- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਤਿਸੰਗ ਸਮਾਗਮ ਦੀ ਪ੍ਰਚਾਰ ਸਮੱਗਰੀ ਜਾਰੀ

ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ : ਭਗਵਾਨ ਵਾਲਮੀਕਿ ਸੇਵਾ ਸਮਿਤੀ ਵੱਲੋਂ ਪ੍ਰਧਾਨ ਜਤਿੰਦਰ ਚਨਾਲਿਆ ਅਤੇ ਸਰਪ੍ਰਸਤ ਦਵਿੰਦਰ ਸਿੰਘ ਘੁੰਮਣ ਦੀ ਅਗਵਾਈ ਵਿੱਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧੀ ਵਿਚ ਇਕ ਵਿਸ਼ਾਲ ਸਤਿਸੰਗ ਸਮਾਗਮ ਦਾ ਪ੍ਰਬੰਧ 31 ਅਕਤੂਬਰ ਨੂੰ ਸਾਮ 8 ਵਜੇ ਸਥਾਨਕ ਗੋਪਾਲ ਨਗਰ ਹੈਬੋਵਾਲ ਕਲਾਂ ਵਿਖੇ ਕੀਤਾ ਜਾ ਰਿਹਾ ਹੈ। ਇਸ ਸਤਿਸੰਗ ਸਮਾਗਮ ਦੀ ਪ੍ਰਚਾਰ ਸਮੱਗਰੀ ਸਮੂਹ ਸਮਿਤੀ ਦੇ ਮੈਂਬਰਾਂ ਵੱਲੋਂ ਅੱਜ ਦਵਿੰਦਰ ਘੁੰਮਣ ਦੇ ਦਫ਼ਤਰ ਵਿਖੇ ਰਿਲੀਜ਼ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਤਿੰਦਰ ਚਨਾਲਿਆ ਨੇ ਦੱਸਿਆ ਕਿ ਇਸ ਸਤਿਸੰਗ ਸਮਾਗਮ ਵਿਚ ਭਗਵਾਨ ਵਾਲਮੀਕਿ ਜੀ ਦਾ ਸੁੰਦਰ ਪ੍ਰਤਿਮਾ ਤੇ ਭਵਨ ਜਿਥੇ ਮੁੱਖ ਆਕਰਸ਼ਣ ਦਾ ਕੇਂਦਰ ਉਥੇ ਹੀ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਵਲੋਂ ਸ਼ਿਰਕਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਭਜਨ ਮੰਡਲੀਆਂ ਵਲੋਂ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਉਥੇ ਹੀ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਧਰਮਿੰਦਰ ਚਨਾਲਿਆ, ਨਰੇਸ਼ ਬਿਰਲਾ, ਰੋਨੀ ਗੋਗਲਾ, ਮੋਨੂੰ ਸਿਰਸਵਾਲ, ਗੋਰਵ ਬੈਨੀ, ਸੰਜੀਵ ਛਾਬੜਾ, ਤਨੁਜ ਭਾਰਤੀ, ਵਿਜੇ ਚਨਾਲਿਆ, ਮੋਨੂੰ ਚੌਹਾਨ, ਵਿਕਾਸ ਸੋਦਾਈ, ਵਿਸ਼ਾਲ ਪੁਹਾਲ ਆਦਿ ਹਾਜ਼ਰ ਸਨ।