- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਗਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ ‘ਖੁਸ਼ਬੂ ਮੇਂ ਬਸੇ ਖ਼ਤ’ ’ਚ ਸਜੀ ਗ਼ਜ਼ਲਾਂ ਦੀ ਮਹਿਫ਼ਲ

-ਸਮਾਗਮ ’ਚ ਲੁਧਿਆਣਾ ਦੇ ਡਿਪਟੀ ਮੇਅਰ ਪ੍ਰਿੰਸ ਜੌਹਰ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ
ਫੋਟੋ ਨੰਬਰ-53,54
ਪਲਵਿੰਦਰ ਸਿੰਘ ਢੁੱਡੀਕੇ ਪੰਜਾਬੀ ਜਾਗਰਣ, ਲੁਧਿਆਣਾ
ਆਰਕੇ. ਗ਼ਜ਼ਲ ਟਾਈਮ ਵੱਲੋਂ ਸ਼ੁੱਕਰਵਾਰ ਨੂੰ ਪੰਜਾਬੀ ਭਵਨ ਵਿਖੇ ਉੱਘੇ ਗ਼ਜ਼ਲ ਗਾਇਕ ਸਵਰਗੀ ਜਗਜੀਤ ਸਿੰਘ ਦੀ ਯਾਦ ਵਿੱਚ ‘ਖੁਸ਼ਬੂ ਮੇਂ ਬਸੇ ਖ਼ਤ’ ਸਿਰਲੇਖ ਹੇਠ ਗੀਤਾਂ, ਗ਼ਜ਼ਲਾਂ ਅਤੇ ਨਜ਼ਮਾਂ ਦਾ ਸੰਗੀਤਕ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਵੱਖ-ਵੱਖ ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਸਵਰਗੀ ਗਾਇਕ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸੰਗੀਤਕ ਵਿਰਾਸਤ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਵਿੱਚ ਲੁਧਿਆਣਾ ਦੇ ਡਿਪਟੀ ਮੇਅਰ ਪ੍ਰਿੰਸ ਜੌਹਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਜਰਨੈਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਹਰਜਿੰਦਰ ਕੌਰ, ਬੀਕੇ. ਮਹਿਤਾ ਅਤੇ ਅਨਿਲ ਸ਼ਰਮਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਰਹੇ।
-ਕਲਾਕਾਰਾਂ ਨੇ ਗ਼ਜ਼ਲਾਂ ਅਤੇ ਗੀਤਾਂ ਨਾਲ ਬੰਨ੍ਹਿਆ ਰੰਗ
