- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
4 ਨੰਬਰ ਦਾ ਬੌਟਮ-ਰਾਹੁਲ ਗਾਂਧੀ ਦੀ ਕੰਨ ਵਿੱਚ ਮਾਰੀ ਫੂਕ ਨੇ ਵੜਿੰਗ ਧੜੇ ਦੇ ਹੌਸਲੇ ਕੀਤੇ ਬੁਲੰਦ

-ਚੰਨੀ ਨੇ ਵੀ ਧਰਨੇ ’ਚ ਸ਼ਾਮਲ ਹੋ ਕੇ ਰਾਹੁਲ ਤੇ ਪ੍ਰਿਯੰਕਾ ਨਾਲ ਵਧਾਈ ਨੇੜਤਾ
ਫ਼ੋਟੋ ਨੰਬਰ-33, 34
ਰਵੀ ਭਾਟੀਆ ਪੰਜਾਬੀ ਜਾਗਰਣ ਲੁਧਿਆਣਾ/ਸਾਹਨੇਵਾਲ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕਮਾਂਡ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਲੈ ਕੇ ਪਾਰਟੀ ਹਾਈ ਕਮਾਂਡ ਵੱਲੋਂ ਪ੍ਰਗਟ ਸਿੰਘ ਨੂੰ ਦੇਣ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਸਨ ਕਿ ਸਾਬਕਾ ਪ੍ਰਧਾਨ ਰਾਜਾ ਵੜਿੰਗ ਤੋਂ ਰਾਹੁਲ ਗਾਂਧੀ ਅਤੇ ਹਾਈ ਕਮਾਂਡ ਨਾਰਾਜ਼ ਚੱਲ ਰਹੀ ਹੈ, ਜਿਸ ਤੋਂ ਬਾਅਦ ਇਹ ਵੀ ਚਰਚਾ ਚੱਲ ਰਹੀ ਸੀ ਕਿ ਰਾਜਾ ਵੜਿੰਗ ਆਪਣੇ ਪਰਿਵਾਰ ਸਮੇਤ ਵਿਦੇਸ਼ ਜਾ ਰਹੇ ਹਨ, ਪਰ ਰਾਹੁਲ ਗਾਂਧੀ ਵੱਲੋਂ ਦਿੱਲੀ ਵਿਖੇ ਚੋਣ ਕਮਿਸ਼ਨ ਖਿਲਾਫ ਕੀਤੇ ਜਾ ਰਹੇ ਪ੍ਰਦਰਸ਼ਨ ਵਿੱਚ ਰਾਜਾ ਵੜਿੰਗ ਰਾਹੁਲ ਗਾਂਧੀ ਦੇ ਅੰਗ ਸੰਗ ਨਜ਼ਰ ਆਏ ਤੇ ਰਾਹੁਲ ਗਾਂਧੀ ਦੇ ਰਾਜਾ ਵੜਿੰਗ ਦੇ ਕੰਨ ਵਿੱਚ ਕੋਈ ਗੱਲ ਕਰਦੇ ਵੀ ਵੇਖੇ ਗਏ। ਜਿਸ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਕਿਉਂਕਿ ਰਾਹੁਲ ਗਾਂਧੀ ਅਤੇ ਰਾਜਾ ਵੜਿੰਗ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਆਪਣੇ ਸੋਸ਼ਲ ਪਲੇਟਫਾਰਮ ਉੱਪਰ ਇਸ ਪ੍ਰਦਰਸ਼ਨ ਦੌਰਾਨ ਰਾਹੁਲ ਗਾਂਧੀ ਨਾਲ ਤਸਵੀਰਾਂ ਪਾਈਆਂ ਗਈਆਂ। ਪਰ ਉਹਨਾਂ ਵਿੱਚ ਰਾਹੁਲ ਗਾਂਧੀ ਨਾਲ ਚੰਨੀ ਦੀਆਂ ਦੂਰੀਆਂ ਸਾਫ ਝਲਕੀਆਂ ਅਤੇ ਰਾਜਾ ਵੜਿੰਗ ਦੀਆਂ ਤਸਵੀਰਾਂ, ਤਾਂ ਪ੍ਰਿਅੰਕਾ ਗਾਂਧੀ ਨੂੰ ਪ੍ਰਦਰਸ਼ਨ ਦੌਰਾਨ ਪੱਖਾ ਚਲਦੇ ਦੀਆਂ ਵੀ ਸਾਹਮਣੇ ਆ ਗਈਆਂ। ਜਿਸ ਤੋਂ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਛਿੜ ਗਈ ਹੈ ਕਿ ਭਾਵੇਂ ਪੰਜਾਬ ਦੀ ਕਮਾਂਡ ਰਾਜਾ ਵੜਿੰਗ ਹੱਥੋਂ ਨਿਕਲ ਗਈ ਹੈ। ਪਰ ਹਾਈ ਕਮਾਂਡ ਵਿੱਚ ਅੱਜ ਵੀ ਰਾਜਾ ਵੜਿੰਗ ਦੀ ਉਸੇ ਤਰ੍ਹਾਂ ਪਕੜ ਹੈ। ਉਸ ਦੇ ਨਾਲ ਹੀ ਰਾਹੁਲ ਗਾਂਧੀ ਵੱਲੋਂ ਰਾਜਾ ਵੜਿੰਗ ਦੇ ਕੰਨ ਵਿੱਚ ਮਾਰੀ ਫੂਕ ਨੇ ਤਾਂ ਵੜਿੰਗ ਧੜੇ ਦੇ ਹੌਂਸਲੇ ਬੁਲੰਦ ਕਰ ਦਿੱਤੇ ਨਜ਼ਰ ਆਉਂਦੇ ਹਨ। ਜਿਸ ਤੋਂ ਸਿਆਸੀ ਪੰਡਤਾਂ ਵੱਲੋਂ ਅੰਦਾਜੇ ਲਗਾਏ ਜਾ ਰਹੇ ਹਨ ਕਿ ਭਾਵੇਂ ਪਾਰਟੀ ਹਾਈ ਕਮਾਂਡ ਵੱਲੋਂ ਸੂਬੇ ਦੀ ਕਾਂਗਰਸ ਨੂੰ ਇੱਕਜੁੱਟ ਕਰਨ ਦੇ ਮਕਸਦ ਦੇ ਨਾਲ ਰਾਜਾ ਵੜਿੰਗ ਨੂੰ ਬਦਲਿਆ ਗਿਆ ਹੈ। ਪਰ ਹਾਲ ਦੀ ਘੜੀ ਵੜਿੰਗ ਅਤੇ ਵਿਰੋਧੀ ਧੜੇ ਦੇ ਦਿਲ ਮਿਲਦੇ ਨਜ਼ਰ ਨਹੀਂ ਆਉਂਦੇ ਬਾਕੀ ਤਾਂ ਨਵੇਂ ਪ੍ਰਧਾਨ ਦੀ ਤਾਜਪੋਸ਼ੀ ਦੀ ਸਟੇਜ ਤੇ ਹੀ ਪਤਾ ਲੱਗੇਗਾ ਕਿ ਸਾਰੀ ਕਾਂਗਰਸ ਇੱਕ ਜੁੱਟ ਹੁੰਦੀ ਹੈ ਜਾਂ ਫਿਰ ਕਾਂਗਰਸੀਆਂ ਦੇ ਦਿਲਾਂ ਅੰਦਰ ਸਿਆਸੀ ਦੂਰੀਆਂ ਬਰਕਰਾਰ ਰਹਿੰਦੀਆਂ ਹਨ।