- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਬਕਾ ਚੇਅਰਮੈਨ ਪਾਲ ਸਿੰਘ ਗਰੇਵਾਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਨਾਲ ਕੀਤੀ ਮੁਲਾਕਾਤ

ਰਵੀ ਭਾਟੀਆ, ਗੁਰਦੀਪ ਭਾਮੀਆਂ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ :
ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਤੇ ਸਾਬਕਾ ਸੀਨੀਅਰ ਕੌਂਸਲਰ ਪਾਲ ਸਿੰਘ ਗਰੇਵਾਲ ਨੇ ਸਾਬਕਾ ਜੱਜ ਹਰਦੀਪ ਸਿੰਘ ਗਰੇਵਾਲ ਤੇ ਹੋਰਨਾ ਸਾਥੀਆਂ ਸਮੇਤ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ’ਤੇ ਨਿੱਘੀ ਮੁਬਾਰਕਬਾਦ ਦਿੱਤੀ। ਇਸ ਮੌਕੇ ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਗਟ ਸਿੰਘ ਦੀ ਅਗਵਾਈ ਹੇਠ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਨਵੀਂ ਦਿਸ਼ਾ, ਨਵੀਂ ਊਰਜਾ ਤੇ ਹੋਰ ਵੱਡੀ ਮਜ਼ਬੂਤੀ ਮਿਲੇਗੀ। ਇਸ ਮੁਲਾਕਾਤ ਨੂੰ ਪੰਜਾਬ ਕਾਂਗਰਸ ਦੇ ਜਥੇਬੰਦਕ ਪੱਖ ਤੋਂ ਅਹਿਮ ਮੰਨਿਆ ਜਾ ਰਿਹਾ ਹੈ। ਇਸ ਮੌਕੇ ਪਾਲ ਸਿੰਘ ਗਰੇਵਾਲ ਨੇ ਆਸ ਪ੍ਰਗਟਾਈ ਕਿ ਪ੍ਰਧਾਨ ਪ੍ਰਗਟ ਸਿੰਘ ਜੀ ਆਪਣੇ ਤਜਰਬੇ, ਸੂਝ-ਬੂਝ ਅਤੇ ਦ੍ਰਿੜ੍ਹ ਅਗਵਾਈ ਨਾਲ ਪਾਰਟੀ ਦੇ ਸਮੂਹ ਆਗੂਆਂ, ਵਰਕਰਾਂ ਤੇ ਹਮਾਇਤੀਆਂ ਨੂੰ ਇਕਜੁੱਟ ਕਰਕੇ ਕਾਂਗਰਸ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਕਾਂਗਰਸ ਹਾਈ ਕਮਾਂਡ ਵੱਲੋਂ ਬੀਤੇ ਦਿਨੀ ਸਚਿਨ ਪਾਇਲਟ ਨੂੰ ਇੰਚਾਰਜ ਲਗਾਉਣ ਤੋਂ ਬਾਅਦ ਪ੍ਰਗਟ ਸਿੰਘ ਨੂੰ ਪ੍ਰਧਾਨ ਬਣਾਏ ਜਾਣਾ ਬਹੁਤ ਹੀ ਸਲਾਘਾਯੋਗ ਫੈਸਲੇ ਹਨ। ਕਿਉਂਕਿ ਦੋਨੋਂ ਬਹੁਤ ਹੀ ਇਮਾਨਦਾਰ, ਤਜਰਬੇਕਾਰ, ਸੁਲਝੇ ਹੋਏ ਆਗੂ ਹਨ ਜੋ ਕਿ ਪੰਜਾਬ ਕਾਂਗਰਸ ਨੂੰ ਇਕਜੁੱਟ ਕਰਕੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਕਾਬਲੀਅਤ ਰੱਖਦੇ ਹਨ। ਜਿਸ ਕਾਰਨ ਪੂਰੀ ਉਮੀਦ ਹੈ ਕਿ ਇਹਨਾਂ ਦੀ ਯੋਗ ਅਗਵਾਈ ਦੇ ਵਿੱਚ ਸਮੁੱਚੀ ਪੰਜਾਬ ਕਾਂਗਰਸ ਇਕਜੁੱਟ ਹੋ ਕੇ ਪਾਰਟੀ ਦੀ ਮਜਬੂਤੀ ਲਈ ਕੰਮ ਕਰੇਗੀ। ਇਸ ਮੌਕੇ ਸੁਖਵਿੰਦਰ ਸਿੰਘ ਬੱਲੂ ਸਾਬਕਾ ਕੌਂਸਲਰ, ਦਵਿੰਦਰ ਸਿੰਘ ਗਰੇਵਾਲ, ਬੱਬੀ ਮੁੰਡੀਆਂ ਯੂਥ ਆਗੂ, ਦਵਿੰਦਰ ਸਿੰਘ ਜਮਾਲਪੁਰ, ਸੁਖਜਿੰਦਰ ਸਿੰਘ ਮਾਨ ਜਮਾਲਪੁਰ, ਸਤਿੰਦਰ ਪਾਲ ਸਿੰਘ ਗਰੇਵਾਲ, ਸੰਦੀਪ ਸ਼ਰਮਾ, ਜੱਸੀ ਮੰਗਲੀ, ਆਲਮ ਜਮਾਲਪੁਰ ਆਦਿ ਹਾਜ਼ਰ ਸਨ।