- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਲਫ ਲਿੰਕ ਸੋਸਾਇਟੀ ਨੇ ਕਰਵਾਈ ਡਾਂਡੀਆ ਨਾਈਟ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਪਿੰਡ ਇਆਲੀ ਖੁਰਦ-ਬਾਰਨਹਾੜਾ ’ਚ ਗੋਲਫ ਲਿੰਕ ਸੋਸਾਇਟੀ ਨੇ ਡਾਂਡੀਆ ਨਾਈਟ ਕਰਵਾਈ ਜਿਸ ’ਚ ਗੋਲਫ਼ ਲਿੰਕ ਦੇ ਸਮੂਹ ਪਰਿਵਾਰਾਂ ਨੇ ਸ਼ਿਰਕਤ ਕੀਤੀ। ਸ਼ਰਧਾਪੂਰਵਕ ਢੰਗ ਨਾਲ ਮਾਤਾ ਰਾਣੀ ਪੂਜਾ ਤੇ ਆਰਤੀ, ਰਵਾਇਤੀ ਡਾਂਡੀਆ ਅਤੇ ਗਰਬਾ ਨਾਚ ਤੇ ਰਾਧਾ-ਕ੍ਰਿਸ਼ਨ ਦੁਆਰਾ ਇੱਕ ਮਨਮੋਹਕ ਰਾਸ ਲੀਲਾ ਪੇਸ਼ ਕੀਤੀ ਗਈ, ਜਿਸ ਨਾਲ ਭਾਰਤੀ ਸੱਭਿਆਚਾਰਕ ਵਿਰਾਸਤ, ਏਕਤਾ ਤੇ ਸੱਭਿਆਚਾਰ ਦੀ ਝਲਕ ਦਿਖਾਈ ਦਿੱਤੀ। ਇਸ ਮੌਕੇ ਪੰਜ ਔਰਤਾਂ ਜਿਨ੍ਹਾਂ ’ਚ ਡਾ. ਪ੍ਰਭਜੋਤ ਸੈਣੀ, ਸ਼ਰੂਤੀ ਮੰਡਲ, ਨਿਸ਼ਾ ਮੌਦਗਿਲ, ਸਿਮਰਨ ਮਦਾਨ ਤੇ ਪ੍ਰਿਯੰਕਾ ਸ਼ਾਮਲ ਸਨ,ਨੇ ਔਰਤ ਸ਼ਕਤੀ ਦਾ ਪ੍ਰਦਰਸ਼ਨ ਕਰਦਿਆਂ ਸਮਾਗਮ ਨੂੰ ਇੱਕ ਸਫਲ ਯਾਦਗਾਰੀ ਸਮਾਗਮ ਵਜੋਂ ਪ੍ਰਦਰਸ਼ਿਤ ਕੀਤਾ। ਮੁਕਾਬਲਿਆਂ ਦੌਰਾਨ ਏਂਜਲ ਮਦਾਨ ਨੂੰ ਸਰਬੋਤਮ ਬਾਲ ਕਲਾਕਾਰ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਜਦਕਿ ਪ੍ਰਿਆ ਮਲਹੋਤਰਾ (ਸਰਬੋਤਮ ਡਾਂਸਰ), ਜੂਲੀ (ਸਰਬੋਤਮ ਪਹਿਰਾਵਾ) ਤੇ ਸ਼੍ਰੀਮਾਨ ਤੇ ਸ਼੍ਰੀਮਤੀ ਨੀਤੀ ਨੂੰ (ਸਰਬੋਤਮ ਜੋੜਾ ਡਾਂਡੀਆ ਡਾਂਸਰ) ਵਜੋਂ ਸਨਮਾਨਿਤ ਕੀਤਾ। ਇਸ ਮੌਕੇ ਗੋਲਫ ਲਿੰਕ ਸੋਸਾਇਟੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਕੋਮਲਪ੍ਰੀਤ ਸਿੰਘ ਸਿੰਘ, ਮੀਤ ਪ੍ਰਧਾਨ ਤੇ ਸਕੱਤਰ ਨੇ ਸਮਾਗਮ ਦੀ ਸਫਲਤਾ ਲਈ ਉਚੇਚੇ ਤੌਰ ‘ਤੇ ਯੋਗਦਾਨ ਪਾਇਆ।