- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਂ ਬਗਲਾਮੁਖੀ ਧਾਮ ਵਿੱਚ ਸਰਬ ਕਸ਼ਟ ਨਿਵਾਰਣ ਯੱਗ ਕਰਵਾਇਆ

-ਮਹੰਤ ਪ੍ਰਵੀਨ ਨੇ ਧਰਮ ਦੇ ਮਾਰਗ ’ਤੇ ਚੱਲਣ, ਹੰਕਾਰ ਛੱਡਣ ਤੇ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਆ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਮਾਂ ਬਗਲਾਮੁਖੀ ਧਾਮ ਦੇ ਵਿਹੜੇ ਵਿੱਚ ਮਹੰਤ ਪ੍ਰਵੀਨ ਦੀ ਅਗਵਾਈ ਵਿੱਚ ਸਰਬ ਕਸ਼ਟ ਨਿਵਾਰਣ ਯੱਗ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਹਜ਼ਾਰਾਂ ਸ਼ਰਧਾਲੂਆਂ ਨੇ ਯੱਗ ਵਿੱਚ ਆਹੂਤੀਆਂ ਪਾ ਕੇ ਇਲਾਕੇ ਦੀ ਸੁੱਖ-ਸਮ੍ਰਿੱਧੀ ਅਤੇ ਲੋਕ-ਕਲਿਆਣ ਦੀ ਕਾਮਨਾ ਕੀਤੀ। ਯੱਗ ਤੋਂ ਪਹਿਲਾਂ ਕੀਰਤਨ ਮੰਡਲੀ ਵੱਲੋਂ ਮਾਂ ਬਗਲਾਮੁਖੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਮੰਡਲੀ ਨੇ ‘ਤੇਰਾ ਬਗਲਾਮੁਖੀ ਮਈਆਂ ਦਰਬਾਰ ਬੜਾ ਸੋਹਣਾ’ ਅਤੇ ‘ਪੀਲੇ ਚੋਲਿਆਂ ਵਾਲੀ ਮਈਆਂ, ਚਰਨਾਂ ਤੋਂ ਨਾ ਦੂਰ ਕਰੀਂ’ ਵਰਗੇ ਭਗਤੀ ਭਜਨ ਪੇਸ਼ ਕਰਕੇ ਸੰਗਤ ਨੂੰ ਭਗਤੀ ਦੇ ਰੰਗ ਵਿੱਚ ਰੰਗਿਆ। ਭਜਨਾਂ ਦੀਆਂ ਧੁਨਾਂ ’ਤੇ ਸ਼ਰਧਾਲੂ ਨੱਚਦੇ ਅਤੇ ਮਾਂ ਦੇ ਜੈਕਾਰਿਆਂ ਨਾਲ ਧਾਮ ਦਾ ਵਿਹੜਾ ਗੂੰਜਾਉਂਦੇ ਰਹੇ। ਯੱਗ ਦੀ ਸਮਾਪਤੀ ਉਪਰੰਤ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਮਹੰਤ ਪ੍ਰਵੀਨ ਨੇ ਕਿਹਾ ਕਿ ਸੱਚੇ ਮਨ ਅਤੇ ਨਿਸ਼ਕਾਮ ਭਾਵਨਾ ਨਾਲ ਕੀਤੀ ਭਗਤੀ ਮਨੁੱਖ ਨੂੰ ਮਾਨਸਿਕ ਸ਼ਾਂਤੀ ਅਤੇ ਸਕਾਰਾਤਮਕਤਾ ਪ੍ਰਦਾਨ ਕਰਦੀ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਧਰਮ ਦੇ ਮਾਰਗ ’ਤੇ ਚੱਲਣ, ਹੰਕਾਰ ਦਾ ਤਿਆਗ ਕਰਨ ਅਤੇ ਮਨੁੱਖਤਾ ਦੀ ਸੇਵਾ ਨੂੰ ਜੀਵਨ ਵਿੱਚ ਪਹਿਲ ਦੇਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਸ਼ਰਧਾਲੂਆਂ ਨੇ ਵਿਧੀ-ਵਿਧਾਨ ਨਾਲ ਯੱਗ ਦੀ ਪੂਰਨ ਆਹੂਤੀ ਪਾਈ ਅਤੇ ਮਾਂ ਬਗਲਾਮੁਖੀ ਦੀ ਮਹਾਂਆਰਤੀ ਕੀਤੀ। ਆਰਤੀ ਉਪਰੰਤ ਸੰਗਤ ਵਿੱਚ ਮਹਾਂਪ੍ਰਸਾਦ ਵੰਡਿਆ ਗਿਆ। ਇਸ ਮੌਕੇ ਮਨਪ੍ਰੀਤ ਛਤਵਾਲ, ਕਰਨ ਸ਼ਾਂਡਿਲਿਆ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਮੋਹਿਤ ਸੂਦ, ਰਾਣਾ ਰਣਜੀਤ ਸਿੰਘ, ਸੁਧੀਰ ਮਹਾਜਨ, ਗੌਰਵ ਕਾਲੀਆ, ਜਤਿਨ ਸੂਦ, ਪਰਮਵੀਰ ਚੌਧਰੀ, ਸੰਦੀਪ ਸੂਦ, ਸੁਨੀਲ ਹਾਂਡਾ, ਨਰਿੰਦਰ ਸਿੰਗਲਾ, ਇਕਬਾਲ ਸਿੰਘ, ਬਲਜੀਤ ਤ੍ਰਿਖਾ, ਗੌਤਮ ਸਚਦੇਵਾ, ਨਰਿੰਦਰ ਮਹਾਜਨ, ਤਰੁਣ ਚੌਧਰੀ, ਅੰਕੁਸ਼ ਸਿੰਗਲਾ, ਚੇਤਨ ਟੰਡਨ, ਸਾਹਿਲ ਸਿੰਗਲਾ, ਰਾਜ ਸੋਲੰਕੀ, ਪੰਕਜ ਗੁਪਤਾ, ਦੀਪਕ ਗਰਗ, ਦਿਨੇਸ਼ ਰੱਲੀ, ਵਰੁਣ ਜੈਨ, ਮਨੀਸ਼ ਗੁਪਤਾ, ਵਿਜੇ ਗੁਪਤਾ, ਰਮਨ ਸ਼ਰਮਾ, ਆਦਿੱਤਿਆ ਗੁਪਤਾ, ਵਰੁਣ ਚੋਪੜਾ, ਤੁਸ਼ਾਰ ਬਾਂਸਲ, ਧੀਰਜ ਗੁਪਤਾ, ਜਨਕਰਾਜ ਸਿੰਗਲਾ, ਬੌਬੀ ਮੱਕੜ, ਨਿਤੇਸ਼ ਸੂਦ, ਰਾਕੇਸ਼ ਪਾਸੀ, ਗੁਨੀਤ ਖੈਰਾ, ਅਜੇ ਜੈਨ, ਰਵਿੰਦਰ ਸਿੰਘ ਵਾਲੀਆ, ਤੇਜਿੰਦਰ ਮਿਗਲਾਨੀ, ਵਰੁਣ ਦੱਤ, ਭੁਪਿੰਦਰ ਸਿੰਘ, ਵੇਦ ਲੂਥਰਾ, ਵਰੁਣ ਸ਼ਰਮਾ, ਪਵਨ ਪਾਰਿਕ, ਪ੍ਰਵੇਸ਼ ਚੱਢਾ, ਆਰਿਆਨ ਚੱਢਾ, ਅਨੁਜ ਵਧਵਾ, ਆਸ਼ੂਤੋਸ਼ ਅਤੇ ਪ੍ਰਦੀਪ ਟਾਟਾ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।---