- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੂਕਾ ਡਾਇਗਨੋਸਟਿਕ ਸੈਂਟਰ ’ਚ ਨਿਊਕਲੀਅਰ ਮੈਡੀਸਨ ਦੀ ਸਹੂਲਤ ਸ਼ੁਰੂ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
‘ਜਦੋਂ ਤੱਕ ਕਿਸੇ ਮਰੀਜ਼ ਦੀ ਬਿਮਾਰੀ ਦੀ ਜੜ੍ਹ ਤਕ ਨਹੀਂ ਪਹੁੰਚਿਆ ਜਾਂਦਾ,ਉਦੋਂ ਤੱਕ ਮਰੀਜ਼ ਦਾ ਢੁਕਵਾਂ ਇਲਾਜ ਸੰਭਵ ਨਹੀਂ ਹੁੰਦਾ।’ ਇਹ ਵਿਚਾਰ ਡਾ ਪ੍ਰਸ਼ਾਂਤ ਅਰੋੜਾ ਨਿਰਦੇਸ਼ਕ ਅਰੋੜਾ ਨਿਊਰੋ ਹਸਪਤਾਲ ਲੁਧਿਆਣਾ ਨੇ ਕੂਕਾ ਡਾਇਗਨੋਸਟਿਕ ਸੈਂਟਰ ਵਿੱਚ ਅਤਿ-ਆਧੁਨਿਕ ਨਿਊਕਲੀਅਰ ਮੈਡੀਸਨ ਦੀ ਸਹੂਲਤ ਦਾ ਉਦਘਾਟਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਦਿਮਾਗੀ ਰੋਗਾਂ ਦੇ ਮਾਹਿਰ ਡਾ ਓਪੀ ਅਰੋੜਾ, ਡਾ. ਨੀਲਮ ਅਰੋੜਾ ਤੇ ਡਾ. ਲੇਖਾ ਸਚਦੇਵਾ ਵੀ ਸ਼ਾਮਲ ਸਨ। ਡਾ ਅਰੋੜਾ ਨੇ ਦੱਸਿਆ ਕਿ ਸੈਂਟਰ ਵੱਲੋਂ ਆਧੁਨਿਕ ਮੈਡੀਕਲ ਜਾਂਚ ਸੇਵਾਵਾਂ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਸੈਂਟਰ ਦਾ ਮੁੱਖ ਉਦੇਸ਼ ਲੋਕਾਂ ਨੂੰ ਸਹੀ, ਸਮੇਂ ਸਿਰ ਅਤੇ ਕਿਫ਼ਾਇਤੀ ਦਰਾਂ 'ਤੇ ਜਾਂਚ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਕੂਕਾ ਡਾਇਗਨੋਸਟਿਕ ਸੈਂਟਰ ਵਿੱਚ ਨਵੀਆਂ ਜਾਂਚ ਤਕਨੀਕਾਂ ਸਥਾਪਿਤ ਕਰਨਾ ਆਧੁਨਿਕ ਡਾਇਗਨੋਸਟਿਕ ਸੇਵਾਵਾਂ ਦੇ ਵਿਸਥਾਰ ਵੱਲ ਇੱਕ ਅਹਿਮ ਕਦਮ ਹੈ। ਇਸ ਮੌਕੇ ਹਸਪਤਾਲ ਦੇ ਪ੍ਰਬੰਧਕ ਨਿਰਦੇਸ਼ਕ ਡਾ ਓਪੀ ਅਰੋੜਾ ਨੇ ਦੱਸਿਆ ਕਿ ਨਿਊਕਲੀਅਰ ਮੈਡੀਸਨ ਨਿੱਜੀ ਖੇਤਰ ਵਿੱਚ ਇਸ ਇਲਾਕੇ ਦੇ ਲਈ ਇਹ ਇੱਕ ਮੋਹਰੀ ਪਹਿਲਕਦਮੀ ਹੈ। ਇਨ੍ਹਾਂ ਸਹੂਲਤਾਂ ਰਾਹੀਂ ਵੱਖ-ਵੱਖ ਬਿਮਾਰੀਆਂ ਦੀ ਪਛਾਣ ਕਰਨ ਨਾਲ ਜਿੱਥੇ ਮਰੀਜ਼ਾਂ ਦਾ ਢੁੱਕਵਾਂ ਇਲਾਜ ਸੰਭਵ ਹੋਵੇਗਾ ਉਥੇ ਹੀ ਡਾਕਟਰਾਂ ਨੂੰ ਮਰੀਜ਼ ਦਾ ਸਸਤਾ ਤੇ ਬਿਹਤਰ ਇਲਾਜ ਕਰਨ ਦੀ ਮਦਦ ਮਿਲੇਗੀ। ਕੂਕਾ ਡਾਇਗਨੋਸਟਿਕ ਸੈਂਟਰ ਆਧੁਨਿਕ ਤਕਨੀਕ, ਮਿਆਰੀ ਜਾਂਚ ਸੇਵਾਵਾਂ ਅਤੇ ਕਿਫ਼ਾਇਤੀ ਸਿਹਤ ਸਹੂਲਤਾਂ ਰਾਹੀਂ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।