- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੁੱਧ ਨਸ਼ਿਆ ਵਿਰੁੱਧ ਵਿਸ਼ੇ ’ਤੇ ਵਾਰਡ-44 ’ਚ ਸੈਮੀਨਾਰ ਕਰਵਾਇਆ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਵਾਰਡ-44 ’ਚ ਯੁੱਧ ਨਸ਼ਿਆ ਵਿਰੁੱਧ ਵਿਸ਼ੇ ’ਤੇ ਵਿਸ਼ਾਲ ਸੈਮੀਨਾਰ ਕੋ-ਆਰਡੀਨੇਟਰ ਮੁਹਿੰਦਰ ਪਾਲ ਦੀ ਪ੍ਰਧਾਨਗੀ ਹੇਠ ਕੌਂਸਲਰ ਸੋਹਨ ਸਿੰਘ ਗੋਗਾ ਦੀ ਅਗਵਾਈ ਹੇਠ ਸੁਖਵਿੰਦਰ ਸਿੰਘ ਦਹੇਲਾ, ਸੁਰਿੰਦਰ ਸਿੰਘ ਦਹੇਲਾ ਵੱਲੋਂ ਪ੍ਰਤਾਪ ਨਗਰ ਵਿਖੇ ਕਰਵਾਇਆ। ਕੁਲਵੰਤ ਸਿੰਘ ਸਿੱਧੂ ਵਿਧਾਇਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮਹਿੰਦਰ ਪਾਲ ਨੇ ਨਸ਼ਿਆ ਦੇ ਕਹਿਰ ਤੋ ਬੱਚਿਆਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹੈਲਪਲਾਈਨ ਨੰਬਰ ਸਾਂਝਾ ਕੀਤਾ। ਇਸ ਦੌਰਾਨ ਵਿਧਾਇਕ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵੱਡੇ ਪੱਧਰ ’ਤੇ ਨਸ਼ਿਆਂ ਦੇ ਸੁਦਾਗਰਾਂ ’ਤੇ ਸ਼ਿਕੰਜਾ ਕੱਸਿਆ ਹੋਇਆ ਹੈ। ਕੌਂਸਲਰ ਗੋਗਾ ਨੇ ਕਿਹਾ ਕਿ ਸਰਕਾਰ ਇੰਨਾ ਕੁੱਝ ਕਰ ਰਹੀ ਹੈ ਅਸੀਂ ਕਿਓ ਅਵੇਸਲੇ ਹਾਂ, ਆਪਣੇ ਬੱਚਿਆਂ ਨੂੰ ਇਸ ਕੋਹੜ ਤੋਂ ਬਚਾਉਣ ਲਈ ਸਾਨੂੰ ਅੱਗੇ ਆਉਣਾ ਪਵੇਗਾ, ਤਾਂ ਹੀ ਪੰਜਾਬ ਸਰਕਾਰ ਨਸ਼ਾ ਪੂਰੀ ਤਰ੍ਹਾਂ ਖਤਮ ਕਰ ਸਕੇਗੀ। ਇਸ ਮੌਕੇ ਪਰਮਿੰਦਰ ਸਿੰਘ ਸੋਮਾ, ਰੇਸ਼ਮ ਸਿੰਘ ਸੱਗੂ, ਮਨਜੀਤ ਸਿੰਘ ਉਸਾਹਨ, ਕੁੰਦਨ ਸਿੰਘ ਨਾਗੀ, ਸੁਖਵਿੰਦਰ ਸਿੰਘ ਦਹੇਲਾ, ਅਜੀਤ ਸਿੰਘ ਅਕਾਸ਼ ਵਰਮਾ, ਲਾਲੀ ਦਹੇਲਾ, ਸਵਤਾਰ ਸਿੰਘ, ਹਰਦੀਪ ਸਿੰਘ ਗੁਰੂ, ਇਕਬਾਲ ਕੌਰ, ਬਲਜੀਤ ਕੌਰ, ਸਰਿਤਾ ਰਾਣੀ, ਸੁਰਜੀਤ ਸਿੰਘ ਕਲਸੀ, ਬਲਵਿੰਦਰ ਸਿੰਘ, ਪਰਮਿੰਦਰ ਸਿੰਘ, ਇੱਲੂ ਨੋਨੀ, ਹਰਪ੍ਰੀਤ ਸਿੰਘ, ਏਕਮ ਸਿੰਘ, ਰੁਪਿੰਦਰ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ।