- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਆਲਮਗੀਰ ਵਿਖੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਆਲਮਗੀਰ/ਡੇਹਲੋਂ : ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ। ਜਾਣਕਾਰੀ ਅਨੁਸਾਰ 650 ਤੋਂ ਵੱਧ ਬੱਚਿਆਂ ਨੇ ਸੁੰਦਰ ਦਸਤਾਰ ਮੁਕਾਬਲੇ ’ਚ ਹਿੱਸਾ ਲਿਆ। ਜੂਨੀਅਰ ਗਰੁੱਪ ਵਿੱਚੋਂ ਪਹਿਲਾ ਸਥਾਨ ਸਤਬੀਰ ਸਿੰਘ, ਦੂਜਾ ਨਿਰਭੈ ਸਿੰਘ ਤੇ ਤੀਜਾ ਅਗਮਜੋਤ ਸਿੰਘ ਨੇ ਹਾਸਲ ਕੀਤਾ। ਸੀਨੀਅਰ ਗਰੁੱਪ 13 ਤੋਂ 15 ਸਾਲ ’ਚ ਪਹਿਲਾ ਸਥਾਨ ਹਰਕੀਰਤ ਸਿੰਘ, ਦੂਜਾ ਸਾਹਿਬਜੋਤ ਸਿੰਘ ਤੇ ਤੀਜਾ ਜਸਨਪ੍ਰੀਤ ਸਿੰਘ ਨੇ ਹਾਸਲ ਕੀਤਾ। ਸੀਨੀਅਰ ਗਰੁੱਪ 16 ਤੋਂ 21 ਸਾਲ ਤੱਕ ਵਿੱਚੋਂ ਪਹਿਲਾ ਸਥਾਨ ਭਾਈ ਅਰਸ਼ਪ੍ਰੀਤ ਸਿੰਘ, ਦੂਜਾ ਭਾਈ ਜਸਨਦੀਪ ਸਿੰਘ ਤੇ ਤੀਜਾ ਭਾਈ ਰਣਵੀਰ ਸਿੰਘ ਨੇ ਹਾਸਲ ਕੀਤਾ।
ਇਸ ਮੌਕੇ ਹਲਕਾ ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਨੇ ਦੱਸਿਆ ਕਿ ਇਤਿਹਾਸਿਕ ਤੌਰ 'ਤੇ ਦਸਤਾਰ ਵੱਡਾਪਣ ਦੀ ਪ੍ਰਤੀਕ ਮੰਨੀ ਜਾਂਦੀ ਹੈ। ਐੱਨਆਰਆਈ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਪੀਤਾ ਦਿਓਲ ਆਲਮਗੀਰ ਨੇ ਦਸਤਾਰ ਮੁਕਾਬਲੇ ਦੀ ਗੱਲ ਕਰਦਿਆਂ ਕਿਹਾ ਕਿ ਧਾਰਮਿਕ, ਸਮਾਜਿਕ ਸੱਭਿਆਚਾਰਕ ਪੱਖ ਤੋਂ ਦਸਤਾਰ ਦੀ ਮਹੱਤਤਾ ਅਤੇ ਸ਼ਾਨ ਨੂੰ ਨੌਜਵਾਨ ਪੀੜੀ ਤਕ ਪਹੁੰਚਾਉਣ ਲਈ ਦਸਤਾਰ ਮੁਕਾਬਲਾ ਕਰਵਾਇਆ ਗਿਆ, ਜਿਸ ਨਾਲ ਸੋਹਣੀਆਂ ਦਸਤਾਰ ਸਜਾਓ ਅਤੇ ਸਿੱਖਣ ਪ੍ਰੇਰਣਾ ਮਿਲੀ।
ਇਸ ਮੌਕੇ ਜਥੇ: ਪ੍ਰਿਤਪਾਲ ਸਿੰਘ ਮੈਂਬਰ ਧਰਮ ਪ੍ਰਚਾਰ ਕਮੇਟੀ, ਜਥੇ. ਹਰਪਾਲ ਸਿੰਘ ਜੱਲਾ ਹਲਕਾ ਸ਼੍ਰੋਮਣੀ ਕਮੇਟੀ ਮੈਂਬਰ, ਹਰਦੀਪ ਸਿੰਘ ਗਿੱਲ ਚੋਗਾਵਾਂ ਮੈਨੇਜਰ ਗੁ: ਮੰਜੀ ਸਾਹਿਬ ਆਲਮਗੀਰ, ਅੰਗਰੇਜ਼ ਸਿੰਘ ਗੁ: ਇੰਸਪੈਕਟਰ, ਮਨਪ੍ਰੀਤ ਸਿੰਘ ਖੱਟੜਾ, ਤਲਵਿੰਦਰ ਸਿੰਘ ਮੁਲਤਾਨੀ, ਅਮਨਦੀਪ ਸਿੰਘ, ਗੁਰਦੀਪ ਸਿੰਘ ਰਾਜੂ ਦਿਓਲ, ਹਰਪਾਲ ਸਿੰਘ ਖਾਲਸਾ, ਸਰਬਜੀਤ ਸਿੰਘ ਛਾਪਾ, ਫੈਡਰੇਸ਼ਨ ਪ੍ਰਧਾਨ ਲਵਪ੍ਰੀਤ ਸਿੰਘ ਗਿੱਲ, ਕੁਲਜੀਤ ਸਿੰਘ ਬੁਲਾਰਾ, ਹਰਪ੍ਰੀਤ ਸਿੰਘ ਹੰਸ ਸ਼ਹਿਰੀ ਪ੍ਰਧਾਨ, ਲਵ ਬੱਲ, ਹਰਪ੍ਰੀਤ ਸਿੰਘ ਆਲਮਗੀਰ, ਹਰਮਨ ਆਸੀ ਕਲਾ, ਹਰਮਨ ਸੰਗੋਵਾਲ, ਤਜਿੰਦਰ ਸਿੰਘ ਢੋਡੇ, ਗੁਰਮੁਖ ਸਿੰਘ ਕਸ਼ਮੀਰ ਸਿੰਘ ਆਲਮਗੀਰ, ਨਗਿੰਦਰ ਸਿੰਘ ਬਿੱਟੂ ਸਰਕਲ ਪ੍ਰਧਾਨ, ਕੁਲਵਿੰਦਰ ਸਿੰਘ ਤੋਚੀ ਆਲਮਗੀਰ, ਪ੍ਰਗਟ ਸਿੰਘ ਗਰੇਵਾਲ, ਮੋਹਨ ਸਿੰਘ ਆਲਮਗੀਰ, ਪ੍ਰਿਤਪਾਲ ਸਿੰਘ ਪੀਤਾ ਆਲਮਗੀਰ, ਗੁਰਦਿੱਤ ਸਿੰਘ ਹਵਾਸ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ।