- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਰੂਰੀ ਖਬਰ-ਸ਼ੋਭਾ ਯਾਤਰਾ ਦਰੇਸੀ ਤੋਂ ਸ਼ੁਰੂ ਹੋ ਕੇ ਘਾਟੀ ਮੁਹੱਲਾ ਵਿਖੇ ਸਮਾਪਤ ਹੋਵੇਗੀ-ਦਾਨਵ

ਵਿਸ਼ਾਲ /ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀ ਵਾਲਮੀਕਿ ਧਰਮ ਸਮਾਜ ਦੀ ਅਹਿਮ ਮੀਟਿੰਗ ਨਗਰ ਨਿਗਮ ਜ਼ੋਨ ਬੀ ਵਿਖੇ ਹੋਈ ਦੇ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਵਿਜੇ ਦਾਨਵ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਦੌਰਾਨ ਭਾਵਾਧਸ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ 25 ਅਕਤੂਬਰ ਨੂੰ ਕੱਢੀ ਜਾਣ ਵਾਲੀ 37ਵੀਂ ਵਿਸ਼ਾਲ ਸ਼ੋਭਾ ਯਾਤਰਾ ਦੀ ਤਿਆਰੀਆਂ ਸੰਬੰਧੀ ਵਿਚਾਰ ਚਰਚਾ ਕੀਤੀ। ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਵਿਜੈ ਦਾਨਵ ਨੇ ਕਿਹਾ ਕਿ ਭਾਵਾਧਸ ਵਲੋਂ ਹਰ ਸਾਲ ਪ੍ਰਗਟ ਦਿਵਸ ਮੌਕੇ ਕੱਢੀ ਜਾਣ ਵਾਲੀ ਉੱਤਰ ਭਾਰਤ ਦੀ ਸਭ ਤੋਂ ਵੱਡੀ ਸ਼ੋਭਾ ਯਾਤਰਾ ਹੁੰਦੀ ਹੈ ਜਿਸ ਬਾਰੇ ਸਮਾਜ ਦੇ ਹਰੇਕ ਵਰਗ ਵਿਚ ਵਿਸ਼ੇਸ਼ ਉਤਸ਼ਾਹ ਹੁੰਦਾ ਹੈ। ਇਹ ਵਿਸ਼ਾਲ 37ਵੀਂ ਸ਼ੋਭਾ ਯਾਤਰਾ ਦਰੇਸੀ ਦੇ ਖੁੱਲ੍ਹੇ ਮੈਦਾਨ ਤੋਂ ਸ਼ੁਰੂ ਹੋ ਕੇ ਕਪੂਰ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ, ਪ੍ਰਤਾਪ ਬਾਜ਼ਾਰ, ਮਾਤਾ ਰਾਣੀ ਚੌਕ, ਘੰਟਾਘਰ, ਚੌੜਾ ਬਾਜ਼ਾਰ, ਗਹਿਣਾ ਮੰਡੀ, ਡਵੀਜ਼ਨ-3, ਸਲਾਮੀਆ ਸਕੂਲ ਰੋਡ ਤੋਂ ਹੁੰਦੀ ਹੋਈ ਘਾਟੀ ਮੁਹੱਲੇ ’ਚ ਸਮਾਪਤ ਹੋਈ।
ਉਨ੍ਹਾਂ ਕਿਹਾ ਕਿ ਸ਼ੋਭਾ ਯਾਤਰਾ ਵਿੱਚ ਧਾਰਮਿਕ, ਸਮਾਜਿਕ, ਰਾਜਨੀਤਿਕ ਆਗੂਆਂ ਤੋਂ ਇਲਾਵਾ ਸਮਾਜ ਦਾ ਹਰ ਵਰਗ ਭਾਗ ਲੈ ਕੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੇਗਾ। ਜ਼ੋਨ ਤੇ ਮੁਹੱਲਾ ਵਾਈਜ ਮੀਟਿੰਗ ਵਿਚ ਲੋਕਾਂ ਵਿਚ ਸ਼ੋਭਾ ਯਾਤਰਾ ਸੰਬੰਧੀ ਬਹੁਤ ਹੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਵੱਡੀ ਗਿਣਤੀ ਵਿਚ ਸਮਾਜ ਦੇ ਹਰੇਕ ਵਰਗ ਵਲੋਂ ਸ਼ੋਭਾ ਯਾਤਰਾ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਗਲੇ ਦਿਨਾਂ ਵਿੱਚ ਭਾਵਾਧਸ ਦੇ ਸਮੂਹ ਅਧਿਕਾਰੀਆਂ ਦੀ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ਵਿਚ ਹੈਪੀ ਰਾਹਤ ਐਂਡ ਪਾਰਟੀ ਵੱਲੋਂ ਭਜਨਾਂ ਦਾ ਗੁਣਗਾਨ ਕੀਤਾ ਜਾਵੇਗਾ ਜਦੋਂ ਕਿ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਚੌਧਰੀ ਯਸ਼ਪਾਲ, ਅਕਸ਼ੇ ਰਾਜ, ਲਵ ਦਾਵਿ੍ਰੜ, ਰੋਹਿਤ ਸਹੋਤਾ, ਵਿਮਲ ਭੱਟੀ, ਨੀਸ਼ੂ ਘਈ, ਸੁਰੇਸ਼ ਸ਼ੈਲੀ, ਜਤਿੰਦਰ ਘਾਵਰੀ, ਵਿੱਕੀ ਲੰਬੜਦਾਰ, ਕਰਮਚੰਦ, ਸੰਜੇ ਕੁਮਾਰ, ਬਬਲੂ ਭਗਾਨਿਆ, ਸੁਧੀਰ, ਰਾਕੇਸ਼ ਕੁਮਾਰ, ਕ੍ਰਿਸ਼ਨ, ਬਬਲੂ, ਅਮਨ ਕੁਮਾਰ, ਸੋਰਵ ਆਦਿ ਹਾਜ਼ਰ ਸਨ।