- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ.ਢੱਲ ਦੁਨੀਆ ਦੇ ਸਿਖਰਲੇ 2 ਫ਼ੀਸਦੀ ਵਿਗਿਆਨੀਆਂ ਵਿੱਚ ਸ਼ਾਮਲ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ : ਪੀਏਯੂ ਦੇ ਸਬਜ਼ੀ ਵਿਗਿਆਨ ਵਿਭਾਗ ਦੇ ਪ੍ਰਮੁੱਖ ਸਬਜ਼ੀ ਵਿਗਿਆਨੀ ਡਾ. ਰਜਿੰਦਰ ਕੁਮਾਰ ਢੱਲ ਨੇ ਕੌਮਾਂਤਰੀ ਪੱਧਰ ’ਤੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਉਨ੍ਹਾਂ ਨੂੰ ਸਟੈਨਫੋਰਡ ਯੂਨੀਵਰਸਿਟੀ ਅਤੇ ਐਲਸੇਵੀਅਰ ਵੱਲੋਂ ਜਾਰੀ 2026 ਦੀ ਦਰਜਾਬੰਦੀ ਵਿੱਚ ਦੁਨੀਆ ਦੇ ਸਿਖਰਲੇ 2 ਫ਼ੀਸਦੀ ਵਿਗਿਆਨੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਲਗਾਤਾਰ ਤੀਜਾ ਸਾਲ ਹੈ ਜਦੋਂ ਡਾ. ਢੱਲ ਨੇ ਇਸ ਵੱਕਾਰੀ ਸੂਚੀ ਵਿੱਚ ਆਪਣੀ ਥਾਂ ਬਣਾਈ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨੇ ਸਬਜ਼ੀ ਵਿਗਿਆਨ ਅਤੇ ਫ਼ਸਲਾਂ ਦੇ ਸੁਧਾਰ ਦੇ ਖੇਤਰ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਖੋਜ ਕਾਰਜਾਂ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਦਿਵਾਈ ਹੈ। ਉਹ ਪੀਏਯੂ ਦੇ ਕਾਲਜ ਆਫ਼ ਹਾਰਟੀਕਲਚਰ ਐਂਡ ਫੋਰੈਸਟਰੀ ਦੇ ਪਹਿਲੇ ਵਿਗਿਆਨੀ ਹਨ, ਜਿਨ੍ਹਾਂ ਨੇ ਇਹ ਵਿਸ਼ੇਸ਼ ਉਪਲਬਧੀ ਹਾਸਲ ਕੀਤੀ ਹੈ। ਸਟੈਨਫੋਰਡ ਯੂਨੀਵਰਸਿਟੀ ਅਤੇ ਐਲਸੇਵੀਅਰ ਦੀ ਇਹ ਵਿਸ਼ਵ ਪੱਧਰੀ ਦਰਜਾਬੰਦੀ ਵਿਗਿਆਨੀਆਂ ਦੇ ਖੋਜ ਕਾਰਜਾਂ ਦੇ ਪ੍ਰਭਾਵ ਅਤੇ ਹਵਾਲਿਆਂ ਨਾਲ ਸਬੰਧਤ ਮਿਆਰੀ ਸੂਚਕਾਂ ਦੇ ਆਧਾਰ ’ਤੇ ਤਿਆਰ ਕੀਤੀ ਜਾਂਦੀ ਹੈ। ਕੌਮਾਂਤਰੀ ਵਿਗਿਆਨਕ ਭਾਈਚਾਰੇ ਵਿੱਚ ਵੀ ਡਾ. ਢੱਲ ਸਰਗਰਮ ਭੂਮਿਕਾ ਨਿਭਾਅ ਰਹੇ ਹਨ।