- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ 3 ਨੰਬਰ ਲਈ:ਦੇਸ਼ ਅੰਦਰ ਛਾਪਾ ਮਾਰਨ ਗਈ ਸੀਬੀਆਈ ’ਤੇ ਪਹਿਲੀ ਵਾਰ ਹੋਈ ਫੁੱਲਾਂ ਦੀ ਵਰਖਾ-ਹੈਪੀ ਗਿੱਲ

-ਕਿਹਾ, ਪਰਗਟ ਸਿੰਘ ਦੀ ਅਗਵਾਈ ’ਚ ਕਾਂਗਰਸ ਜ਼ਮੀਨੀ ਪੱਧਰ ’ਤੇ ਹੋਵੇਗੀ ਮਜ਼ਬੂਤ
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਦੇਸ਼ ਦੇ ਅੰਦਰ 70 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਥਾਂ ’ਤੇ ਛਾਪਾ ਮਾਰਨ ਗਈ ਸੀਬੀਆਈ ਉੱਪਰ ਸਥਾਨਕ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਹੋਵੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਹੈਪੀ ਗਿੱਲ ਨੇ ਪੱਤਰਕਾਰਾਂ ਨਾਲ ਕੀਤਾ। ਉਹਨਾਂ ਕਿਹਾ ਕਿ ਅੱਜ ਕੱਟੜ ਇਮਾਨਦਾਰ ਅਖਵਾਉਣ ਵਾਲੀ ਸਰਕਾਰ ਈਡੀ ਤੇ ਸੀਬੀਆਈ ਦੇ ਮੂਹਰੇ ਬੱਸਾਂ ਦੇ ਵਿੱਚ ਭੱਜ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਖੁਸ਼ ਹਨ ਕਿ ਇਸ ਅਖੌਤੀ ਕੱਟੜ ਇਮਾਨਦਾਰ ਸਰਕਾਰ ਦੀਆਂ ਪਰਤਾਂ ਦੇਸ਼ ਦੀਆਂ ਏਜੰਸੀਆਂ ਖੋਲ ਰਹੀਆਂ ਹਨ। ਚੌਕਾਂ ’ਚ ਲੱਗੇ ਕੱਟੜ ਇਮਾਨਦਾਰ ਦੇ ਬੋਰਡ ਲੋਕਾਂ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ, ਕਿਉਂਕਿ ਤਹਿਸੀਲਾਂ ਤੇ ਸਰਕਾਰੀ ਦਫਤਰਾਂ ਦੇ ਅੰਦਰ ਆਮ ਲੋਕਾਂ ਦੀ ਅੰਨੀ ਲੁੱਟ ਹੋ ਰਹੀ ਹੈ ਤੇ ‘ਆਪ’ ਦੇ ਵਿਧਾਇਕਾਂ ਤੇ ਮੰਤਰੀਆਂ ਨੇ ਹਰ ਪਾਸੇ ਲੁੱਟ ਮਚਾ ਰੱਖੀ ਹੈ। ਉਹਨਾਂ ਕਿਹਾ ਪੰਜਾਬ ਦਾ ਹਰ ਵਰਗ ‘ਆਪ’ ਦੀਆਂ ਨੀਤੀਆਂ ਤੋਂ ਦੁਖੀ ਹੈ, ਕਿਉਂਕਿ ਨਾ ਤਾਂ ਇਹ ਆਮ ਲੋਕਾਂ ਲਈ ਕੋਈ ਠੋਸ ਨੀਤੀ ਬਣਾ ਸਕੇ ਅਤੇ ਨਾ ਹੀ ਮੁਲਾਜ਼ਮਾਂ ਤੇ ਵਪਾਰੀਆਂ ਨੂੰ ਖੁਸ਼ ਕਰ ਸਕੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਨਵਾਂ ਪ੍ਰਧਾਨ ਮਿਲਿਆ ਹੈ ਤੇ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਲੋਕ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ।