- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ:ਐੱਸਆਈਆਰ ਦੇ ਮੁੱਦੇ ਤੇ ‘ਆਪ’ ਤੇ ਕਾਂਗਰਸ ਦਾ ਪਰਦਾਫਾਸ਼-ਧੀਮਾਨ

ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਚੰਡੀਗੜ੍ਹ ਵਿੱਚ ਚੋਣ ਕਮਿਸ਼ਨ ਅੱਗੇ ਧਰਨੇ ਦੇ ਰਹੀਆਂ ਸਨ ਅਤੇ ਦਿੱਲੀ ਵਿੱਚ ਵੀ ਇਸ ਮੁੱਦੇ ’ਤੇ ਮੁਹਿੰਮ ਚਲਾ ਰਹੀਆਂ ਹਨ ਪਰ ਪੰਜਾਬ ’ਚ ਐੱਸਆਈਆਰ ਦੇ ਮੁੱਦੇ ਉੱਤੇ ਦੋਵਾਂ ਪਾਰਟੀਆਂ ਨੇ ਕੋਈ ਇਤਰਾਜ਼ ਨਹੀਂ ਕੀਤਾ। ਇਹ ਚੋਣ ਕਮਿਸ਼ਨ ਦੀ ਪਾਰਦਰਸ਼ਿਤਾ ਨੂੰ ਦਰਸਾਉਂਦਾ ਹੈ ਅਤੇ ਐੱਸਆਈਆਰ ਦੇ ਮੁੱਦੇ ’ਤੇ ‘ਆਪ’ ਤੇ ਕਾਂਗਰਸ ਵੱਲੋਂ ਜਾਰੀ ਘਟੀਆ ਸਿਆਸਤ ਨੂੰ ਉਜਾਗਰ ਕਰਦਾ ਹੈ। ਇਹ ਸ਼ਬਦ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਜਨੀਸ਼ ਧੀਮਾਨ ਦੇ ਹਨ। ਕਾਂਗਰਸ, ‘ਆਪ’ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਅੰਤਿਮ ਵੋਟਰ ਸੂਚੀ ’ਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ। ਸੋਮਵਾਰ ਨੂੰ ਪ੍ਰਕਾਸ਼ਿਤ ਅੰਤਿਮ ਵੋਟਰ ਸੂਚੀ ਅਨੁਸਾਰ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 2,01,00,727 ਵੋਟਰ ਦਰਜ ਹਨ, ਜੂਨ ਵਿੱਚ ਸੁਧਾਈ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਇਹ ਗਿਣਤੀ 2,14,61,043 ਸੀ। ਵੋਟਰਾਂ ਦੀ ਗਿਣਤੀ ਵਿੱਚ 13.60 ਲੱਖ ਦੀ ਕਮੀ ਦਾ ਕਾਰਨ ਮੌਤਾਂ, ਪੱਕੇ ਤੌਰ ’ਤੇ ਪਰਵਾਸ ਕਰ ਜਾਣ, ਲੱਭ ਨਾ ਸਕਣ ਵਾਲੇ ਵੋਟਰਾਂ ਅਤੇ ਇੱਕ ਤੋਂ ਵੱਧ ਥਾਵਾਂ ’ਤੇ ਦਰਜ ਨਾਵਾਂ ਨੂੰ ਹਟਾਉਣ ਸਮੇਤ ਹੋਰ ਤਬਦੀਲੀਆਂ ਨੂੰ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਨਵੇਂ ਵੋਟਰਾਂ ਨੂੰ ਵੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਜ਼ਿਕਰਯੋਗ ਹੈ ਕਿ 13 ਅਗਸਤ ਨੂੰ ਪ੍ਰਕਾਸ਼ਿਤ ਖਰੜਾ ਵੋਟਰ ਸੂਚੀ ਵਿੱਚ 1,93,94,435 ਵੋਟਰ ਦਰਜ ਸਨ, ਜਦਕਿ ਅੰਤਿਮ ਸੂਚੀ ਵਿੱਚ ਇਹ ਗਿਣਤੀ 3.64 ਫ਼ੀਸਦੀ ਵਧੀ ਹੈ। ਇਸ ਦੌਰਾਨ ਕੁੱਲ 7,97,263 ਨਵੇਂ ਵੋਟਰ ਦਰਜ ਕੀਤੇ ਗਏ, ਜਿਸ ਨਾਲ ਅੰਤਿਮ ਸੂਚੀ ’ਚ ਵੋਟਰਾਂ ਦੀ ਗਿਣਤੀ ਖਰੜਾ ਸੂਚੀ ਦੇ ਅੰਕੜੇ ਤੋਂ ਵੱਧ ਹੋ ਗਈ।