- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ ਛੇਵਾਂ ਭਾਗ-ਰੋਸ ਪ੍ਰਦਰਸ਼ਨ ਦੌਰਾਨ ਵਾਪਰਿਆ ਦਰਦਨਾਕ ਹਾਦਸਾ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ ਸਾਹਨੇਵਾਲ
ਨਸ਼ਾ ਤਸਕਰਾਂ ਖਿਲਾਫ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਦੇ ਰੋਸ ਵਿੱਚ ਅੱਜ ਪੰਜਾਬ ਬੰਦ ਦੌਰਾਨ ਲੁਧਿਆਣਾ ਚੰਡੀਗੜ੍ਹ ਮਾਰਗ ਤੇ ਪਿੰਡ ਮੁੰਡੀਆਂ ਖੁਰਦ ਵਿਖੇ ਲੱਗੇ ਰੋਸ ਧਰਨੇ ਵਿੱਚ ਉਸ ਸਮੇਂ ਇੱਕ ਦੁਖਦਾਈ ਹਾਦਸਾ ਵਾਪਰ ਗਿਆ ਜਦੋਂ ਧਰਨੇ ਵਿੱਚ ਸ਼ਾਮਿਲ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਕੜਿਆਣਾ ਖੁਰਦ ਦੇ ਨੌਜਵਾਨ ਮਨਪ੍ਰੀਤ ਦੀ ਜੋਸ਼ ਵਿੱਚ ਪੰਜਾਬ ਸਰਕਾਰ ਦੇ ਬੋਰਡ ਉਤਾਰਨ ਸਮੇਂ ਲੱਗੇ ਕਰੰਟ ਦੌਰਾਨ ਮੌਤ ਹੋ ਗਈ। ਮੌਕੇ ਤੇ ਲੋਕਾਂ ਦੇ ਦੱਸਣ ਮੁਤਾਬਕ ਮਨਪ੍ਰੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਕੜਿਆਣਾ ਖੁਰਦ ਆਪਣੇ ਚਚੇਰੇ ਭਰਾ ਦੇ ਨਾਲ ਫੈਕਟਰੀ ’ਚ ਕੰਮ ਕਰਨ ਆਇਆ ਸੀ ਪਰ ਫੈਕਟਰੀ ਬੰਦ ਹੋਣ ਕਾਰਨ ਉਹ ਮੂੰਡੀਆਂ ਖੁਰਦ ਧਰਨੇ ’ਚ ਆ ਗਿਆ ਤੇ ਜਦੋਂ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕੀਤੀ ਤਾਂ ਜੋਸ਼ ਵਿੱਚ ਆਇਆ ਮ੍ਰਿਤਕ ਮਨਪ੍ਰੀਤ ਨਾਲ ਲੱਗੇ ਸੂਬਾ ਸਰਕਾਰ ਦੇ ਯੂਨੀਪੋਲ ਉੱਪਰ ਲੱਗੇ ਬੋਰਡ ਨੂੰ ਉਤਾਰਨ ਲਈ ਯੂਨੀਫੋਲ ਉੱਪਰ ਚੜ੍ਹ ਗਿਆ ਅਤੇ ਉਸਨੇ ਇੱਕ ਪਾਸੇ ਦਾ ਬੋਰਡ ਉਤਾਰਨ ਤੋਂ ਬਾਅਦ ਜਦੋਂ ਉਹ ਦੂਜੇ ਪਾਸੇ ਦਾ ਬੋਰਡ ਉਤਾਰਨ ਲੱਗਾ ਤਾਂ ਉਸਦੇ ਹੱਥ ਵਿੱਚ ਫੜੀ ਲੋਹੇ ਦੀ ਪਾਈਪ ਨਾਲ ਜਾਂਦੀਆਂ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ ਜਿਸ ਨਾਲ ਮਨਪ੍ਰੀਤ ਦੇ ਕਰੰਟ ਲੱਗਿਆ ਅਤੇ ਉਹ ਹੇਠਾਂ ਡਿੱਗ ਗਿਆ, ਜਿਸ ਨੂੰ ਤੁਰੰਤ ਆਲੇ-ਦੁਆਲੇ ਦੇ ਲੋਕਾਂ ਨੇ ਚੁੱਕ ਕੇ ਨਾਲ ਹੀ ਫੌਰਟਿਸ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਮ੍ਰਿਤਕ ਮਨਪ੍ਰੀਤ ਦੇ ਪਿਤਾ ਮੰਗਲ ਸਿੰਘ ਮਜ਼ਦੂਰੀ ਕਰਦੇ ਹਨ ਜਦਕਿ ਉਹ ਚਾਰ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਮ੍ਰਿਤਕ ਮਨਪ੍ਰੀਤ ਦਾ ਅੰਤਿਮ ਸੰਸਕਾਰ ਅੱਜ ਉਹਨਾਂ ਦੇ ਪਿੰਡ ਕੜਿਆਣਾ ਖੁਰਦ ਵਿਖੇ ਕੀਤਾ।