- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੇਸਬਾਲ ਦੇ ਰਾਜ ਪੱਧਰੀ ਮੁਕਾਬਲੇ ਕਰਵਾਏ

ਫੋਟੋ ਨੰਬਰ-31
ਅਸ਼ਵਨੀ ਜੇਤਲੀ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡ ਵਿਭਾਗ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਜਿਲ੍ਹਾ ਲੁਧਿਆਣਾ ਵਿਖੇ ਪਹਿਲੇ ਫੇਜ਼ ਦੌਰਾਨ ਬੇਸਬਾਲ ਤੇ ਸਾਈਕਲਿੰਗ (ਏਜ ਗਰੁੱਪ ਅੰਡਰ-14, 17, 21, 21-30, 31-40) ਲੜਕੇ । ਲੜਕੀਆਂ, ਮੇਲ। ਫੀਮੇਲ ਵਰਗ ਵਿਚ ਕਰਵਾਏ ਜਾ ਰਹੇ ਹਨ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗਿੱਲ ਵਿਖੇ ਬੇਸਬਾਲ ਦੇ ਰਾਜ ਪੱਧਰੀ ਮੁਕਾਬਲਿਆਂ ਦੌਰਾਨ ਹਲਕਾ ਵਿਧਾਇਕ ਗਿੱਲ ਜੀਵਨ ਸਿੰਘ ਸੰਗੋਵਾਲ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਮਿਲ ਕੇ ਉਹਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਮਨਦੀਪ ਕੌਸ਼ਲ, ਪੰਜਾਬ ਬੇਸਬਾਲ ਦੇ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਔਲਖ ਤੇ ਸਕੱਤਰ ਪੰਜਾਬ ਬੇਸਬਾਲ ਐਸੋਸੀਏਸਨ ਹਰਬੀਰ ਸਿੰਘ ਗਿੱਲ, ਜਤਿੰਦਰ ਕੁਮਾਰ ਬੇਸਬਾਲ ਕੋਚ ਅਤੇ ਵੱਖ ਵੱਖ ਜਿਲ੍ਹਿਆਂ ਤੋਂ ਆਏ ਟੈਕਨੀਕਲ ਆਫੀਸ਼ੀਅਲਜ ਸ਼ਾਮਲ ਸਨ। ਬੇਸਬਾਲ ਦੇ ਪੰਜਵੇ ਦਿਨ ਦੇ ਮੁਕਾਬਲਿਆਂ ’ਚ ਅੰਡਰ-14 ਲੜਕਿਆਂ ਦੇ ਫਾਈਨਲ ਮੈਚਾਂ ਵਿੱਚ ਜ਼ਿਲ੍ਹਾ ਲੁਧਿਆਣਾ ਨੇ ਪਹਿਲਾ ਸਥਾਨ, ਫਿਰੋਜਪੁਰ ਨੇ ਦੂਜਾ ਸਥਾਨ ਤੇ ਜਿਲ੍ਹਾ ਸੰਗਰੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ 17 ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਨੇ ਪਹਿਲਾ ਸਥਾਨ, ਜ਼ਿਲ੍ਹਾ ਪਟਿਆਲਾ ਨੇ ਦੂਜਾ ਸਥਾਨ ਅਤੇ ਜਿਲ੍ਹਾ ਸੰਗਰੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-21 ਮੇਲ ਵਰਗ ਦੇ ਮੁਕਾਬਲਿਆਂ ਵਿੱਚ ਜ਼ਿਲ੍ਹਾ ਸੰਗਰੂਰ ਨੇ ਮਾਲੇਰਕੋਟਲਾ ਦੀ ਟੀਮ ਨੂੰ 3-1 ਦੇ ਫਰਕ ਨਾਲ, ਐੱਸਏਐੱਸ ਨਗਰ ਦੀ ਟੀਮ ਨੇ ਜਿਲ੍ਹਾ ਪਟਿਆਲਾ ਦੀ ਟੀਮ ਨੂੰ 4-2 ਦੇ ਫਰਕ ਨਾਲ ਜ਼ਿਲ੍ਹਾ ਲੁਧਿਆਣਾ ਦੀ ਟੀਮ ਨੇ ਜਿਲ੍ਹਾ ਜਲੰਧਰ ਦੀ ਟੀਮ ਨੂੰ 6-2 ਦੇ ਫਰਕ ਨਾਲ, ਜ਼ਿਲ੍ਹਾ ਫਿਰੋਜਪੁਰ ਦੀ ਟੀਮ ਨੇ ਜਿਲ੍ਹਾ ਫਾਜਜ਼ਲਕਾ ਦੀ ਟੀਮ ਨੂੰ 5-2 ਦੇ ਫਰਕ ਨਾਲ, ਜ਼ਿਲ੍ਹਾ ਐੱਸਏਐੱਸ ਨਗਰ ਦੀ ਟੀਮ ਨੇ ਜ਼ਿਲ੍ਹਾ ਅੰਮ੍ਰਿਤਸਰ ਦੀ ਟੀਮ ਨੂੰ 2-0 ਦੇ ਫਰਕ ਨਾਲ ਤੇ ਜ਼ਿਲ੍ਹਾ ਸੰਗਰੂਰ ਦੀ ਟੀਮ ਨੇ ਜਿਲ੍ਹਾ ਮੋਗਾ ਦੀ ਟੀਮ ਨੂੰ 5-1 ਦੇ ਫਰਕ ਨਾਲ ਹਰਾਇਆ।