- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਕਿਊਪੰਕਚਰ ਵਿਧੀ ਰਾਹੀਂ 272 ਮਰੀਜ਼ਾਂ ਦਾ ਕੀਤਾ ਇਲਾਜ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਡਾ. ਡੀਐੱਨ ਕੋਟਨਿਸ ਐਕਿਊਪੰਕਚਰ ਹਸਪਤਾਲ ਵੱਲੋਂ ਦੋ ਰੋਜ਼ਾ ਲਾਏ ਐਕਿਊਪੰਕਚਰ ਵਿਧੀ ਰਾਹੀਂ 272 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਮੌਕੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਹਸਪਤਾਲ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਐਕਿਊਪੰਕਚਰ ਇਲਾਜ ਵਿਧੀ ਵੱਖ-ਵੱਖ ਸਿਹਤ ਸਮੱਸਿਆਵਾਂ ਦੇ ਇਲਾਜ ਦੇ ਨਾਲ-ਨਾਲ ਨਸ਼ਾ ਮੁਕਤੀ ਦੇ ਖੇਤਰ ਵਿੱਚ ਵੀ ਅਹਿਮ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਡਾ. ਇੰਦਰਜੀਤ ਸਿੰਘ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪਿਛਲੇ 50 ਸਾਲਾਂ ਤੋਂ ਐਕਿਊਪੰਕਚਰ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਤੇ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੀ ਸਹਾਇਤਾ ਲਈ ਲਗਾਤਾਰ ਕੰਮ ਕਰ ਰਹੇ ਹਨ। ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਕਮਰ ਦਰਦ, ਡਿਸਕ ਪ੍ਰੋਲੈਪਸ, ਅਧਰੰਗ, ਸਰਵਾਈਕਲ ਦੀਆਂ ਸਮੱਸਿਆਵਾਂ, ਮਾਈਗ੍ਰੇਨ, ਜੋੜਾਂ ਤੇ ਗੋਡਿਆਂ ਦੇ ਦਰਦ, ਮਾਨਸਿਕ ਤਣਾਅ, ਨੀਂਦ ਨਾ ਆਉਣਾ, ਦਮਾ, ਸਾਹ ਲੈਣ ਵਿੱਚ ਤਕਲੀਫ਼, ਪੁਰਾਣੀ ਜ਼ੁਕਾਮ ਤੇ ਨਸ਼ਾਮੁਕਤੀ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਐਕਿਊਪੰਕਚਰ ਇਲਾਜ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।
ਇਸ ਮੌਕੇ ਅਸ਼ਵਨੀ ਵਰਮਾ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਲੁਧਿਆਣਾ ਇਕਾਈ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ, ਫੈਜ਼ੀ ਅਕੈਡਮੀ ਦੇ ਪ੍ਰਧਾਨ ਮੁਹੰਮਦ ਫੈਜ਼ ਆਲਮ, ਜਨਰਲ ਸਕੱਤਰ ਮੁਹੰਮਦ ਫਰੀਦ ਏਸਰਾਲ, ਡਾ. ਰਘਬੀਰ ਸਿੰਘ, ਡਾ. ਕ੍ਰਿਸ਼ਨ ਮੋਹਨ ਪ੍ਰਸਾਦ, ਡਾ. ਬਲਜਿੰਦਰ ਸਿੰਘ, ਗਗਨ ਭਾਟੀਆ, ਮਨੀਸ਼ਾ, ਰਾਗਿਨੀ, ਤਰਸੇਮ ਲਾਲ, ਸੁਰਿੰਦਰ ਸਿੰਘ ਛਿੰਦਾ (ਪ੍ਰਧਾਨ, ਆਮ ਆਦਮੀ ਪਾਰਟੀ, ਆਜ਼ਾਦ ਨਗਰ), ਗੁਰਦੀਪ ਸਿੰਘ (ਲੱਕੀ), ਮੇਜਰ ਸਿੰਘ (ਆਮ ਆਦਮੀ ਪਾਰਟੀ) ਅਤੇ ਹਸਪਤਾਲ ਦੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ। ਡਾ. ਦਵਾਰਕਾਨਾਥ ਸ਼ਾਂਤਾਰਾਮ ਕੋਟਨਿਸ ਦੀ 116ਵੀਂ ਜਯੰਤੀ ਅਤੇ ਇੰਡੀਅਨ ਮੈਡੀਕਲ ਮਿਸ਼ਨ ਟੂ ਚਾਈਨਾ ਦੀ 88ਵੀਂ ਵਰ੍ਹੇਗੰਢ ਮੌਕੇ ਡਾ. ਡੀਐੱਨ ਕੋਟਨਿਸ ਐਕਿਊਪੰਕਚਰ ਹਸਪਤਾਲ ਵੱਲੋਂ ਦੇਸ਼ ਭਰ ਵਿੱਚ ਮੁਫ਼ਤ ਐਕਿਊਪੰਕਚਰ ਮੈਡੀਕਲ ਕੈਂਪ ਸ਼ੁਰੂ ਕੀਤੇ। ਡਾ. ਕੋਟਨਿਸ ਦੀ ਜਯੰਤੀ ਨੂੰ ਸਮਰਪਿਤ ਦੇਸ਼ ਪੱਧਰੀ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਐਕੂਪੰਕਚਰ ਇਲਾਜ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਲੁਧਿਆਣਾ ਸਮੇਤ ਹਿਮਾਚਲ ਪ੍ਰਦੇਸ਼, ਬਿਹਾਰ, ਭੋਪਾਲ ਤੇ ਸ੍ਰੀਨਗਰ ਵਿੱਚ ਮੁਫ਼ਤ ਐਕਿਊਪੰਕਚਰ ਮੈਡੀਕਲ ਕੈਂਪ ਲਗਾਏ ਗਏ ,ਜਦੋਂ ਕਿ 4 ਨਵੰਬਰ ਤੱਕ ਦੇਸ਼ ਦੀਆਂ 22 ਹੋਰ ਥਾਵਾਂ ’ਤੇ ਵੀ ਅਜਿਹੇ ਕੈਂਪ ਲਗਾਏ ਜਾਣਗੇ।