- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਧੀ-ਟੀਬੀਆਈ ਦੀ ਇਨਕਿਊਬਟੀ ਸੁਬੀਨਾ ਨੇ ਪੇਸ਼ ਕੀਤੀ ਨਵੀਂ ਪੈਕੇਜਿੰਗ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ : ਪੀਏਯੂ ਦੇ ਨਿਧੀ-ਟੀਬੀਆਈ ਦੀ ਇਨਕਿਊਬੇਟੀ ਤੇ ‘ਟਾਇਨੀ ਫਿਊਲ’ ਦੀ ਸੰਸਥਾਪਕ ਸੁਬੀਨਾ ਅਰੋੜਾ ਨੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਤੇ ਨਿਧੀ-ਟੀਬੀਆਈ ਪੀਏਯੂ ਦਾ ਦੌਰਾ ਕਰਕੇ ਆਪਣੇ ਉਤਪਾਦਾਂ ਦੀ ਨਵੀਂ ਪੈਕੇਜਿੰਗ ਪੇਸ਼ ਕੀਤੀ। ਉਨ੍ਹਾਂ ਇਕ ਮਾਰਕੀਟ-ਤਿਆਰ ਬ੍ਰਾਂਡ ਬਣਾਉਣ ’ਚ ਪੀਏਯੂ ਦੇ ਨਿਧੀ-ਟੀਬੀਆਈ ਵੱਲੋਂ ਮਿਲੇ ਤਕਨੀਕੀ ਮਾਰਗਦਰਸ਼ਨ, ਕਾਰੋਬਾਰੀ ਸਲਾਹ ਤੇ ਨਿਰੰਤਰ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਡਾਇਰੈਕਟਰ ਤੇ ਨਿਧੀ-ਟੀਬੀਆਈ (ਵਿਗਿਆਨ ਤੇ ਤਕਨੀਕ ਵਿਭਾਗ, ਭਾਰਤ ਸਰਕਾਰ) ਦੇ ਪ੍ਰਮੁੱਖ ਜਾਂਚਕਰਤਾ ਡਾ. ਰਮਨਦੀਪ ਸਿੰਘ ਨੇ ਕਿਹਾ ਉਹ ਕਿ ਬ੍ਰਾਂਡ ਦੀ ਪਛਾਣ ਤੇ ਇਸ ਦੀ ਟੈਗਲਾਈਨ ਸਿਹਤ ਪ੍ਰਤੀ ਜਾਗਰੂਕ ਖਪਤਕਾਰਾਂ ਨੂੰ ਆਕਰਸ਼ਿਤ ਕਰਨ ਦੀ ਸਮਰੱਥਾ ਰੱਖਦੀ ਹੈ। ਡਾ. ਰਮਨਦੀਪ ਸਿੰਘ ਨੇ ਸੁਝਾਅ ਦਿੱਤਾ ਕਿ ਪੈਕੇਜਿੰਗ ’ਤੇ ਉਤਪਾਦ ਦੀਆਂ ਵਿਸ਼ੇਸ਼ਤਾਵਾਂ ਨੂੰ ਪ੍ਰਮੁੱਖਤਾ ਨਾਲ ਦਰਸਾਇਆ। ਨਿਧੀ-ਟੀਬੀਆਈ ਦੀ ਸਹਿ-ਪ੍ਰਮੁੱਖ ਜਾਂਚਕਰਤਾ ਡਾ. ਜਗਬੀਰ ਕੌਰ ਨੇ ਉਤਪਾਦਾਂ ਦੀ ਗੁਣਵੱਤਾ ਤੇ ਪੈਕੇਜਿੰਗ ਦੇ ਮਿਆਰ ’ਚ ਕੀਤੇ ਸੁਧਾਰਾਂ ਦੀ ਸ਼ਲਾਘਾ ਕੀਤੀ। ਨਿਧੀ-ਟੀਬੀਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੁਰਿੰਦਰ ਸਿੰਘ ਗਿੱਲ ਨੇ ਨਵੀਂ ਪੈਕੇਜਿੰਗ ਦੀ ਸਮੀਖਿਆ ਕਰਦਿਆਂ ਈ-ਕਾਮਰਸ ਕਾਰੋਬਾਰ ਲਈ ਪ੍ਰਭਾਵਸ਼ਾਲੀ ਰਣਨੀਤੀ ਬਣਾਉਣ ਸਬੰਧੀ ਸੁਝਾਅ ਦਿੱਤੇ। ਇਸੇ ਦੌਰਾਨ ਨਿਧੀ-ਟੀਬੀਆਈ ਦੇ ਬਿਜ਼ਨਸ ਮੈਨੇਜਰ ਸਮੀਰ ਗੌਤਮ ਨੇ ਡਿਜੀਟਲ ਮਾਰਕੀਟਿੰਗ ਰਾਹੀਂ ਬ੍ਰਾਂਡ ਦੀ ਆਨਲਾਈਨ ਪਛਾਣ ਮਜ਼ਬੂਤ ਕਰਨ ’ਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ।