- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਾਨਵ ਦੀ ਅਗਵਾਈ ਹੇਠ ਹੋਈ ਭਾਰਤੀ ਵਾਲਮੀਕਿ ਧਰਮ ਸਮਾਜ ਦੀ ਮੀਟਿੰਗ

ਵਿਸ਼ਾਲ/ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਦੀ ਜਨਰਲ ਹਾਊਸ ਦੀ ਮੀਟਿੰਗ ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਦੀ ਅਗਵਾਈ ’ਚ ਨਿਗਮ ਜ਼ੋਨ ਏ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਿਜੈ ਦਾਨਵ ਨੇ ਕਿਹਾ ਕਿ ਭਾਵਾਧਸ ਵੱਲੋਂ ਹਰ ਸਾਲ ਵਾਂਗ ਇਸ ਸਾਲ ਵੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ 37 ਵੀਂ ਵਿਸ਼ਾਲ ਸ਼ੋਭਾ ਯਾਤਰਾ 25 ਅਕਤੂਬਰ ਨੂੰ ਸਥਾਨਕ ਦਰੇਸੀ ਦੇ ਖੁੱਲ੍ਹੇ ਮੈਦਾਨ ਵਿੱਚੋਂ ਸ਼ਾਮ 5 ਵਜੇ ਕੱਢੀ ਜਾਵੇਗੀ ਜੋ ਕਿ ਘਾਟੀ ਮੁਹੱਲਾ ਵਿਖੇ ਸਮਾਪਤ ਹੋਵੇਗੀ। ਇਸ ਸ਼ੋਭਾ ਯਾਤਰਾ ਦਾ ਵੱਖ-ਵੱਖ ਥਾਵਾਂ ’ਤੇ ਸ਼ਹਿਰ ਦੇ ਸਮੂਹ ਨਗਰ ਵਾਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਾਦਾਰ ਸਵਾਗਤ ਕੀਤਾ ਗਿਆ ਜਾਵੇਗਾ। ਵਿਜੈ ਦਾਨਵ ਵਲੋਂ ਸਵਾਗਤੀ ਕਮੇਟੀ ਦਾ ਗਠਨ ਕੀਤਾ, ਜਿਸ ’ਚ ਸਾਰੇ ਕੇਂਦਰੀ ਅਹੁਦੇਦਰਾ, ਪ੍ਰਬੰਧਕੀ ਕਮੇਟੀ ਵਿਚ ਜ਼ਿਲ੍ਹਾ ਤੇ ਸ਼ਾਖਾ ਅਹੁਦੇਦਾਰ ਹੋਣਗੇ। ਸਮੁੱਚੀ ਕੌਮ ਨੂੰ ਚਾਹੀਦਾ ਹੈ ਕਿ ਉਹ ਪ੍ਰਗਟ ਦਿਵਸ ਤੋਂ ਪਹਿਲਾਂ ਆਪਣੇ ਘਰਾਂ ’ਚ 14 ਜਾਂ 4 ਦਿਨ ਲਈ ਅਖੰਡ ਜੋਤ ਸਥਾਪਿਤ ਕਰਨ ਤੇ ਸ਼ੋਭਾ ਯਾਤਰਾ ਅਤੇ ਪ੍ਰਗਟ ਦਿਵਸ ਵਾਲੇ ਦਿਨ ਘਰਾਂ ਨੂੰ ਲਾਈਟਾਂ ਨਾਲ ਜ਼ਰੂਰ ਰੁਸ਼ਨਾਉਣ। ਇਸ ਮੌਕੇ ਸੰਤ ਵਿਸ਼ਰਵਾਰਿਸ਼ੀ ਜੀ, ਚੌਧਰੀ ਯਸ਼ਪਾਲ, ਵਿਮਲ ਭੱਟੀ, ਮਹਿਕ ਸਿੰਘ ਚੌਹਾਨ, ਰੋਹਿਤ ਸਹੋਤਾ, ਦੇਵ ਰਾਜ ਅਸੁਰ, ਕਨੌਜ ਦਾਨਵ, ਅਸ਼ਵਨੀ ਭੀਲ, ਸ਼ਾਮ ਬੋਹਤ, ਲਵ ਦਾਵਿ੍ਰੜ, ਦੀਪੂ ਘਈ ਅਕਸ਼ੇ ਰਾਜ, ਧਰਮਵੀਰ ਮਚਲ, ਸੰਜੇ ਦਿਸ਼ਾਵਰ, ਜਤਿੰਦਰ ਘਾਵਰੀ, ਸੁਰੇਸ਼ ਸ਼ੈਲੀ, ਧਰਮਵਿੰਦਰ ਘਾਵਰੀ, ਸਨੀ ਬਾਲੂ, ਹੈਪੀ ਰਾਹਤ, ਸੋਹਣਵੀਰ ਰਣੀਆ, ਸ਼ਿਵ ਬਿਡਲਾਨ, ਮਿੰਕਲ ਬਿਰਲਾ, ਪਵਨਦੀਪ ਲੁਹਾਰਾ, ਸੋਨੂੰ ਸੂਦ, ਸੁਨੀਤਾ ਦਾਵਿ੍ਰੜ, ਓਮਪਾਲ ਚੰਡਾਲਿਆ, ਰਾਜੂ ਘਾਵਰੀਆ, ਈਸ਼ੂ ਢੀਂਗੀਆ, ਸੰਜੀਵ, ਬਨਵਾਰੀ ਲਾਲ, ਬਨਾਰਸੀ ਲੰਬੜਦਾਰ, ਮਨੋਜ ਲੰਬੜਦਾਰ, ਸਨੀ ਪਬਮੇ, ਵਿੱਕੀ ਬਿਰਲਾ, ਰਾਜ ਰਾਣੀ ਗੋਮਤੀ, ਆਦਿ ਹਾਜ਼ਰ ਸਨ।