- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂੁਰੀ ਖ਼ਬਰ-ਸ਼ੋਭਾ ਯਾਤਰਾ ’ਚ ਭਗਵਾਨ ਵਾਲਮੀਕਿ ਜੀ ਦੀ ਸੁੰਦਰ ਪਾਲਕੀ ਹੋਵੇਗੀ ਖਿੱਚ ਦਾ ਕੇਂਦਰ-ਵਿਜੈ ਦਾਨਵ

ਵਿਸ਼ਾਲ, ਪੰਜਾਬੀ ਜਾਗਰਣ ਲੁਧਿਆਣਾ
ਭਾਰਤੀਯ ਵਾਲਮੀਕਿ ਧਰਮ ਸਮਾਜ ਰਜਿ. ਭਾਵਾਧਸ ਦੀ ਇਕ ਮੀਟਿੰਗ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਦੀ ਅਗਵਾਈ ਵਿਚ ਕੇਂਦਰ ਦਫ਼ਤਰ ਨਜ਼ਦੀਕ ਜੋਨ ਏ ਵਿਖੇ ਹੋਈ। ਇਸ ਮੀਟਿੰਗ ਵਿਚ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਕਰਮਯੋਗੀ ਚੌਧਰੀ ਯਸ਼ਪਾਲ ਅਤੇ ਰਾਸ਼ਟਰੀ ਸੰਯੁਕਤ ਮੰਤਰੀ ਲਵ ਦ੍ਰਾਵਿੜ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਸਮੂਹ ਭਾਵਾਧਸ ਆਗੂਆਂ ਵਲੋਂ 37ਵੀਂ ਵਿਸ਼ਾਲ ਸ਼ੋਭਾ ਯਾਤਰਾ ਸੰਬੰਧੀ ਕਾਰਡ ਵੀ ਰਿਲੀਜ਼ ਕੀਤਾ ਗਿਆ। ਦਾਨਵ ਨੇ ਦੱਸਿਆ ਕਿ ਸਮੁੱਚੀ ਦੁਨੀਆਂ ਵਿਚ ਪਰਮਪਿਤਾ ਸ਼੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ 26 ਅਕਤੂਬਰ ਨੂੰ ਮਨਾਇਆ ਜਾਵੇਗਾ ਅਤੇ ਭਾਵਾਧਸ ਵਲੋਂ 25 ਅਕਤੂਬਰ ਨੂੰ ਪਰਮਪਿਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਭਗਵਾਨ ਵਾਲਮੀਕਿ ਜੀ ਦੀ ਉਪਮਾ ਅਤੇ ਉਸਤਤ ਦੇ ਰੂਪ ਵਿਚ ਮਨਾਉਣ ਲਈ ਉਤਰ ਭਾਰਤ ਦੀ ਸਭ ਤੋਂ ਵੱਡੀ 37ਵੀਂ ਵਿਸ਼ਾਲ ਸ਼ੋਭਾ ਯਾਤਰਾ ਦਰੇਸੀ ਦੇ ਖੁੱਲ੍ਹੇ ਮੈਦਾਨ ਵਿਚੋਂ ਕੱਢੀ ਜਾਵੇਗੀ, ਜੋਕਿ ਘਾਟੀ ਮੁਹੱਲਾ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸ਼ੋਭਾ ਯਾਤਰਾ ਵਿਚ ਭਗਵਾਨ ਵਾਲਮੀਕਿ ਜੀ ਦਾ ਸੁੰਦਰ ਰੱਥ ਅਤੇ ਅਲੌਕਿਕ ਅਤੇ ਸੁੰਦਰ ਝਾਕੀਆਂ ਖਿੱਚ ਦਾ ਕੇਂਦਰ ਹੋਣਗੀਆਂ। ਦਾਨਵ ਨੇੇ ਕਿਹਾ ਕਿ ਸ਼ੋਭਾ ਯਾਤਰਾ ਵਿਚ 350 ਤੋਂ ਵੱਧ ਸੰਦਰ ਇਤਿਹਾਸਿਕ ਝਾਕੀਆਂ ਹੋਣਗੀਆਂ ਤੇ ਵਿਸ਼ੇਸ਼ ਤੌਰ ਤੇ ਭਗਵਾਨ ਵਾਲਮੀਕਿ ਜੀ ਦੀ ਪਾਲਕੀ ਵੀ ਖਿੱਚ ਦਾ ਕੇਂਦਰ ਹੋਵੇਗੀ। ਚੌਧਰੀ ਯਸ਼ਪਾਲ ਨੇ ਕਿਹਾ ਕਿ ਲੋਕਾਂ ਨੂੰ ਤੇ ਸਮਾਜ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿਚ ਜਾਗਰੂਕ ਕਰਨ ਲਈ 10 ਜਾਂ 4 ਦਿਨ ਪਹਿਲਾਂ ਬਹੁਤ ਹੀ ਸਾਦੇ ਢੰਗ ਨਾਲ ਪ੍ਰਭਾਤ ਫ਼ੇਰੀਆਂ ਜਾਂ ਸੰਧਿਆ ਫ਼ੇਰੀ ਕੱਢੀਆ ਜਾਣਗੀਆਂ, ਤਾਂ ਜੋ ਸਭ ਨੂੰ ਪਤਾ ਲੱਗ ਸਕੇ ਕਿ ਪ੍ਰਮਾਤਮਾ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ। ਇਸ ਮੌਕੇ ਦੇਵ ਰਾਜ ਅਸੁਰ, ਮਹਿਕ ਸਿੰਘ ਚੌਹਾਨ, ਅਕਸ਼ੇ ਰਾਜ, ਸ਼ਾਮ ਬੋਹਤ, ਸੰਜੇ ਦਿਸ਼ਾਵਰ, ਅਸ਼ਵਨੀ ਭੀਲ, ਦੀਪੂ ਘਈ, ਬਨਵਾਰੀ ਲਾਲ, ਜਤਿੰਦਰ ਘਾਵਰੀ, ਸੁਰੇਸ਼ ਸ਼ੈਲੀ, ਕਨੌਜ ਦਾਨਵ, ਵਿਮਲ ਭੱਟੀ, ਰੋਹਿਤ ਸਹੋਤਾ, ਕ੍ਰਿਸ਼ਨਪਾਲ ਬੇਦੀ, ਅਜੇ ਸਭਰਵਾਲ, ਕਨੌਜ ਦਾਨਵ, ਸੋਨੀ ਦਿਸ਼ਾਵਰ, ਮਦਨ ਧਾਰੀਵਾਲ, ਧਰਮਵੀਰ ਮਚਲ, ਸ਼ਿਵ ਬਿਡਲਾਨ, ਅਸ਼ੋਕ ਕੁਮਾਰ, ਪਵਨਦੀਪ ਲੁਹਾਰਾ, ਵਿੱਕੀ ਲੰਬੜਦਾਰ, ਕਰਮਚੰਦ ਲੰਬੜਦਾਰ, ਸੰਜੇ ਲੰਬੜਦਾਰ, ਰਾਕੇਸ਼ ਲੰਬੜਦਾਰ, ਬਬਲੂ ਬਗਾਨਿਆ, ਮੁਕੇਸ਼ ਲੰਬੜਦਾਰ, ਅਮਨ ਬਹਿਨਵਾਲ, ਵਿੱਕੀ ਬਿਰਲਾ ਆਦਿ ਹਾਜ਼ਰ ਸਨ।