- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ. ’ਚ ਪ੍ਰੋ. ਮੋਹਨ ਸਿੰਘ ਯਾਦਗਾਰੀ ਸਮਾਗਮ 19 ਨੂੰ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਅਤੇ ਸੁਰਜੀਤ ਪਾਤਰ ਚੇਅਰ ਵੱਲੋਂ 19 ਅਕਤੂਬਰ ਸੋਮਵਾਰ ਨੂੰ ਪ੍ਰੋ. ਮੋਹਨ ਸਿੰਘ ਦੇ 121ਵੇਂ ਜਨਮ ਦਿਵਸ ਸੰਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸੁਰਜੀਤ ਪਾਤਰ ਚੇਅਰ ਦੇ ਪ੍ਰੋ. ਇੰਚਾਰਜ ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਇਸ ਸਮਾਰੋਹ ਵਿੱਚ ਉਨ੍ਹਾਂ ਦੀ ਸਾਹਿਤ ਨੂੰ ਦੇਣ ਤੇ ਸ਼ਖ਼ਸੀਅਤ ਬਾਰੇ ਵਿਚਾਰ-ਚਰਚਾ ਦੇ ਨਾਲ-ਨਾਲ ਪੀਏਯੂ. ’ਚ ਸੱਭਿਆਚਾਰ ਅਤੇ ਸਾਹਿਤਕ ਸਰਗਰਮੀਆਂ ਲਈ ਇਸ ਕਵੀ ਦੇ ਯੋਗਦਾਨ ਬਾਰੇ ਚਰਚਾ ਹੋਵੇਗੀ। ਉਨਾਂ ਦੱਸਿਆ ਕਿ ਪ੍ਰੋ. ਗੁਰਭਜਨ ਸਿੰਘ ਗਿੱਲ ਮੁੱਖ ਬੁਲਾਰੇ ਵਜੋਂ ਪਹੁੰਚਣਗੇ। ਇਸ ਮੌਕੇ ਕਵੀ ਦਰਬਾਰ ਦੀ ਪ੍ਰਧਾਨਗੀ ਹਰਮੀਤ ਵਿਦਿਆਰਥੀ ਕਰਨਗੇ। ਹਾਜ਼ਰ ਹੋਣ ਵਾਲੇ ਕਵੀਆਂ ਵਿੱਚ ਡਾ.ਗੁਰਚਰਨ ਕੌਰ ਕੋਚਰ, ਸਹਿਜਪ੍ਰੀਤ ਸਿੰਘ ਮਾਂਗਟ, ਤਰਸੇਮ ਨੂਰ, ਰਾਮ ਸਿੰਘ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਕੋਮਲਦੀਪ, ਰਮਨ ਸੰਧੂ, ਕੁਮਾਰ ਜਗਦੇਵ, ਮਨਜੀਤ ਪੁਰੀ, ਸੰਦੀਪ ਸ਼ਰਮਾ, ਵਾਹਿਦ, ਪ੍ਰਭਜੋਤ ਸੋਹੀ, ਜਸਪ੍ਰੀਤ, ਮਨਦੀਪ ਔਲਖ, ਗੁਰਪਿਆਰ ਹਰੀਨੌ ਅਤੇ ਡਾ. ਬਿਕਰਮਜੀਤ ਮੁੱਖ ਹਨ। ਧੰਨਵਾਦ ਦੇ ਸ਼ਬਦ ਕਮਲਜੀਤ ਸਿੰਘ ਸੂਰੀ ਨਿਰਦੇਸ਼ਕ ਵਿਦਿਆਰਥੀ ਭਲਾਈ ਕਹਿਣਗੇ ਜਦੋਂ ਕਿ ਡਾ ਜਗਵਿੰਦਰ ਜੋਧਾ ਪ੍ਰੋਗਰਾਮ ਦੇ ਕਨਵੀਨਰ ਹੋਣਗੇ।