- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
4 ਨੰਬਰ ਲਈ-ਪੈਟਰੋਲ ਡੀਲਰਾਂ ਨੇ ਆਇਲ ਮਾਰਕੀਟਿੰਗ ਕੰਪਨੀਆਂ ਦੀ ਐਥਿਕਸ ਕਮੇਟੀ ਨਾਲ ਮੁਲਾਕਾਤ ਦੀ ਮੰਗ ਕੀਤੀ

-ਯੂਪੀਆਈ. ਭੁਗਤਾਨਾਂ 'ਤੇ ਸੌ ਫੀਸਦੀ ਐੱਮਡੀਆਰ ਦੀ ਛੋਟ, ਡੀਲਰ ਮਾਰਜਨ ਤੇ ਵੈਟ ਦਰਾਂ ਨੂੰ ਇਕ ਸਮਾਨ ਕਰਨ ਦੀ ਕੀਤੀ ਮੰਗ
ਫੋਟੋ ਨੰਬਰ-28
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਪੈਟਰੋਲੀਅਮ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ, ਫੈਡਰੇਸ਼ਨ ਆਫ਼ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼, ਪੈਟਰੋਲੀਅਮ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਹਰਿਆਣਾਅਤੇ ਰਾਸ਼ਟਰੀ ਜਨ ਉਦਯੋਗ ਵਪਾਰ ਸੰਗਠਨ, ਫੈਡਰੇਸ਼ਨ ਆਫ਼ ਆਲ ਇੰਡੀਆ ਨੇ ਯੂਪੀਆਈ. ਭੁਗਤਾਨਾਂ 'ਤੇ ਐੱਮਡੀਆਰ ਚਾਰਜ, ਪੈਟਰੋਲ ਪੰਪ ਡੀਲਰ ਮਾਰਜਨ, ਵੱਡੇ ਪੱਧਰ 'ਤੇ ਅੰਤਰ-ਰਾਜੀ ਆਇਲ ਦੀ ਤਸਕਰੀ ਅਤੇ ਉੱਤਰ ਭਾਰਤ ਵਿੱਚ ਪੈਟਰੋਲ ਪੰਪ ਆਊਟਲੈਟਾਂ ਦੇ ਸਾਹਮਣੇ ਆ ਰਹੇ ਗੰਭੀਰ ਸੰਕਟ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਫੈਡਰੇਸ਼ਨ ਆਫ਼ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼ ਦੇ ਰਾਸ਼ਟਰੀ ਬੁਲਾਰੇ ਮੌਂਟੀ ਸਹਿਗਲ ਨੇ ਯੂਪੀਆਈ. ਭੁਗताਨਾਂ 'ਤੇ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਮਰਚੈਂਟ ਡਿਸਕਾਊਂਟ ਰੇਟ ਚਾਰਜਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸਨੂੰ 'ਡਿਸਕਾਊਂਟ' ਕਹਿਣਾ ਬਿਲਕੁਲ ਗਲਤ ਹੈ। ਇਸ ਵਿੱਚ ਕੋਈ ਛੋਟ ਸ਼ਾਮਲ ਨਹੀਂ ਹੈ, ਸਗੋਂ ਇਹ ਸਰਕਾਰ ਦੁਆਰਾ ਲਾਇਆ ਗਿਆ ਇੱਕ ਡਿਜੀਟਲ ਰਿਕਵਰੀ ਟੈਕਸ ਹੈ।
ਹਾਲਾਂਕਿ ਇਸ ਨੂੰ ਲਾਗੂ ਕਰਨ ਨੂੰ ਫਿਲਹਾਲ ਦੀਵਾਲੀ ਤੱਕ ਟਾਲ ਦਿੱਤਾ ਗਿਆ ਹੈ, ਪਰ ਇਰਾਦਾ ਇਸ ਨੂੰ ਲਾਗੂ ਕਰਨ ਦਾ ਹੀ ਹੈ। ਪੈਟਰੋਲੀਅਮ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਕਿਹਾ कि ਕਿਉਂਕਿ ਪੈਟਰੋਲੀਅਮ ਡੀਲਰ ਸਖ਼ਤ ਨਿਯਮਾਂ ਤਹਿਤ ਨਿਸ਼ਚਿਤ ਮਾਰਜਨ 'ਤੇ ਕੰਮ ਕਰਦੇ ਹਨ, ਇਸ ਲਈ ਅਸੀਂ ਐੱਮਡੀਆਰ. ਚਾਰਜਾਂ ਤੋਂ ਪੂਰੀ ਤਰ੍ਹਾਂ ਸੌ ਫ਼ੀਸਦੀ ਛੋਟ ਦੀ ਮੰਗ ਕਰਦੇ ਹਾਂ। ਪੈਟਰੋਲੀਅਮ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਹਰਿਆਣਾ ਦੇ ਪ੍ਰਧਾਨ ਸੰਜੀਵ ਚੌਧਰੀ ਨੇ ਕਿਹਾ ਕਿ ਦੇਸ਼ ਭਰ ਦੇ ਪੈਟਰੋਲ ਡੀਲਰ ਵਿੱਤੀ ਸੰਕਟ ਤੇ ਭਾਰੀ ਕਰਜ਼ੇ ਦੇ ਬੋਝ ਦਾ ਸਾਹਮਣਾ ਕਰ ਰਹੇ ਹਨ।
ਪਰਮਜੀਤ ਸਿੰਘ ਦੋਆਬਾ ਨੇ ਜਾਣਕਾਰੀ ਦਿੱਤੀ ਕਿ 2018 ਅਤੇ 2023 ਵਿੱਚ ਇਸ਼ਤਿਹਾਰਾਂ ਰਾਹੀਂ ਕੀਤੇ ਗਏ ਆਊਟਲੈਟ ਵਿਸਥਾਰ ਤੋਂ ਬਾਅਦ, ਦੇਸ਼ ਭਰ ਵਿੱਚ ਪੈਟਰੋਲ ਪੰਪਾਂ ਦੀ ਕੁੱਲ ਗਿਣਤੀ ਇੱਕ ਲੱਖ ਨੂੰ ਪਾਰ ਕਰ ਗਈ ਹੈ, ਜਿਸ ਨਾਲ ਪ੍ਰਤੀ ਪੰਪ ਔਸਤ ਮਾਸਿਕ ਵਿਕਰੀ 170 ਕਿਲੋਲੀਟਰ ਤੋਂ ਘੱਟ ਕੇ 130 ਤੋਂ 140 ਕਿਲੋਲੀਟਰ ਰਹਿ ਗਈ ਹੈ। ਪੰਜਾਬ ਅਤੇ ਹਰਿਆਣਾ ਵਿਚ ਸਥਿਤੀ ਹੋਰ ਵੀ ਗੰਭੀਰ ਹੈ ਜਿੱਥੇ ਔਸਤ ਵਿਕਰੀ ਘੱਟ ਕੇ ਪ੍ਰਤੀ ਮਹੀਨਾ 100 ਕਿਲੋਲੀਟਰ ਤੋਂ ਹੇਠਾਂ ਚਲੀ ਗਈ ਹੈ, ਜਿਸ ਨਾਲ ਕਈ ਪੈਟਰੋਲ ਪੰਪਆਊਟਲੈਟ ਵਿੱਤੀ ਪਤਨ ਦੇ ਕੰਢੇ 'ਤੇ ਪਹੁੰਚ ਗਏ ਹਨ। ਪੈਟਰੋਲ ਪੰਪ ਆਊਟਲੈਟਾਂ ਦੀ ਹੋਂਦ ਨੂੰ ਬਚਾਉਣ ਅਤੇ ਸੇਵਾ ਦੀ ਗੁਣਵੱਤਾ ਨੂੰ ਬਣਾਈ ਰੱਖਣ ਲਈ, ਐਸੋਸੀਏਸ਼ਨ ਨੇ ਕੇਂਦਰ ਸਰਕਾਰ ਅਤੇ ਆਇਲ ਮਾਰਕੀਟਿੰਗ ਕੰਪਨੀਆਂ ਨੂੰ ਅਪੀਲ ਕੀਤੀ ਕਿ ਉਹ ਡੀਲਰ ਮਾਰਜਨ ਨੂੰ ਬਿੱਲ ਕੀਤੀ ਗਈ ਕੀਮਤ ਦੇ ਸੱਤ ਪ੍ਰਤੀਸ਼ਤ ਤੱਕ ਤੁਰੰਤ ਸੋਧਣ, ਜਿਸ ਵਿੱਚ ਪ੍ਰਤੀ ਮਹੀਨਾ 100 ਕਿਲੋਲੀਟਰ ਵਾਲੀਅਮ ਵੇਚਣ ਵਾਲੇ ਛੋਟੇ ਡੀਲਰਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇ।
ਇਸ ਤੋਂ ਇਲਾਵਾ, ਪੈਟਰੋਲੀਅਮ ਪੰਪ ਡੀਲਰਜ਼ ਐਸੋਸੀਏਸ਼ਨ, ਪੰਜਾਬ ਤੇ ਪੈਟਰੋਲੀਅਮ ਡੀਲਰਜ਼ ਵੈਲਫੇਅਰ ਐਸੋਸੀਏਸ਼ਨ, ਹਰਿਆਣਾ ਨੇ ਪੰਜਾਬ ਅਤੇ ਹਰਿਆਣਾ ਦੀਆਂ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਘੱਟ ਵੈਟ ਦਰਾਂ ਕਾਰਨ ਚੰਡੀਗੜ੍ਹ ਤੋਂ ਸਰਹੱਦੀ ਜ਼ਿਲ੍ਹਿਆਂ ਵਿੱਚ ਹੋ ਰਹੀ ਵੱਡੇ ਪੱਧਰ 'ਤੇ ਤੇਲ ਦੀ ਤਸਕਰੀ ਵਿਰੁੱਧ ਤੁਰੰਤ ਕਾਰਵਾਈ ਕਰਨ ਤਾਂ ਜੋ ਗੈਰ-ਕਾਨੂੰਨੀ ਵਪਾਰ ਨੂੰ ਖਤਮ ਕੀਤਾ ਜਾ ਸਕੇ, ਡੀਲਰਾਂ ਦੀ ਰੋਜ਼ੀ-ਰੋਟੀ ਦੀ ਰੱਖਿਆ ਕੀਤੀ ਜਾ ਸਕੇ ਅਤੇ ਰਾਜ ਦੇ ਮਾਲੀਏ ਨੂੰ ਸੁਰੱਖਿਅਤ ਕੀਤਾ ਜਾ ਸਕੇ।