ਕਿੱਤਿਆਂ ਰਾਹੀਂ ਸਵੈ-ਰੁਜ਼ਗਾਰ ਵਧਾਉਣ ਲਈ ਲਾਇਆ ਕੈਂਪ ਸਹਾਇਕ ਕਿੱਤਿਆਂ ਰਾਹੀਂ ਖੇਤੀ ਆਮਦਨ ’ਤੇ ਸਵੈ ਰੁਜ਼ਗਾਰ ਵਧਾਉਣ ਲਈ ਕੈਂਪ ਲਾਇਆ
Publish Date: Wed, 14 Oct 2026 07:06 PM (IST)
Updated Date: Thu, 15 Oct 2026 04:03 AM (IST)
2 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੀਏਯੂ ਦੇ ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਦੇ ਵਿਦਿਆਰਥੀਆਂ ਨੇ ਰਾਵੇ ਪ੍ਰੋਗਰਾਮ ਅਧੀਨ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹਸਨਪੁਰ ਦੇ ਵਸਨੀਕਾਂ ਨੂੰ ਜਾਗਰੂਕ ਕਰਨ ਲਈ ਅਤੇ ਸਹਾਇਕ ਕਿੱਤਿਆਂ ਰਾਹੀਂ ਖੇਤੀ ਆਮਦਨ ਤੇ ਸਵੈ ਰੁਜ਼ਗਾਰ ਵਧਾਉਣ ਲਈ ਇੱਕ ਵਿਸ਼ੇਸ਼ ਕੈਂਪ ਲਾਇਆ। ਇਸ ਕੈਂਪ ਰਾਹੀਂ ਵਿਦਿਆਰਥੀਆਂ ਅਤੇ ਮਾਹਿਰਾਂ ਨੇ ਪਸ਼ੂ ਪਾਲਣ, ਸ਼ਹਿਦ ਮੱਖੀ ਪਾਲਣ, ਖੁੰਬਾਂ ਦੀ ਕਾਸ਼ਤ ਅਤੇ ਹੋਰ ਖੇਤੀ ਅਧਾਰਿਤ ਕਿੱਤਿਆਂ ਨੂੰ ਅਪਣਾਉਣ ਲਈ ਕਿਸਾਨੀ ਸਮਾਜ ਨੂੰ ਪ੍ਰੇਰਿਤ ਕੀਤਾ। ਗੱਲਬਾਤ ਦੇ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਪਿੰਡ ਵਾਸੀਆਂ ਨੂੰ ਉਨ੍ਹਾਂ ਦੀਆਂ ਮੁੱਢਲੀਆਂ ਲੋੜਾਂ, ਆਰਥਿਕ ਯੋਗਤਾ ਦੇ ਆਧਾਰ ਤੇ ਵੱਖ-ਵੱਖ ਕਿੱਤੇ ਅਪਣਾਉਣ ਦੀ ਸਲਾਹ ਦਿੱਤੀ। ਪਿੰਡ ਵਾਸੀਆਂ ਨੂੰ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਮੌਜੂਦ ਸਰੋਤਾਂ, ਮਜ਼ਦੂਰੀ, ਲਾਗਤ ਰਾਸ਼ੀ ਅਤੇ ਮੰਡੀ ਦੀ ਜ਼ਰੂਰਤਾਂ ਦੇ ਹਿਸਾਬ ਨਾਲ ਆਪਣੇ ਕਿੱਤੇ ਦੀ ਚੋਣ ਕਰਨ ਤੇ ਆਪਣੇ ਪਰਿਵਾਰਾਂ ਦੀ ਆਮਦਨ ’ਚ ਇਜ਼ਾਫਾ ਕਰਨ। ਇਸ ਪ੍ਰੋਗਰਾਮ ਦੇ ਨਿਗਰਾਨ ਡਾ. ਜਸਵਿੰਦਰ ਸਿੰਘ ਬਰਾੜ ਤੇ ਡਾ. ਹਰਮੀਤ ਸਿੰਘ ਸਰਲਾਚ ਸਨ। ਬਾਗਬਾਨੀ ਵਿਕਾਸ ਅਧਿਕਾਰੀ ਡਾ. ਸ਼ੈਰੀ ਸੰਧੂ, ਭੂਮੀ ਸੰਭਾਲ ਅਧਿਕਾਰੀ ਡਾ. ਜਸਰਿਤੂ ਕੌਰ ਅਤੇ ਬਲਾਕ ਤਕਨਾਲੋਜੀ ਪ੍ਰਬੰਧਕ ਸਰਬਜੀਤ ਸਿੰਘ ਨੇ ਆਮਦਨ ਵਿੱਚ ਵਾਧੇ ਲਈ ਜ਼ਰੂਰੀ ਨੁਕਤੇ ਦੱਸੇ। ਇਸ ਮੌਕੇ ਸਬਜ਼ੀਆਂ ਦੇ ਬੀਜਾਂ ਦੀ ਕਿੱਟ ਕਿਸਾਨਾਂ ’ਚ ਵੰਡੀ। ਸਮਾਗਮ ਦਾ ਪ੍ਰਬੰਧ ਪਰਵਾਤ ਸਿੰਘ ਬਰਾੜ ਨੇ ਕੀਤਾ ਤੇ ਵਿਦਿਆਰਥੀਆਂ ਦੇ ਗੁਰੱਪ ਆਗੂ ਪੈਰੀ ਗਰਗ ਸਨ।