- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸੰਬੰਧੀ ਵਿਧਾਇਕ ਤੇ ਮੇਅਰ ਨੂੰ ਮੰਗ ਪੱਤਰ

ਵਿਸ਼ਾਲ /ਪੰਜਾਬੀ ਜਾਗਰਣ, ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਐਸਸੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਤੇ ਨਗਰ ਨਿਗਮ ਕਰਮਚਾਰੀ ਯੂਨੀਅਨ ਚੇਅਰਮੈਨ ਨਰੇਸ਼ ਧੀਂਗਾਨ ਦੀ ਅਗਵਾਈ ਹੇਠ ਨਿਗਮ ਮੁਲਾਜ਼ਮਾਂ ਦਾ ਇਕ ਵਫ਼ਦ ਵਿਧਾਇਕ ਕੁਲਵੰਤ ਸਿੰਘ ਸਿੱਧੂ ਤੇ ਮੇਅਰ ਇੰਦਰਜੀਤ ਕੌਰ ਨੂੰ ਸਥਾਨਕ ਮੇਅਰ ਹਾਊਸ ਵਿਖੇ ਮਿਲਿਆ। ਇਸ ਦੌਰਾਨ ਨਰੇਸ਼ ਧੀਂਗਾਨ ਵੱਲੋਂ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸਬੰਧੀ ਇਕ ਮੰਗ ਪੱਤਰ ਵੱਲੋਂ ਵਿਧਾਇਕ ਸਿੱਧੂ ਅਤੇ ਮੇਅਰ ਨੂੰ ਦਿੱਤਾ। ਇਸ ਦੌਰਾਨ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਵਰੁਣ ਰਾਜ ਤੇ ਜਨਰਲ ਸਕਤਾਰ ਸੁਮਿਤ ਚੋਟਾਲਾ ਨੇ ਵਿਧਾਇਕ ਸਿੱਧੂ ਪਾਸੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੜਤਾਲ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰ ਲਈਆਂ, ਉਨ੍ਹਾਂ ਨੂੰ ਸਾਰਿਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਯੂਨੀਅਨ ਦੇ ਚੇਅਰਮੈਨ ਨਰੇਸ਼ ਧੀਂਗਾਨ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਡਿਊਟੀ ਦੌਰਾਨ 35 ਤੋਂ 40 ਬਜ਼ੁਰਗ ਕੱਚੇ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ, ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਨਾ ਦੇ ਕੇ ਸਰਕਾਰ ਨੇ ਮੁਲਾਜ਼ਮਾਂ ਦੇ ਨਾਲ-ਨਾਲ ਸੰਘਰਸ਼ ਕਮੇਟੀ ਨਾਲ ਵੀ ਵਾਅਦਾਖਿਲਾਫ਼ੀ ਕੀਤੀ ਹੈ। ਉਨ੍ਹਾਂ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦਾ ਹੈ ਤਾਂ ਫ਼ਿਰ ਤੋਂ ਮੁਲਾਜ਼ਮਾਂ ਸੰਘਰਸ਼ ਤੋਂ ਵੀ ਪਿੱਛੇ ਨਹੀਂ ਹਟਣਗੇ। ਇਸ ਦੌਰਾਨ ਵਿਧਾਇਕ ਕੁਲਵੰਤ ਸਿੱਧੂ, ਮੇਅਰ ਇੰਦਰਜੀਤ ਕੌਰ ਤੇ ਹਾਜ਼ਰ ਸਮੂਹ ਕੌਂਸਲਰਾਂ ਨੇ ਵਿਸ਼ਵਾਸ਼ ਜਤਾਇਆ ਕਿ ਮੁਲਾਜ਼ਮਾਂ ਨਿਗਮ ਦੇ ਪਰਿਵਾਰਾਂ ਅਹਿਮ ਹਿੱਸਾ ਹਨ ਤੇ ਮੁਲਾਜ਼ਮਾਂ ਦੀਆਂ ਜੋ ਵੀ ਸਮੱਸਿਆਵਾਂ ਹਨ ਉਨ੍ਹਾਂ ਨੂੰ ਮੁੱਢਲੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਵੀਰ ਸ਼੍ਰੇਸ਼ਠ ਰਵੀ ਮਤੰਗ, ਵੀਰ ਅਨੁਰਾਗ ਚਨਾਲੀਆ, ਵਰੁਣ ਰਾਜ , ਸੁਮਿਤ ਚੋਟਾਲਾ, ਮਨਦੀਪ ਹੰਬੜਾ, ਲੇਖਰਾਜ ਜੀ, ਕਮਲ ਭੱਟੀ, ਸੰਦੀਪ ਸਿੰਘ, ਦੀਪਕ ਸਿੰਘ, ਵਿੱਕੀ ਸਹੋਤਾ, ਅਨਿਲ ਕੁਮਾਰ, ਭੀਮ ਸੇਨ, ਰਵੀ ਕੁਮਾਰ, ਵਿਨੋਦ ਕੁਮਾਰ, ਸੋਨੂੰ ਰਾਮ ਸਿੰਘ, ਕਮਲ ਬਰਾੜ, ਮਨਦੀਪ ਸਿੰਘ, ਦਿਨੇਸ਼ ਕੁਮਾਰ ਆਦਿ ਹਾਜ਼ਰ ਸਨ।