- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ ਦੀਆਂ ਤਿੰਨ ਜਥੇਬੰਦੀਆਂ ਵੱਲੋਂ ਥਾਪਰ ਹਾਲ ਮੂਹਰੇ ਵਿਸ਼ਾਲ ਰੋਸ ਰੈਲੀ

-ਪੀਏਯੂ ਦੀਆਂ ਗੱਡੀਆਂ ਬੰਦ ਕਰਕੇ ਡਰਾਈਵਰ ਤੇ ਕਲੀਨਰ ਐਸੋਸੀਏਸ਼ਨ ਨੇ ਵੀ ਦਿੱਤੀ ਹਮਾਇਤ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣਲੁਧਿਆਣਾ
ਪੀਏਯੂ ਇੰਪਲਾਈਜ਼ ਯੂਨੀਅਨ, ਪੀਏਯੂ ਫੋਰਥ ਕਲਾਸ ਵਰਕਰਜ਼ ਯੂਨੀਅਨ ਅਤੇ ਪੀਏਯੂ ਪੈਨਸ਼ਨਰਜ਼ ਐਂਡ ਰਿਟਾਇਰਡ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਥਾਪਰ ਹਾਲ ਵਿਖੇ ਸਾਂਝੀ ਵਿਸ਼ਾਲ ਰੋਸ ਰੈਲੀ ਕੀਤੀ ਗਈ। ਪੀਏਯੂ ਡਰਾਈਵਰ ਐਂਡ ਕਲੀਨਰ ਐਸੋਸੀਏਸ਼ਨ ਵੱਲੋਂ ਯੂਨੀਵਰਸਿਟੀ ਦੀਆਂ ਗੱਡੀਆਂ ਬੰਦ ਕਰਕੇ ਰੈਲੀ ਨੂੰ ਹਮਾਇਤ ਦਿੱਤੀ। ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਤੇ ਜਨਰਲ ਸਕੱਤਰ ਮਨਮੋਹਨ ਸਿੰਘ ਨੇ ਕਿਹਾ ਕਿ ਮਈ ਮਹੀਨੇ ’ਚ ਯੂਨੀਵਰਸਿਟੀ ਦੇ ਵੀਸੀ ਨਾਲ ਪੀਏਯੂ ਇੰਪਲਾਈਜ਼ ਯੂਨੀਅਨ ਤੇ ਪੀਏਯੂ ਡਰਾਈਵਰ ਐਂਡ ਕਲੀਨਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ ਸੀ। ਮੀਟਿੰਗ ਦੌਰਾਨ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਫ਼ੈਸਲੇ ਲਏ ਗਏ ਸਨ, ਪਰ ਅਜੇ ਤੱਕ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਹੋਈ। ਮੁੱਖ ਮੰਗ ਪੀਏਯੂ ਦੀਆਂ ਗੱਡੀਆਂ ਦੀ ਔਸਤ ਫਿਕਸ ਕਰਨ ਨਾਲ ਸਬੰਧਤ ਹੈ।
ਇਸ ਸਬੰਧੀ ਫ਼ੈਸਲਾ ਕੀਤਾ ਸੀ ਕਿ ਪੰਜਾਬ ਸਰਕਾਰ ਵੱਲੋਂ ਔਸਤ ਸਬੰਧੀ ਜਾਰੀ ਪੱਤਰ ਯੂਨੀਵਰਸਿਟੀ ਵਿੱਚ ਵੀ ਲਾਗੂ ਕੀਤਾ ਜਾਵੇਗਾ ਪਰ ਵੀਸੀ ਨਾਲ ਸਹਿਮਤੀ ਬਣਨ ਦੇ ਬਾਵਜੂਦ 5 ਮਹੀਨੇ ਬੀਤ ਜਾਣ ’ਤੇ ਵੀ ਕੋਈ ਕਾਰਵਾਈ ਨਹੀਂ ਕੀਤੀ। ਪ੍ਰਧਾਨ ਵਾਲੀਆ ਨੇ ਦੱਸਿਆ ਕਿ ਨਿਰਦੇਸ਼ਕ ਖੋਜ ਵੱਲੋਂ ਤਕਨੀਕੀ ਸਟਾਫ਼ ਦੀਆਂ ਤਰੱਕੀ ਵਾਲੀਆਂ ਅਸਾਮੀਆਂ ਭਰਨ ਦੇ ਮਾਮਲੇ ਵੀ ਬਿਨਾਂ ਵਜ੍ਹਾ ਲਟਕਾਏ ਜਾ ਰਹੇ ਹਨ। ਇਸ ਤੋਂ ਇਲਾਵਾ ਦਰਜਾ ਚਾਰ ਮੁਲਾਜ਼ਮਾਂ ਵਿੱਚੋਂ ਕਲਰਕ ਵਜੋਂ ਤਰੱਕੀ ਦਿੱਤੇ ਜਾਣ ਵਾਲੇ ਕੇਸ ਲੰਮੇ ਸਮੇਂ ਤੋਂ ਬਕਾਇਆ ਹਨ। ਕਲਰਕਾਂ ਤੋਂ ਸੀਨੀਅਰ ਸਹਾਇਕ ਵਜੋਂ ਤਰੱਕੀਆਂ ਵੀ ਨਹੀਂ ਕੀਤੀਆਂ ਜਾ ਰਹੀਆਂ। ਡਰਾਈਵਰਾਂ ਦੀਆਂ ਤਰੱਕੀਆਂ ਦਾ ਮਾਮਲਾ ਵੀ ਲਟਕਿਆ ਹੋਇਆ ਹੈ ਤੇ ਮੁਲਾਜ਼ਮਾਂ ਦੇ ਮੈਡੀਕਲ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ। ਪੰਜਾਬ ਸਰਕਾਰ ਦੇ ਨਿਯਮਾਂ ਦੇ ਆਧਾਰ ’ਤੇ ਐੱਨਪੀਐੱਸ ਸਬੰਧੀ ’ਵਰਸਿਟੀ ’ਚ 10 ਫ਼ੀਸਦੀ ਦੀ ਥਾਂ 14 ਫ਼ੀਸਦੀ ਹਿੱਸੇਦਾਰੀ ਲਾਗੂ ਕਰਨ ਦੇ ਮਾਮਲੇ ਵਿੱਚ ਵੀ ਫ਼ੈਸਲਾ ਨਹੀਂ ਲਿਆ ਜਾ ਰਿਹਾ।
ਮੁਲਾਜ਼ਮ ਜਥੇਬੰਦੀਆਂ ਨੇ ਮੰਗ ਕੀਤੀ ਕਿ ਇਨ੍ਹਾਂ ਸਾਰੇ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਯੂਨੀਵਰਸਿਟੀ ’ਚ ਮੇਲਾ ਨਾ ਕਰਵਾਉਣ ਦੇ ਫ਼ੈਸਲੇ ਸਬੰਧੀ ਵੀਸੀ ਤੇ ਡੀਸੀ ਦਾ ਧੰਨਵਾਦ ਕੀਤਾ।
ਇਸ ਮੌਕੇ ਪੀਏਯੂ ਪੈਨਸ਼ਨਰਜ਼ ਐਂਡ ਰਿਟਾਇਰਡ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਵਿੱਚ ਨਵਨੀਤ ਸ਼ਰਮਾ, ਨਰਿੰਦਰ ਸਿੰਘ ਸੇਖੋਂ, ਲਾਲ ਬਹਾਦਰ ਯਾਦਵ, ਰਣਜੀਤ ਸਿੰਘ ਖੋਸਾ, ਧਰਮਿੰਦਰ ਸਿੰਘ ਸਿੱਧੂ, ਭੁਪਿੰਦਰ ਸਿੰਘ, ਗੁਰਇਕਬਾਲ ਸਿੰਘ ਸੋਹੀ, ਸਤਵਿੰਦਰ ਸਿੰਘ, ਹਰਮਿੰਦਰ ਸਿੰਘ, ਸੁਰਿੰਦਰ ਸਿੰਘ, ਬਰਿੰਦਰ ਸਿੰਘ ਪੰਧੇਰੀ, ਸੁਰਜੀਤ ਸਿੰਘ, ਕਰਨੈਲ ਸਿੰਘ, ਜਗਦੀਪ ਸਿੰਘ, ਰਾਕੇਸ਼ ਕੋਛਲ, ਨਰਿੰਦਰ ਕਾਲੜਾ, ਨੰਦ ਕਿਸ਼ੋਰ, ਸਤਨਾਮ ਸਿੰਘ, ਹਰਿੰਦਰ ਮੋਹਨ, ਜਤਿੰਦਰ ਸਿੰਘ, ਸੰਦੀਪ ਪਾਠਕ, ਪ੍ਰਿੰਸ ਗਰਗ, ਜੋਗਿੰਦਰ ਰਾਮ, ਜੈਪਾਲ ਸਿੰਘ, ਮੋਹਨ ਲਾਲ, ਗੁਲਸ਼ਨ ਕੁਮਾਰ, ਰਵਿੰਦਰ ਚਾਵਲਾ,ਰੁਪਿੰਦਰ ਸਿੰਘ ,ਪੀਏਯੂ ਡਰਾਈਵਰ ਐਂਡ ਕਲੀਨਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਰਛਪਾਲ ਸਿੰਘ, ਜਨਰਲ ਸਕੱਤਰ ਹੁਸਨ ਕੁਮਾਰ, ਬਲਜੀਤ ਸਿੰਘ, ਜਗਸੀਰ ਸਿੰਘ, ਵਿਨੋਦ ਕੁਮਾਰ, ਕੁਲਦੀਪ ਸਿੰਘ, ਹਰਪਾਲ ਸਿੰਘ, ਬਲਬੀਰ ਚੰਦ, ਕੁਲਵਿੰਦਰ ਸਿੰਘ, ਗੁਰਮੇਲ ਸਿੰਘ, ਦਵਿੰਦਰ ਸਿੰਘ ਤੇ ਪਰਮਜੀਤ ਸਿੰਘ ਪੰਧੇਰੀ ਸਮੇਤ ਹੋਰ ਮੈਂਬਰ ਹਾਜ਼ਰ ਰਹੇ।