- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਟਕ ਦੇ ਧਰਨੇ ਮਗਰੋਂ ਝੁਕਿਆ ਪ੍ਰਬੰਧਨ, ਇੱਕ ਮਹੀਨੇ ਤੋਂ ਰੋਕਿਆ ਲਾਈਨਮੈਨ ਆਖਰ ਫਾਰਗ

12)
ਸੁਰੇਸ਼ ਕੁਮਾਰ,ਪੰਜਾਬੀ ਜਾਗਰਣ ਲੁਧਿਆਣਾ
ਪੀਐਸਈਬੀ ਇੰਪਲਾਈਜ਼ ਫੈਡਰੇਸ਼ਨ (ਏਟਕ) ਦੇ ਸਖਤ ਵਿਰੋਧ ਅਤੇ ਐਸਡੀਓ ਦਫਤਰ ਅੱਗੇ ਲਾਏ ਧਰਨੇ ਤੋਂ ਬਾਅਦ ਆਖਰਕਾਰ ਵਿਭਾਗੀ ਅਧਿਕਾਰੀਆਂ ਨੂੰ ਝੁਕਣਾ ਪਿਆ ਅਤੇ ਪਿਛਲੇ ਇੱਕ ਮਹੀਨੇ ਤੋਂ ਫਾਰਗ ਨਾ ਕੀਤੇ ਜਾ ਰਹੇ ਸਹਾਇਕ ਲਾਈਨਮੈਨ ਸਾਹਿਲ ਡਾਂਗ ਨੂੰ ਤੁਰੰਤ ਪ੍ਰਭਾਵ ਨਾਲ ਫਾਰਗ ਕਰ ਦਿੱਤਾ। ਜਾਣਕਾਰੀ ਦਿੰਦਿਆਂ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਏਫੀ ਮੈਂਬਰ ਰਸ਼ਪਾਲ ਪਾਲੀ ਨੇ ਦੱਸਿਆ ਕਿ ਸਾਹਿਲ ਡਾਂਗ ਪੀਐਸਪੀਸੀਐਲ ਦੀ ਅਗਰ ਨਗਰ ਡਵੀਜ਼ਨ ਦੇ ਯੂਨਿਟ ਨੰਬਰ 2 ਵਿੱਚ ਸੇਵਾਵਾਂ ਨਿਭਾਅ ਰਿਹਾ ਸੀ। ਉਸ ਦੀ ਬਦਲੀ 18 ਸਤੰਬਰ ਨੂੰ ਪੀਐਂਡਐਮ ਡਵੀਜ਼ਨ ਦੇ 66 ਕੇਵੀ. ਹੈਬੋਵਾਲ ਸਬ-ਸਟੇਸ਼ਨ ਲਈ ਹੋਈ ਸੀ, ਪਰ ਬਦਲੀ ਦੇ ਹੁਕਮਾਂ ਦੇ ਬਾਵਜੂਦ ਸਬੰਧਤ ਅਧਿਕਾਰੀਆਂ ਵੱਲੋਂ ਉਸ ਨੂੰ ਜਾਣ-ਬੁੱਝ ਕੇ ਫਾਰਗ ਨਹੀਂ ਕੀਤਾ ਜਾ ਰਿਹਾ ਸੀ। ਇਸ ਨੂੰ ਲੈ ਕੇ ਪਹਿਲਾਂ ਯੂਨੀਅਨ ਆਗੂਆਂ ਦੀ ਐਕਸੀਅਨ ਸ਼ੁਭਕਰਮਨ ਸਿੰਘ ਗਰੇਵਾਲ ਨਾਲ ਤਿੱਖੀ ਬਹਿਸ ਹੋਈ। ਗੱਲਬਾਤ ਦਾ ਕੋਈ ਹੱਲ ਨਾ ਨਿਕਲਣ 'ਤੇ ਆਗੂਆਂ ਅਤੇ ਮੁਲਾਜ਼ਮਾਂ ਨੇ ਐੱਸਡੀਓ ਅਮਨਦੀਪ ਸਿੰਘ ਦੇ ਦਫਤਰ ਵਿੱਚ ਧਰਨਾ ਲਗਾ ਦਿੱਤਾ ਤੇ ਐਲਾਨ ਕੀਤਾ ਕਿ ਜਦੋਂ ਤੱਕ ਮੁਲਾਜਮ ਨੂੰ ਫਾਰਗ ਨਹੀਂ ਕੀਤਾ ਜਾਂਦਾ, ਸੰਘਰਸ਼ ਜਾਰੀ ਰਹੇਗਾ। ਧਰਨੇ ਦੇ ਦਬਾਅ ਮਗਰੋਂ ਹੀ ਪ੍ਰਬੰਧਨ ਨੇ ਸਾਹਿਲ ਡਾਂਗ ਨੂੰ ਫਾਰਗ ਕੀਤਾ। ਆਗੂਆਂ ਨੇ ਕਿਹਾ ਕਿ ਇੱਕ ਪਾਸੇ ਅਧਿਕਾਰੀ ਮੁਲਾਜਮਾਂ ਦੀ ਘਾਟ ਦਾ ਰੋਣਾ ਰੋਂਦੇ ਹਨ।
ਦੂਜੇ ਪਾਸੇ ਮੌਜੂਦਾ ਮੁਲਾਜ਼ਮਾਂ ਦੀਆਂ ਬਦਲੀਆਂ ਵਿੱਚ ਵੀ ਅੜਿੱਕਾ ਪਾਇਆ ਜਾਂਦਾ ਹੈ। ਪੰਜਾਬ ਭਰ ਵਿੱਚ ਮੁਲਾਜਮਾਂ ਦੀ ਘਾਟ ਪੂਰੀ ਕਰਨ ਲਈ ਨਾ ਤਾਂ ਨਵੀਂ ਭਰਤੀ ਕੀਤੀ ਜਾ ਰਹੀ ਹੈ ਤੇ ਨਾ ਹੀ ਅਫਸਰਸ਼ਾਹੀ ਗੰਭੀਰਤਾ ਦਿਖਾ ਰਹੀ ਹੈ। ਮੁਲਾਜਮਾਂ ਨੂੰ ਹਰ ਹੱਕ ਲਈ ਧਰਨੇ-ਮੁਜ਼ਾਹਰੇ ਕਰਨੇ ਪੈ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੁਲਾਜਮਾਂ ਨਾਲ ਬੇਇਨਸਾਫੀ ਅਤੇ ਜਥੇਬੰਦੀ ਦੇ ਕੰਮ ਵਿੱਚ ਕਿਸੇ ਕਿਸਮ ਦਾ ਅੜਿੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸਰਕਲ ਪੱਛਮੀ ਦੇ ਪ੍ਰਧਾਨ ਗੁਰਮੁੱਖ ਸਿੰਘ, ਪੀਐਂਡਐਮ. ਡਵੀਜ਼ਨ ਦੇ ਸੀਨੀਅਰ ਆਗੂ ਰਮਨਜੀਤ ਸਿੰਘ ਧੀਮਾਨ, ਅਮਨਦੀਪ ਸਿੰਘ ਸੋਢੀ, ਮਨਦੀਪ ਸਿੰਘ, ਬਲਰਾਜ ਸਿੰਘ, ਮਨੀਸ਼ ਮਲਹੋਤਰਾ, ਰਾਮ ਭਜਨ, ਵਰੁਣ ਮੱਟੂ, ਰਾਜਦੀਪ ਸਿੰਘ, ਵਿਜੇ ਕੁਮਾਰ, ਜਗਤ ਰਾਮ, ਗੁਰਇਕਬਾਲ ਸਿੰਘ, ਦਦਨ ਪ੍ਰਸ਼ਾਦ, ਅਮਰਜੀਤ ਸਿੰਘ, ਮੁਨੀਸ਼ ਕੁਮਾਰ ਸਮੇਤ ਹੋਰ ਮੁਲਾਜਮ ਹਾਜ਼ਰ ਸਨ।