- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਪ-ਤਪ ਚੌਪਹਿਰਾ ਸਮਾਗਮ ’ਚ ਸੰਗਤਾਂ ਨੇ ਕੀਤਾ ਸਤਿਨਾਮ-ਵਾਹਿਗੁਰੂ ਦਾ ਜਾਪ

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ
ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਹਰ ਸੋਮਵਾਰ ਦੁਪਹਿਰੇ 12 ਵਜੇ ਤੋਂ ਸ਼ਾਮ 4 ਵਜੇ ਤੱਕ ਕਰਵਾਏ ਜਾਣ ਵਾਲੇ ਹਫਤਾਵਾਰੀ ਜਪ-ਤਪ ਚੌਪਹਿਰਾ ਗੁਰਮਤਿ ਸਮਾਗਮ ’ਚ ਵੱਡੀ ਗਿਣਤੀ ’ਚ ਸੰਗਤ ਨੇ ਗੁਰੂਘਰ ’ਚ ਨਤਮਸਤਕ ਹੋ ਕੇ ਗੁਰਬਾਣੀ ਦਾ ਆਨੰਦ ਮਾਣਿਆ। ਸਮਾਗਮ ਦੌਰਾਨ ਜਪੁਜੀ ਸਾਹਿਬ, ਚੌਪਈ ਸਾਹਿਬ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ। ਇਸ ਉਪਰੰਤ ਸੰਗਤ ਵੱਲੋਂ ਸਤਿਨਾਮ-ਵਾਹਿਗੁਰੂ ਦਾ ਜਾਪ ਕੀਤਾ। ਸੰਗਤ ਨੇ ਭਾਵਪੂਰਵਕ ਬਾਬਾ ਦੀਪ ਸਿੰਘ ਸ਼ਹੀਦ ਜੀ ਦੀ ਉਸਤਤਿ ਵਿੱਚ ਸ਼ਬਦਾਂ ਰਾਹੀਂ ਗੁਰੂ ਚਰਨਾਂ ’ਚ ਸ਼ਰਧਾ ਪ੍ਰਗਟਾਈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਨੇ ਸੰਗਤ ਨੂੰ ਗੁਰਬਾਣੀ ਨਾਲ ਜੁੜਨ, ਨਾਮ ਸਿਮਰਨ ਕਰਨ ਤੇ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਅੰਤ ’ਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਅਰਦਾਸ ਉਪਰੰਤ ਸੰਗਤ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਇਸ ਦੌਰਾਨ ਹਰਭਜਨ ਕੌਰ, ਹਰਮਿੰਦਰ ਕੌਰ, ਪਰਵਿੰਦਰ ਕੌਰ ਲਾਇਲਪੁਰੀ, ਰਵਿੰਦਰ ਕੌਰ ਕਾਲੜਾ, ਰਵਨੀਤ ਕੌਰ ਖੇੜੀਕਲਾਂ, ਅਮਰਜੀਤ ਕੌਰ, ਬਲਜੀਤ ਕੌਰ, ਅਨੂਪ ਕੌਰ, ਦਵਿੰਦਰ ਕੌਰ ਸੋਹਲ, ਰਣਜੀਤ ਕੌਰ, ਮਨਜੀਤ ਕੌਰ ਬੱਬਲ, ਕੁਲਵੰਤ ਕੌਰ ਡੰਗ, ਪਰਮਜੀਤ ਕੌਰ, ਜਸਵਿੰਦਰ ਕੌਰ, ਸੁਰਿੰਦਰ ਕੌਰ, ਨਰਿੰਦਰ ਕੌਰ, ਸੁਖਵਿੰਦਰ ਕੌਰ, ਗੁਰਿੰਦਰ ਕੌਰ, ਬਲਵਿੰਦਰ ਕੌਰ, ਤਰਲੋਚਨ ਸਿੰਘ ਬੱਬਰ, ਮਨਪ੍ਰੀਤ ਸਿੰਘ ਪ੍ਰਿੰਸ, ਅਰਜਨ ਸਿੰਘ ਚੀਮਾ, ਪ੍ਰਭਜੋਤ ਸਿੰਘ ਇਆਲੀ, ਇੰਦਰਜੀਤ ਸਿੰਘ ਮੱਕੜ, ਬਲਜੀਤ ਸਿੰਘ ਦੁਖੀਆ, ਤੇਜਿੰਦਰ ਸਿੰਘ ਡੰਗ, ਪਰਮਜੀਤ ਸਿੰਘ ਲਾਇਲਪੁਰੀ, ਸੁਰਿੰਦਰਜੀਤ ਸਿੰਘ ਮੱਕੜ, ਇੰਦਰਜੀਤ ਸਿੰਘ ਗੋਲਾ, ਮੋਹਨ ਸਿੰਘ ਚੌਹਾਨ, ਜੱਥੇਦਾਰ ਲਖਵਿੰਦਰ ਸਿੰਘ ਲੱਖਾ, ਅਵਤਾਰ ਸਿੰਘ ਪਨੇਸਰ, ਪ੍ਰੀਤਮ ਸਿੰਘ ਮਣਕੂ, ਭਾਈ ਸੁਖਦੇਵ ਸਿੰਘ, ਦਵਿੰਦਰ ਸਿੰਘ ਸਿੱਬਲ, ਗੁਰਮੀਤ ਸਿੰਘ, ਸੁਰਿੰਦਰ ਸਿੰਘ ਨਾਰੰਗ ਵੀ ਗੁਰੂਘਰ ’ਚ ਨਤਮਸਤਕ ਹੋਏ।