- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਗਟ ਸਿੰਘ ਸਾਹਮਣੇ ਨਹੀਂ ਟਿਕੇਗੀ ਆਪ ਸਰਕਾਰ-ਐਡਵੋਕੇਟ ਰਵਨੀਤ ਗਿੱਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵਨਿਯੁਕਤ ਪ੍ਰਧਾਨ ਪਰਗਟ ਸਿੰਘ ਸਾਹਮਣੇ ‘ਆਪ’ ਦੀ ਟਿਕ ਨਹੀਂ ਸਕੇਗੀ। ਇਹ ਪ੍ਰਗਟਾਵਾ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਐਡਵੋਕੇਟ ਰਮਨੀਤ ਸਿੰਘ ਗਿੱਲ ਨੇ ਕੀਤਾ। ਕਾਂਗਰਸ ਪ੍ਰਧਾਨ ਬਦਲਣ ਨਾਲ ਪੰਜਾਬ ਦੀ ਸਿਆਸਤ ’ਚ ਵੱਡਾ ਬਦਲਾਅ ਨਜ਼ਰ ਆਵੇਗਾ, ਕਿਉਂਕਿ ਪਰਗਟ ਸਿੰਘ ਨੇ ਹਮੇਸ਼ਾ ਮੁੱਦਿਆਂ ਦੀ ਗੱਲ ਕੀਤੀ ਹੈ ਜਦਕਿ ਮੌਜੂਦਾ ‘ਆਪ’ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਮੇਡੀ ਕਰਨ ਤੋਂ ਸਿਵਾਏ ਕੁਝ ਨਹੀਂ ਕਰਦੇ, ਜਿਹੜੀ ‘ਆਪ’ ਦੀ ਕੱਟੜ ਇਮਾਨਦਾਰੀ ਦੀ ਗੱਲ ਕਰਦੀ ਸੀ ਅੱਜ ਉਹ ਈਡੀ ਤੇ ਸੀਬੀਆਈ ਦੇ ਸਾਹਮਣੇ ਭੱਜ ਰਹੀ ਹੈ। ਜੇਕਰ ਮੁੱਖ ਮੰਤਰੀ ਤੇ ਉਨ੍ਹਾਂ ਦੇ ਸਾਥੀ ਇਮਾਨਦਾਰ ਹਨ ਤਾਂ ਉਨ੍ਹਾਂ ਨੂੰ ਈਡੀ ਤੇ ਸੀਬੀਆਈ ਦਾ ਸਾਹਮਣਾ ਕਰਨਾ ਚਾਹੀਦਾ ਹੈ। ਹਲਕਾ ਸਾਹਨੇਵਾਲ ਨਾਲ ਸਬੰਧਿਤ ਵਿਧਾਇਕ ਤੇ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਗਲਾਡਾ ਵਿਭਾਗ ਵਿੱਚ ਈਡੀ ਵੱਲੋਂ ਕੀਤੀ ਜਾ ਰਹੀ 10 ਹਜ਼ਾਰ ਕਰੋੜ ਤੋਂ ਉੱਪਰ ਦੇ ਘੁਟਾਲੇ ਦੀ ਜਾਂਚ ਇਸ ਸਰਕਾਰ ਦੀ ਇਮਾਨਦਾਰੀ ਦੀ ਪੋਲ ਖੋਲ੍ਹਦੀ ਹੈ। ਯੂਥ ਕਾਂਗਰਸ ਹਲਕਾ ਸਾਹਨੇਵਾਲ ਦੇ ਪ੍ਰਧਾਨ ਸਰਪੰਚ ਬਲਕਾਰ ਸਿੰਘ ਵੀ ਹਾਜ਼ਰ ਸਨ।