- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਵਿਖੇ ਲੱਗਾ ਦੰਦਾਂ ਦੀ ਜਾਂਚ ਦਾ ਕੈਂਪ

ਸਿੱਖਿਆ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ ਨੇ ਬਿੰਦਰਾ ਡੈਂਟਲ ਕਲੀਨਿਕ ਦੇ ਸਹਿਯੋਗ ਨਾਲ ਆਪਣੇ ਕੈਂਪਸ ’ਚ ਜਾਗਰੂਕਤਾ ਸੈਮੀਨਾਰ ਤੇ ਦੰਦਾਂ ਦੀ ਜਾਂਚ ਕੈਂਪ ਦਾ ਪ੍ਰਬੰਧ ਕੀਤਾ। ਇਸਦਾ ਉਦੇਸ਼ ਵਿਦਿਆਰਥੀਆਂ ਨੂੰ ਮੂੰਹ ਦੀ ਸਹੀ ਸਫ਼ਾਈ ਬਣਾਈ ਰੱਖਣ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਅੰਕਿਤਾ ਵਾਲੀਆ, ਸਹਾਇਕ ਪ੍ਰੋਫੈਸਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਮੂੰਹ ਦੀ ਸਿਹਤ ਦੀ ਮਹੱਤਤਾ ’ਤੇ ਚਾਨਣਾ ਪਾਇਆ। ਸੈਸ਼ਨ ਦੌਰਾਨ ਕਲੀਨਿਕ ਮੁਖੀ ਡਾ. ਬਿੰਦਰਾ ਨੇ ਵਿਦਿਆਰਥੀਆਂ ਨੂੰ ਦੰਦਾਂ ਦੇ ਡਾਕਟਰ ਦੀ ਚੋਣ ਕਰਨ ਬਾਰੇ ਮਾਰਗਦਰਸ਼ਨ ਕੀਤਾ ਤੇ ਨਿਯਮਤ ਓਰਲ ਪ੍ਰੋਫਾਈਲੈਕਸਿਸ ਦੇ ਫਾਇਦਿਆਂ ਬਾਰੇ ਦੱਸਿਆ। ਮਾਹਿਰਾਂ ਦੀ ਟੀਮ ਨੇ ਦੰਦਾਂ ਦੇ ਇਲਾਜ ਦੀਆਂ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਡਾ. ਪ੍ਰੋਮਿਲਾ ਨੇ ਪ੍ਰੋਸਥੈਟਿਕ ਦੰਦਾਂ ਦੇ ਇਲਾਜ ਬਾਰੇ ਵਿਸਥਾਰ ਨਾਲ ਦੱਸਿਆ, ਡਾ. ਹਿਮਾਨੀ ਨੇ ਕਾਸਮੈਟਿਕ ਦੰਦਾਂ ਦੇ ਇਲਾਜ ਬਾਰੇ ਗੱਲ ਕੀਤੀ ਤੇ ਡਾ. ਸਾਹਿਲ ਨੇ ਵਿਨੀਅਰ ਇਲਾਜਾਂ ਬਾਰੇ ਦੱਸਿਆ। ਕਾਲਜ ਦੀ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਮਸੂੜਿਆਂ ਦੀ ਸਿਹਤ ਦੀ ਮਹੱਤਵਪੂਰਨ ਭੂਮਿਕਾ ਤੇ ਦੰਦਾਂ ਦੀਆਂ ਸਮੱਸਿਆਵਾਂ ਨੂੰ ਰੋਕਣ ਲਈ ਫਲਾਸਿੰਗ ਦੇ ਰੋਜ਼ਾਨਾ ਅਭਿਆਸ ’ਤੇ ਜ਼ੋਰ ਦਿੱਤਾ। ਸੈਮੀਨਾਰ ਤੋਂ ਬਾਅਦ, ਡਾਕਟਰਾਂ ਦੀ ਟੀਮ ਦੁਆਰਾ ਸਾਰੇ ਵਿਦਿਆਰਥੀਆਂ ਲਈ ਇਕ ਵਿਆਪਕ ਦੰਦਾਂ ਦੀ ਜਾਂਚ ਕੀਤੀ, ਜਿਸ ’ਚ ਵਿਅਕਤੀਗਤ ਮਾਰਗਦਰਸ਼ਨ ਤੇ ਦੇਖਭਾਲ ਦੇ ਢੰਗਾਂ ਬਾਰੇ ਦੱਸਿਆ ਗਿਆ। ਪ੍ਰੋਗਰਾਮ ਵਿਜ਼ਿਟਿੰਗ ਮੈਡੀਕਲ ਟੀਮ ਦਾ ਧੰਨਵਾਦ ਕਰਨ ਦੇ ਨਾਲ ਸਮਾਪਤ ਹੋਇਆ।