- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਰੂਰੀ ਖਬਰ-ਸਤਿਸੰਗ ਸਮਾਗਮ ਸੰਬੰਧੀ ਪ੍ਰਚਾਰ ਸਮੱਗਰੀ ਰਿਲੀਜ਼

-ਕਿਹਾ, ਸਤਿਸੰਗ ਸਮਾਗਮ ਕਰਵਾਉਣ ਸਬੰਧੀ ਪ੍ਰਚਾਰ ਸਮੱਗਰੀ ਰਿਲੀਜ਼
ਵਿਸ਼ਾਲ /ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਦੀ ਇਕ ਮੀਟਿੰਗ ਮੁੱਖ ਸੰਚਾਲਕ ਵੀਰੇਸ਼ ਨਰੇਸ਼ ਧੀਂਗਾਨ ਦੀ ਅਗਵਾਈ ਵਿਚ ਸੰਸਥਾ ਦੇ ਕੇਂਦਰੀ ਦਫ਼ਤਰ ਵਿਖੇ ਹੋਈ। ਇਸ ਮੀਟਿੰਗ ਦੌਰਾਨ ਭਾਵਾਧਸ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ 25 ਅਕਤੂਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 1 ਵਜੇ ਕਰਵਾਏ ਜਾ ਰਹੇ 29ਵੇਂ ਵਿਸ਼ਾਲ ਸਤਿਸੰਗ ਸਮਾਗਮ ਸੰਬੰਧੀ ਪ੍ਰਚਾਰ ਸਮੱਗਰੀ ਨੂੰ ਰਿਲੀਜ਼ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਰੇਸ਼ ਧੀਂਗਾਨ ਨੇ ਦੱਸਿਆ ਕਿ ਭਾਵਾਧਸ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ 29ਵੇਂ ਵਿਸ਼ਾਲ ਸਤਿਸੰਗ ਸਮਾਗਮ ਦਾ ਆਯੋਜਨ ਮਾਡਲ ਟਾਊਨ ਐਕਸਟੈਨਸ਼ਨ ਮਾਰਕੀਟ ਨੇੜੇ ਬਾਬਾ ਦੀਪ ਗੁਰਦੁਆਰਾ ਕੋਲ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਧਾਰਮਿਕ, ਸਮਾਜਿਕ, ਰਾਜਨੀਤਿਕ ਜਥੇਬੰਦੀਆਂ ਦੇ ਆਗੂ ਹਾਜਰ ਹੋਣਗੇ ਤੇ ਭਾਵਾਧਸ ਦੇ ਧਰਮਗੁਰੂ ਸਵਾਮੀ ਸ਼ਿਵ ਅਨਾਰਿਆ ਜੀ ਪ੍ਰਵਚਨ ਕਰਨਗੇ ਜਦੋਂ ਕਿ ਇਸ ਸਤਿਸੰਗ ਸਮਾਗਮ ਵਿੱਚ ਵੀਰ ਪਵਨ ਦਾਵਿ੍ਰੜ, ਰਾਕੇਸ਼ ਰਾਹੀਂ ਅਤੇ ਸੰਦੀਪ ਸੋਨੂੰ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ ਜਾਵੇਗਾ।
ਇਸ ਦੌਰਾਨ ਨਰੇਸ਼ ਧੀਂਗਾਨ ਵੱਲੋਂ ਸਤਿਸੰਗ ਸਮਾਗਮ ਦੀ ਤਿਆਰੀਆਂ ਸੰਬੰਧੀ ਜਿਲ੍ਹੇ ਨੂੰ ਚਾਰ ਜੋਨਾਂ ਵਿਚ ਵੰਡਿਆ ਗਿਆ ਜਿਸ ਵਿਚ ਜੋਨ ਏ ਸੁਭਾਸ਼ ਸੌਦੇ, ਜੋਨ ਬੀ ਰਾਜਵੀਰ ਚੋਟਾਲਾ, ਜੋਨ ਸੀ ਰਾਜੇਸ਼ ਟਾਂਕ, ਜੋਨ ਡੀ ਵਰੁਣ ਰਾਜ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਦੌਰਾਨ ਉਹਨਾਂ ਦੱਸਿਆ ਕਿ ਇਸ ਸਤਿਸੰਗ ਸਮਾਗਮ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਜਾਰੀ ਹਨ ਅਤੇ ਇਸ ਸਬੰਧੀ ਵਰਕਰਾਂ ਦੀਆਂ ਡਿਊਟੀਆਂ ਵੀ ਲਾ ਦਿੱਤੀਆਂ ਹਨ। ਉਹਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿਚ ਭਾਵਾਧਸ ਦੇ ਕੇਂਦਰੀ, ਪੰਜਾਬ ਅਤੇ ਜ਼ਿਲ੍ਹਾ ਪੱਧਰ ਦੇ ਆਗੂ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕਰਨਗੇ ਜਦੋਂ ਕਿ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸਮਾਜਿਕ ਖੇਤਰ ਵਿੱਚ ਵਧੀਆ ਪ੍ਰਾਪਤੀ ਕਰਨ ਵਾਲੇ ਵਿਅਕਤੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ ਅਤੇ ਗੁਰੂ ਕਾ ਲੰਗਰ ਅਤੁੱੱਟ ਵਰਤੇਗਾ। ਇਸ ਮੌਕੇ ਕੈਲਾਸ਼ ਚੌਹਾਨ, ਧੰਨ ਸਿੰਘ ਟਾਂਕ, ਰਮੇਸ਼ ਕੁਮਾਰ, ਰਾਜਵੀਰ ਚੌਟਾਲਾ, ਮਨੋਜ ਕੁਮਾਰ, ਪਿੰਕਾ ਚੰਡਾਲਿਆ, ਮੰਗਤ ਰਾਮ, ਸੁਮਿਤ ਚੌਟਾਲਾ, ਸੁਭਾਸ਼ ਸੌਦੇ, ਪ੍ਰਦੀਪ ਲਾਂਬਾ, ਵਰੁਣ ਰਾਜ, ਸੁਸ਼ੀਲ ਕੁਮਾਰ ਰੱਤੀ, ਸੋਨੂੰ ਫੁੱਲਾਂਵਾਲ, ਪੱਪੂ ਬੇਦੀ,ਰਾਜੇਸ਼ ਟਾਂਕ, ਜਸ਼ਨਦੀਪ ਸਿੰਘ, ਹਰਜੋਤ ਸਿੰਘ, ਰਾਕੇਸ਼ ਸਹੋਤਾ, ਰਾਜਨ ਪਰੋਚਾ, ਆਦਿ ਹਾਜ਼ਰ ਸਨ।