- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਕਿਸਾਨ ਯੂਨੀਅਨ ਵੱਲੋਂ ਸੰਘਰਸ਼ ਦੀ ਚਿਤਾਵਨੀ

ਜਸਵੀਰ ਸਿੰਘ ਗੁਰਮ,ਪੰਜਾਬੀ ਜਾਗਰਣ, ਆਲਮਗੀਰ/ਡੇਹਲੋਂ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਹਿਮ ਮੀਟਿੰਗ ਬਲਾਕ ਸਕੱਤਰ ਅਜੀਤ ਸਿੰਘ ਧਾਂਦਰਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਦੇ ਭਤੀਜੇ ਕਰਮਵੀਰ ਸਿੰਘ ਗਰੇਵਾਲ ’ਤੇ ਹੋਏ ਕਥਿਤ ਹਮਲੇ ਦਾ ਮਾਮਲਾ ਵਿਚਾਰਿਆ। ਕਿਸਾਨ ਆਗੂਆਂ ਨੇ ਪੁਲਿਸ ਵੱਲੋਂ ਅਜੇ ਤੱਕ ਸਬੰਧਤ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕੀਤੇ ਜਾਣ ’ਤੇ ਰੋਸ ਜ਼ਾਹਿਰ ਕੀਤਾ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਧਾਂਦਰਾ ਨੇ ਦੱਸਿਆ ਕਿ ਬੀਤੇ ਦਿਨੀਂ ਕਰਮਵੀਰ ’ਤੇ ਹਮਲਾ ਕੀਤਾ ਸੀ। ਇਸ ਸਬੰਧੀ ਪੁਲਿਸ ਚੌਕੀ ਲਲਤੋਂ ਵਿਖੇ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਬਲਾਕ ਸਕੱਤਰ ਰਸ਼ਪਾਲ ਸਿੰਘ ਅਤੇ ਬਲਾਕ ਦਾਖਾ ਦੇ ਪ੍ਰਧਾਨ ਰਣਬੀਰ ਸਿੰਘ ਰੁੜਕਾ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਸਬੰਧਤ ਮੁਲਜ਼ਮਾਂ ਖ਼ਿਲਾਫ਼ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਜਥੇਬੰਦੀ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਗਲੇ ਕੁਝ ਦਿਨਾਂ ਅੰਦਰ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ, ਸੁਖਦੀਪ ਸਿੰਘ ਬਲਾਕ ਸੀਨੀਅਰ ਮੀਤ ਪ੍ਰਧਾਨ ਮੁੱਲਾਂਪੁਰ-ਦਾਖਾ, ਦਰਸ਼ਨ ਸਿੰਘ ਅਤੇ ਸੁਖਮਿੰਦਰ ਸਿੰਘ ਆਲਮਗੀਰ, ਗੁਰਦੀਪ ਸਿੰਘ ਡੇਹਲੋਂ, ਸਤਨਾਮ ਸਿੰਘ ਮੁੱਲਾਂਪੁਰ, ਦਰਸ਼ਨ ਸਿੰਘ ਸਰਾਭਾ, ਰਸ਼ਪਾਲ ਸਿੰਘ ਬਲਾਕ ਸਕੱਤਰ ਮੁੱਲਾਂਪੁਰ, ਰਜਿੰਦਰ ਸਿੰਘ ਭਨੋਹੜ ਜ਼ਿਲ੍ਹਾ ਮੀਤ ਪ੍ਰਧਾਨ, ਬਲਵੰਤ ਸਿੰਘ ਧਾਂਦਰਾ, ਸਵਿੰਦਰ ਸਿੰਘ ਆਲਮਗੀਰ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਕੇਸਰ ਸਿੰਘ, ਜਸਪਾਲ ਸਿੰਘ, ਰਪਿੰਦਰ ਸਿੰਘ ਮੋਹੀ, ਸਤਨਾਮ ਸਿੰਘ ਮੋਹੀ, ਜਗਜੀਤ ਸਿੰਘ ਮੋਹੀ, ਜਗਦੇਵ ਸਿੰਘ ਬਲਾਕ ਖ਼ਜ਼ਾਨਚੀ, ਸੁਰਜੀਤ ਸਿੰਘ ਡੇਹਲੋਂ, ਰਣਬੀਰ ਸਿੰਘ ਰੁੜਕਾ ਬਲਾਕ ਪ੍ਰਧਾਨ, ਗੁਰਮਿੰਦਰ ਸਿੰਘ ਸਰਾਭਾ, ਰਣਬੀਰ ਸਿੰਘ ਮਕੰਦਪੁਰ ਅਤੇ ਮੋਹਨ ਸਿੰਘ ਮਕੰਦਪੁਰ ਸਮੇਤ ਜਥੇਬੰਦੀ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।