- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾਸੀ ਕਲਾਂ ਮੰਡੀ ’ਚ ਭਿੱਜਿਆ ਝੋਨਾ, ਛੁੱਟੀ ’ਤੇ ਰਹੇ ਅਧਿਕਾਰੀ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਕਿਸਾਨਾਂ ਦੀ ਕਈ ਮਹੀਨੇ ਦੀ ਮਿਹਨਤ ਤੋਂ ਬਾਅਦ ਝੋਨੇ ਦੀ ਫਸਲ ਆਖਰ ਮੰਡੀ ਵਿੱਚ ਆ ਚੁੱਕੀ ਹੈ ਅਤੇ ਹੁਣ ਕਿਸਾਨਾਂ ਨੂੰ ਵੀ ਆਸ ਹੈ ਕਿ ਉਹਨਾਂ ਦੀ ਕਈ ਮਹੀਨੇ ਕੀਤੀ ਮਿਹਨਤ ਦਾ ਮੁੱਲ ਪਵੇਗਾ ਪਰ ਮਾਰਕੀਟ ਕਮੇਟੀ ਲੁਧਿਆਣਾ ਅਧੀਨ ਪੈਂਦੀ ਅਨਾਜ ਮੰਡੀ ਖਾਸੀ ਕਲਾਂ ’ਚ ਏਜੰਸੀਆਂ ਵੱਲੋਂ ਖਰੀਦੀਆਂ ਹੋਈ ਝੋਨੇ ਦੀਆਂ ਬੋਰੀਆਂ ਮੀਂਹ ’ਚ ਭਿੱਜਦੀਆਂ ਰਹੀਆਂ ਪਰ ਐਤਵਾਰ ਦੀ ਛੁੱਟੀ ਹੋਣ ਕਰਕੇ ਕੋਈ ਵੀ ਅਧਿਕਾਰੀ ਖਾਸੀ ਕਲਾਂ ਮੰਡੀ ’ਚ ਨਜ਼ਰ ਨਹੀਂ ਆਇਆ। ਭਾਵੇਂ ਸੀਨੀਅਰ ਅਧਿਕਾਰੀ ਤੇ ਸਰਕਾਰ ਦਾਅਵਾ ਕਰਦੀ ਹੈ ਕਿ ਛੁੱਟੀ ਵਾਲੇ ਦਿਨ ਵੀ ਸਾਰੇ ਅਧਿਕਾਰੀ ਮੰਡੀਆਂ ਦੇ ਵਿੱਚ ਹਾਜ਼ਰ ਰਹਿਣਗੇ। ਜਦੋਂ ਇਸ ਸਬੰਧੀ ਆੜ੍ਹਤੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਮੰਡੀ ਦੇ ਅੰਦਰ ਮਾਰਕਫੈਡ, ਪੁਨਗ੍ਰੇਨ ਅਤੇ ਵੇਅਰ ਹਾਊਸ ਦੀ ਖਰੀਦ ਹੈ। ਇਸ ਸਬੰਧੀ ਜਦੋਂ ਮਾਰਕਫੈੱਡ ਦੇ ਇੰਸਪੈਕਟਰ ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਡੀ ਏਜੰਸੀ ਨੇ 20 ਹਾਜਰ ਦੇ ਕਰੀਬ ਬੋਰੀਆਂ ਦੀ ਖਰੀਦ ਕੀਤੀ ਹੈ। ਅਨਾਜ ਦੀ ਸੰਭਾਲ ਕਰਨ ਦੀ ਜਿੰਮੇਵਾਰੀ ਆੜ੍ਹਤੀਆਂ ਤੇ ਮਾਰਕੀਟ ਕਮੇਟੀ ਦੀ ਹੁੰਦੀ ਹੈ। ਜਦੋਂ ਇਸ ਸਬੰਧੀ ਵੇਅਰ ਹਾਊਸ ਦੇ ਇੰਸਪੈਕਟਰ ਪ੍ਰਵੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੀ ਏਜੰਸੀ ਨੇ 28 ਤੋਂ ਵੱਧ ਬੋਰੀ ਦੀ ਖਰੀਦ ਕੀਤੀ ਹੈ ਪਰ ਸੰਭਾਲ ਆੜ੍ਹਤੀਆਂ ਤੇ ਮਾਰਕੀਟ ਕਮੇਟੀ ਨੇ ਹੀ ਕਰਨੀ ਹੁੰਦੀ ਹੈ।