- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਨਸ਼ੇ 'ਚ ਮਿਲਿਆ ਨੌਜਵਾਨ, ਸਰਕਾਰੀ ਦਾਅਵਿਆਂ ’ਤੇ ਧੱਬਾ-ਬਾਂਸਲ

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ : ਨਸ਼ਿਆਂ ਵਿਰੁੱਧ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਦੇ ਵਿਚਾਲੇ ਜ਼ਮੀਨੀ ਹਕੀਕਤ ਬਾਰੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਬਾਂਸਲ ਨੇ ਗੱਲਬਾਤ ਕਰਦਿਆਂ ਸਾਂਝੇ ਕੀਤੇ। ਸੋਸ਼ਲ ਮੀਡੀਆ ਤੇ ਆਏ ਦਿਨ ਨਸ਼ਿਆਂ ਦੀ ਦਲਦਲ 'ਚ ਧੱਸ ਚੁੱਕੇ ਨੌਜਵਾਨ ਬੱਚੇ-ਬੱਚੀਆਂ ਦੀਆਂ ਸੜਕਾਂ ਕੰਢੇ ਨਸ਼ੇ ਵਿੱਚ ਝੂਮਦੇ ਹੋਏ ਵੀਡੀਓ ਨਜਰ ਆ ਰਹੇ ਹਨ। ਬੀਤੇ ਦਿਨ ਲੁਧਿਆਣਾ ਦੇ ਵਾਰਡ ਨੰ: 20 ਦੀ ਇਕ ਨੌਜਵਾਨ ਦੀ ਤਸਵੀਰ ਇੰਟਰਨੈੱਟ 'ਤੇ ਬੇਹੋਸ਼ ਪਏ ਹੋਣ ਦੀ ਸਾਹਮਣੇ ਆਈ ਹੈ। ਬਾਂਸਲ ਦਾ ਦੋਸ਼ ਹੈ ਕਿ ਜਿੱਥੇ ਸਰਕਾਰ ਤੇ ਪ੍ਰਸ਼ਾਸਨ ਨਸ਼ਿਆਂ ਦੀ ਦੁਰਵਰਤੋਂ ਨੂੰ ਪੂਰੀ ਤਰ੍ਹਾਂ ਰੋਕਣ ਦਾ ਦਾਅਵਾ ਕਰਦੇ ਹਨ, ਉੱਥੇ ਜ਼ਮੀਨੀ ਹਕੀਕਤ ਇਸ ਦੇ ਉਲਟ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਤਿੱਖਾ ਸਵਾਲ ਕੀਤਾ ਜੇਕਰ ਸੱਚਮੁੱਚ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਤਾਂ ਫਿਰ ਨਸ਼ੇ ਬਸਤੀਆਂ ਤੇ ਮੁਹੱਲਿਆਂ ਤੱਕ ਕਿਵੇਂ ਪਹੁੰਚ ਰਹੇ ਹਨ। ਬਾਂਸਲ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਇੱਕ ਨੌਜਵਾਨ ਔਰਤ ਦਾ ਸੜਕ 'ਤੇ ਸ਼ਰਾਬੀ ਹਾਲਤ ਵਿੱਚ ਨੱਚਣ ਦਾ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਦੇਖਿਆ ਸੀ, ਜਿਸ ਨੂੰ ਜ਼ਮੀਨੀ ਹਕੀਕਤ ਤੋਂ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।