ਸਮਾਗਮ ਦੌਰਾਨ ਹਰਬੀਰ ਕੌਰ ਨੇ ‘ਸਿਤਾਰ ਵਦਨ’, ਆਰਕੇ. ਨੇ ‘ਤੇਰੇ ਖੁਸ਼ਬੂ ਮੇਂ ਬਸੇ ਖ਼ਤ’, ਡਾ. ਸ਼ਵੇਤਾ ਨੇ ‘ਦੁਨੀਆ ਜਿਸੇ ਕਹਤੇ ਹੈਂ’ ਤੇ ਡਾ. ਸ਼ਵੇਤਾ ਤੇ ਡਾ. ਰੇਣੂ ਨੇ ‘ਕਾਗਜ਼ ਕੀ ਕਸ਼ਤੀ’ ਪੇਸ਼ ਕੀਤੀ। ਰਣਜੀਤ ਸਿੰਘ ਨੇ ‘ਬਾਤ ਨਿਕਲੇਗੀ’, ਸੋਨੀਆ ਵੋਹਰਾ ਨੇ ‘ਅਪਨੀ ਆਂਖੋਂ ਕੇ’, ਗੁਰਚਰਨ ਨੇ ‘ਯੇ ਕਰਨ ਯਾ ਵੋ ਕਰਨ’ ਅਤੇ ਰਜਿੰਦਰ ਨੇ ‘ਯੇ ਬਤਾ ਦੇ ਮੁਝੇ’ ਗੀਤ ਗਾ ਕੇ ਸਰੋਤਿਆਂ ਦਾ ਮਨ ਮੋਹਿਆ। ਇਸੇ ਤਰ੍ਹਾਂ ਡਾ. ਸਰੋਜ ਨੇ ‘ਤੁਮ ਕੋ ਦੇਖਾ’, ਸੁਰਜੀਤ ਸਿੰਘ ਨੇ ‘ਉਮਰਾਂ ਦਾ ਲੰਮਾ ਪੈਂਡਾ’, ਸ਼ਸ਼ੀ ਗੋਇਲ ਨੇ ‘ਕੋਈ ਫ਼ਰਿਆਦ’, ਮੰਜੂ ਯਾਮਿਨ ਨੇ ‘ਮਿਲ ਕਰ ਜੁਦਾ’ ਅਤੇ ਪਲਕਾ ਨੇ ‘ਬਾਅਦ ਮੁੱਦਤ’ ਪੇਸ਼ ਕੀਤਾ। ਡਾ. ਨਰਿੰਦਰ ਅਤੇ ਡਾ. ਰੇਣੂ ਨੇ ‘ਮੰਜ਼ਿਲ ਨਾ ਦੇ’, ਜਦਕਿ ਰਾਜੀਵ ਵੋਹਰਾ ਨੇ ‘ਹੋਂਠੋਂ ਸੇ ਛੂ ਲੋ’ ਗੀਤ ਰਾਹੀਂ ਆਪਣੀ ਕਲਾ ਦਾ ਪ੍ਰਗਟਾਵਾ ਕੀਤਾ। ਪੰਜਾਬ ਸਿੰਘ ਨੇ ‘ਸਰ ਝੁਕਾਓਗੇ ਤੋ’, ਰੰਜਨਾ ਨੇ ‘ਸਰਕਤੀ ਜਾਏ’, ਆਈਐੱਸ. ਗਹੀਰ ਨੇ ‘ਤਮੰਨਾ ਫਿਰ ਮਚਲ ਜਾਏ’ ਅਤੇ ਹਰਬੀਰ ਕੌਰ ਨੇ ‘ਦੇਖਾ ਜੋ ਆਈਨਾ’ ਪੇਸ਼ ਕੀਤਾ। ਡਾ. ਦਲਜੀਤ ਨੇ ‘ਆਪ ਕੋ ਦੇਖ ਕਰ’, ਡਾ. ਯਾਮਿਨ ਨੇ ‘ਜਿਨ੍ਹੇ ਮੈਂ ਢੂੰਢਤਾ’, ਡਾ. ਅਰੋੜਾ ਨੇ ‘ਝੁਕੀ ਝੁਕੀ ਸੇ ਨਜ਼ਰ’ ਅਤੇ ਡਾ. ਰਾਕੇਸ਼ ਨੇ ‘ਰੁੱਖ ਸੇ ਪਰਦਾ ਉਠਾ’ ਗਾ ਕੇ ਸਮਾਗਮ ਨੂੰ ਸੰਗੀਤਕ ਰੰਗਤ ਬਖ਼ਸ਼ੀ। ਇਸ ਤੋਂ ਇਲਾਵਾ ਵੋਹਰਾ ਪਰਿਵਾਰ ਵੱਲੋਂ ‘ਦਿਲ ਕੀ ਦੀਵਾਰ ਓ ਦਰ’, ਡਾ. ਨਰਿੰਦਰ ਤੇ ਡਾ. ਰੇਣੂ ਵੱਲੋਂ ‘ਮੈਂ ਨਸ਼ੇ ਮੈਂ ਹੂੰ’, ਡਾ. ਸ਼ਵੇਤਾ ਅਤੇ ਆਰਕੇ. ਵੱਲੋਂ ‘ਯੇ ਇਨਾਇਤੇਂ ਗ਼ਜ਼ਬ ਕੀ’ ਅਤੇ ਮੰਜੂ, ਪਲਕ ਤੇ ਡਾ. ਰੇਣੂ ਵੱਲੋਂ ‘ਚਿੱਠੀ ਨਾ ਕੋਈ ਸੰਦੇਸ਼’ ਪੇਸ਼ ਕੀਤਾ ਗਿਆ। ਸਮਾਗਮ ਦੌਰਾਨ ਪੇਸ਼ ਕੀਤੀਆਂ ਗਈਆਂ ਗ਼ਜ਼ਲਾਂ, ਗੀਤਾਂ ਤੇ ਨਜ਼ਮਾਂ ਨੇ ਜਗਜੀਤ ਸਿੰਘ ਦੀ ਯਾਦ ਨੂੰ ਤਾਜ਼ਾ ਕੀਤਾ। ਸਮਾਗਮ ਦੀ ਸਮਾਪਤੀ ਤੇ ਪ੍ਰਬੰਧ ਰੰਧੀਰ ਕੰਵਲ ਵੱਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ।