- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਫ ਪਾਣੀ ‘ਚ ਘੁੰਮ ਰਹੇ ਸੁੰਡੀਆਂ ਵਰਗੇ ਜੀਵ ਡੇਂਗੂ ਮੱਛਰ ਦਾ ਲਾਰਵਾ ਹੁੰਦੈ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਜਿਲ੍ਹਾ ਮਾਸ ਮੀਡੀਆ ਵਿੰਗ ਦੇ ਜਿਲ੍ਹਾ ਬੀਸੀਸੀ ਕੋ-ਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਜੀਜੀਐਨ ਪਬਲਿਕ ਸਕੂਲ ਤੇ ਆਰਐਸ ਮਾਡਲ ਸਕੂਲ ਵਿਖੇ ਲਗਭਗ 700 ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ, ਤਾਂ ਕਿ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ। ਡੇਂਗੂ ਦਾ ਮੱਛਰ ਸਾਫ ਪਾਣੀ ਵਿੱਚ ਆਂਡੇ ਦਿੰਦਾ ਹੈ। ਕੁੱਝ ਦਿਨਾਂ ਬਆਦ ਉਸ ਪਾਣੀ ਵਿੱਚ ਨਜ਼ਰ ਆ ਰਹੇ ਸੁੰਡੀਆਂ ਵਰਗੇ ਜੀਵ ਵੱਡੀ ਪੱਧਰ ‘ਤੇ ਲਾਰਵਾ ਹੀ ਹੁੰਦਾ ਹੈ। ਉਸ ਨੂੰ ਨਸ਼ਟ ਕਰਨਾ ਬਹੁਤ ਜਰੂਰੀ ਹੈ ਤਾਂ ਕਿ ਉਸ ਤੋ ਅੱਗੇ ਡੇਂਗੂ ਦਾ ਮੱਛਰ ਨਾ ਬਣ ਸਕੇ। ਡੇਂਗੂ ਦਾ ਮੱਛਰ ਪੰਜ ਐਮ ਐਲ ਸਾਫ ਖੜੇ ਪਾਣੀ ਵਿੱਚ ਵੀ ਪੈਦਾ ਹੋ ਸਕਦਾ ਹੈ। ਜ਼ਿਲ੍ਹੇ ਨੂੰ ਡੇਂਗੂ ਮੁਕਤ ਬਣਾਉਣ ਲਈ ਇਸ ਸਬੰਧੀ ਜਾਂਚ ਤੇ ਜਾਗਰੂਕਤਾ ਮੁਹਿੰਮ ਤਹਿਤ ਵੱਖ-ਵੱਖ ਖੇਤਰਾਂ ਵਿੱਚ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਟੀਮਾਂ ਵੱਲੋਂ ਘਰ ਘਰ ਜਾ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।