- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਨਸ਼ਾ ਖਤਮ ਕਰਨ ’ਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ

ਫੋਟੋ ਨੰਬਰ-6,7,8,9,10,11,12,13
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ ਸਾਹਨੇਵਾਲ
ਪੰਜਾਬ ਸਰਕਾਰ ਵੱਲੋਂ ਭਾਵੇਂ ਸੂਬੇ ਅੰਦਰ ਨਸ਼ਾ ਖਤਮ ਕਰਨ ਦੇ ਮਕਸਦ ਦੇ ਨਾਲ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰੱਖੀ ਹੈ। ਉਸੇ ਤਹਿਤ ਹੀ ਅੱਜ ਪੰਜਾਬ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਾਰੇ ਜਿਲਿਆਂ ਦੇ ਪੁਲਿਸ ਮੁਖੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਗਈ। ਪਰ ਇਸਦੇ ਬਾਵਜੂਦ ਵਿਰੋਧੀ ਪਾਰਟੀਆਂ ਦੇ ਆਗੂ ਅਤੇ ਵਰਕਰ ਪੰਜਾਬ ਸਰਕਾਰ ਉੱਪਰ ਨਸ਼ੇ ਨੂੰ ਖਤਮ ਕਰਨ ਦੇ ਮਾਮਲੇ ਵਿੱਚ ਪੂਰੀ ਤਰਹਾਂ ਫੇਲ ਹੋਣ ਦੇ ਦੋਸ਼ ਲਗਾ ਰਹੇ ਹਨ।
--
-ਸਰਕਾਰ ਦੀ ਨਸ਼ਾ ਵਿਰੋਧੀ ਮੁਹਿਮ ਮਹਿਜ਼ ਡਰਾਮਾ : ਕਾਸਾਬਾਦ
6) ਇੰਦਰਜੀਤ ਸਿੰਘ ਕਾਸਾਬਾਦ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਇੰਦਰਜੀਤ ਸਿੰਘ ਕਾਸਾਵਾਦ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਚਲਾਈ ਮੁਹਿਮ ਮਹਿਜ਼ ਇੱਕ ਡਰਾਮਾ ਹੈ ਕਿਉਂਕਿ ਸਰਕਾਰ ਖੁਦ ਨਸ਼ਾ ਤਸਕਰਾਂ ਦੀ ਮਦਦ ਕਰ ਰਹੀ ਹੈ।
--
-ਹਰ ਰੋਜ਼ ਨਸ਼ੇ ਨਾਲ ਮਰ ਰਹੇ ਹਨ ਮਾਵਾਂ ਦੇ ਪੁੱਤ : ਬੀਬੀ ਗਰੇਵਾਲ
7) ਬੀਬੀ ਮਨਜਿੰਦਰ ਕੌਰ ਗਰੇਵਾਲ
ਮਹਿਲਾ ਕਾਂਗਰਸ ਦੀ ਸੀਨੀਅਰ ਆਗੂ ਬੀਬੀ ਮਨਜਿੰਦਰ ਕੌਰ ਗਰੇਵਾਲ ਨੇ ਕਿਹਾ ਕਿ ਨਸ਼ੇ ਦੇ ਨਾਲ ਹਰ ਰੋਜ਼ ਮਾਵਾਂ ਦੇ ਪੁੱਤ ਮਰ ਰਹੇ ਹਨ ਸਰਕਾਰ ਕੋਈ ਠੋਸ ਕਦਮ ਨਹੀਂ ਚੁੱਕ ਰਹੀ ਜਿਸ ਕਰਕੇ ਨਸ਼ਾ ਅੱਜ ਹਰ ਗਲੀ ਗਲੀ ਵਿਕ ਰਿਹਾ ਹੈ।
--
-ਬੋਰਡ ਤੇ ਇਸ਼ਤਿਹਾਰਾਂ ਨਾਲ ਨਸ਼ਾ ਖਤਮ ਨਹੀਂ ਹੋਣਾ : ਸਰਪੰਚ ਬਿਲਗਾ
8) ਸਰਪੰਚ ਰਾਜਦੀਪ ਸਿੰਘ ਬਿਲਗਾ।
ਪਿੰਡ ਬਿਲਗਾ ਦੇ ਸਾਬਕਾ ਸਰਪੰਚ ਰਾਜਦੀਪ ਸਿੰਘ ਗਰਚਾ ਨੇ ਕਿਹਾ ਕਿ ਚੌਂਕਾਂ ਵਿੱਚ ਬੋਰਡ ਲਗਵਾ ਕੇ ਜਾ ਵੱਡੇ ਵੱਡੇ ਇਸ਼ਤਿਹਾਰਾਂ ਨਾਲ ਵਿਖਾਵਾ ਕਰਕੇ ਨਸ਼ਾ ਖਤਮ ਨਹੀਂ ਹੋ ਸਕਦਾ ਨਸ਼ਾ ਖਤਮ ਕਰਨ ਲਈ ਠੋਸ ਕਦਮ ਚੱਕਣੇ ਪੈਣਗੇ।
