- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਗਿਆਨਕ ਢੰਗ ਨਾਲ ਘਰੇਲੂ ਪੱਧਰ 'ਤੇ ਪੋਲਟਰੀ ਪਾਲਣ ਦੀ ਸਿਖਲਾਈ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਪਸ਼ੂਧਨ ਉਤਪਾਦਨ ਪ੍ਰਬੰਧਨ ਵਿਭਾਗ ਨੇ 10 ਲਾਭਪਾਤਰੀ ਵਿਦਿਆਰਥੀਆਂ ਲਈ ਵਿਗਿਆਨਕ ਘਰੇਲੂ ਪੋਲਟਰੀ ਪਾਲਣ (ਬੈਕਯਾਰਡ ਮੁਰਗੀ ਪਾਲਣ) : ਸਿਖਲਾਈ ਤੇ ਵਿਹਾਰਕ ਪ੍ਰਦਰਸ਼ਨ ਵਿਸ਼ੇ 'ਤੇ ਇਕ ਦਿਨਾ ਸਿਖਲਾਈ ਪ੍ਰੋਗਰਾਮ ਕਰਵਾਇਆ। ਕੋਰਸ ਨਿਰਦੇਸ਼ਕ ਡਾ. ਯਸ਼ਪਾਲ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਭਾਰਤ ਵਿੱਚ ਖੇਤੀਬਾੜੀ ਸਬੰਧੀ ਉੱਚ ਸਿੱਖਿਆ ਨੂੰ ਮਜ਼ਬੂਤ ਕਰਨ ਤਹਿਤ 'ਅਨੁਸੂਚਿਤ ਜਾਤੀ ਉਪ-ਯੋਜਨਾ' ਦੇ ਅਧੀਨ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਵਿੱਚ ਸਵੈ-ਰੁਜ਼ਗਾਰ ਅਤੇ ਰੁਜ਼ਗਾਰ ਸਿਰਜਣ ਲਈ ਉੱਦਮੀ ਹੁਨਰ ਵਿਕਾਸ ਵਾਸਤੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ (ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ) ਤੇ ਕਿਸਾਨਾਂ ਦੀ ਸਿਖਲਾਈ ਵਿਸ਼ੇ ਹੇਠ ਕਰਵਾਇਆ ਗਿਆ ਸੀ। ਇਸ ਟ੍ਰੇਨਿੰਗ ਦਾ ਸੰਚਾਲਨ ਤੇ ਤਾਲਮੇਲ ਡਾ. ਦਲਜੀਤ ਕੌਰ, ਡਾ. ਸੁਰੇਸ਼ ਕੁਮਾਰ ਤੇ ਡਾ. ਗੁਰਪ੍ਰੀਤ ਕੌਰ ਦੁਆਰਾ ਕੀਤਾ ਗਿਆ। ਸਿਖਲਾਈ ਦੌਰਾਨ ਵਿਦਿਆਰਥੀਆਂ ਨੂੰ ਵਿਗਿਆਨਕ ਘਰੇਲੂ ਪੋਲਟਰੀ ਉਤਪਾਦਨ ਦੇ ਸਿਧਾਂਤਾਂ ਤੋਂ ਜਾਣੂ ਕਰਵਾਇਆ। ਵਿਦਿਆਰਥੀਆਂ ਨੇ ਸਿਖਲਾਈ ਦੌਰਾਨ ਦਿਖਾਏ ਗਏ ਵਿਗਿਆਨਕ ਤਰੀਕਿਆਂ ਨੂੰ ਅਪਣਾਉਣ ਵਿੱਚ ਡੂੰਘੀ ਦਿਲਚਸਪੀ ਦਿਖਾਈ। ਡਾ. ਸਵਰਨ ਸਿੰਘ ਰੰਧਾਵਾ, ਡੀਨ, ਵੈਟਰਨਰੀ ਸਾਇੰਸ ਕਾਲਜ ਨੇ ਸਿਖਲਾਈ ਪ੍ਰੋਗਰਾਮ ਦੇ ਪ੍ਰਬੰਧ ਲਈ ਵਿਭਾਗ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਗਿਆਨਕ ਢੰਗ ਨਾਲ ਘਰੇਲੂ ਪੱਧਰ 'ਤੇ ਪੋਲਟਰੀ ਪਾਲਣ (ਬੈਕਯਾਰਡ ਪੋਲਟਰੀ ਫਾਰਮਿੰਗ) ਬਾਰੇ ਵਿਦਿਆਰਥੀਆਂ ਨੂੰ ਅਰਥਪੂਰਨ ਵਿਹਾਰਕ ਤਜਰਬਾ ਤੇ ਹੁਨਰ-ਆਧਾਰਿਤ ਸਿੱਖਿਆ ਪ੍ਰਦਾਨ ਕਰਨ ’ਚ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।