--
ਪੰਜਾਬ ਦੀ ਗਲੀ-ਗਲੀ ਵਿਕ ਰਿਹੈ ਚਿੱਟਾ : ਸਤਵੰਤ ਗਰਚਾ
9) ਸਰਪੰਚ ਸਤਵੰਤ ਸਿੰਘ ਗਰਚਾ
ਪਿੰਡ ਕੁਹਾੜਾ ਦੇ ਸਰਪੰਚ ਸਤਵੰਤ ਸਿੰਘ ਗਰਚਾ ਨੇ ਕਿਹਾ ਕਿ ਭਾਵੇਂ ਸਰਕਾਰ ਨਸ਼ਾ ਮੁਕਤ ਕਰਨ ਦੇ ਦਾਅਵੇ ਕਰਦੀ ਹੋਵੇ ਪਰ ਅੱਜ ਪੰਜਾਬ ਦੀ ਗਲੀ ਗਲੀ ਵਿੱਚ ਨਸ਼ਾ ਵਿਕ ਰਿਹਾ ਹੈ ਜਿਸ ਤੋਂ ਹਰ ਪੰਜਾਬੀ ਬੇਹਦ ਚਿੰਤਤ ਅਤੇ ਪਰੇਸ਼ਾਨ ਹੈ।
--
-ਕੈਪਟਨ ਤੋਂ ਬਾਅਦ ਕੇਜਰੀਵਾਲ ਦਾ ਵਾਅਦਾ ਵੀ ਨਿਕਲਿਆ ਝੂਠਾ : ਰਾਜਨ ਭਾਟੀਆ
10) ਅਕਾਲੀ ਆਗੂ ਰਾਜਨ ਭਾਟੀਆ
ਅਕਾਲੀ ਆਗੂ ਰਾਜਨ ਭਾਟੀਆ ਨੇ ਕਿਹਾ ਕਿ ਨਸ਼ਾ ਖਤਮ ਕਰਨ ਦੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵਾਅਦਾ ਵੀ ਝੂਠਾ ਨਿਕਲਿਆ ਹੈ। ਕਿਉਂਕਿ ਕਾਂਗਰਸ ਤੋਂ ਬਾਅਦ ਆਪ ਵੀ ਨਸ਼ਾ ਖਤਮ ਕਰਨ ਵਿੱਚ ਫਿਰ ਸਾਬਤ ਹੋਈ ਹੈ।
---
-ਮਜ਼ਬੂਤ ਇਰਾਦੇਵਾਲੀ ਸਰਕਾਰ ਹੀ ਕਰ ਸਕਦੀ ਹੈ ਨਸ਼ਾ ਖਤਮ : ਮਾਸਟਰ ਅਸ਼ੋਕ
11) ਸਾਬਕਾ ਕੌਂਸਲਰ ਮਾਸਟਰ ਅਸ਼ੋਕ ਕੁਮਾਰ।
ਸਾਬਕਾ ਕੌਂਸਲਰ ਅਤੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਮਾਸਟਰ ਅਸ਼ੋਕ ਕੁਮਾਰ ਨੇ ਕਿਹਾ ਕਿ ਪੰਜਾਬ ਅੰਦਰ ਮਜਬੂਤ ਇਰਾਦੇ ਵਾਲੀ ਸਰਕਾਰ ਆਉਣ ਤੇ ਹੀ ਨਸ਼ਾ ਖਤਮ ਹੋ ਸਕਦਾ ਹੈ।
---
-ਸਰਕਾਰ ਦੀ ਸ਼ਹਿ ਤੋਂ ਬਿਨਾਂ ਨਹੀਂ ਵਿਕ ਸਕਦਾ ਨਸ਼ਾ : ਸਰਪੰਚ ਢਿੱਲੋਂ
12) ਸਰਪੰਚ ਗਗਨਦੀਪ ਸਿੰਘ ਢਿੱਲੋ
ਪਿੰਡ ਭਾਗਪੁਰ ਦੇ ਨੌਜਵਾਨ ਸਰਪੰਚ ਗਗਨਦੀਪ ਸਿੰਘ ਢਿੱਲੋ ਨੇ ਕਿਹਾ ਕਿ ਸਰਕਾਰ ਦੀ ਸ਼ਹਿ ਤੋਂ ਬਿਨਾਂ ਨਸ਼ਾ ਕਿਸੇ ਕੀਮਤ ਤੇ ਨਹੀਂ ਵਿਕ ਸਕਦਾ ਜੇਕਰ ਪੰਜਾਬ ਅੰਦਰ ਨਸ਼ੇ ਦੇ ਮਾਮਲੇ ਦੀ ਨਿਰਪੱਖ ਜਾਂਚ ਹੋ ਜਾਵੇ ਤਾਂ ਵੱਡੇ ਸਿਆਸਤਦਾਨਾਂ ਅਤੇ ਅਧਿਕਾਰੀਆਂ ਦੇ ਨਾਲ ਨਸ਼ਾ ਤਸਕਰਾਂ ਦੇ ਸੰਬੰਧ ਨਿਕਲਣਗੇ।
----
-ਜਵਾਨੀ ਬਚੀ ਤਾਂ ਬਚੇਗਾ ਪੰਜਾਬ : ਹਰਜਾਪ ਗਿੱਲ
13) ਯੂਥ ਕਾਂਗਰਸ ਪ੍ਰਧਾਨ ਹਰਜਾਪ ਸਿੰਘ ਗਿੱਲ।
ਯੂਥ ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ ਨੇ ਕਿਹਾ ਕਿ ਸਰਕਾਰਾਂ ਇਹ ਸੋਚ ਲੈਣ ਕਿ ਜੇਕਰ ਪੰਜਾਬ ਦੀ ਜਵਾਨੀ ਬਚੇਗੀ ਤਾਂ ਹੀ ਪੰਜਾਬ ਬਚ ਸਕੇਗਾ ਕਿਉਂਕਿ ਕਿਸੇ ਵੀ ਸੂਬੇ ਦਾ ਭਵਿੱਖ ਉਸਦੀ ਨੌਜਵਾਨੀ ਤੇ ਨਿਰਭਰ ਕਰਦਾ ਹੈ।