- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
4 ਲੰਬਰ ਦੀ ਲੀਡ:ਭਾਰਤੀ ਸੱਭਿਆਚਾਰ ਦੁਨੀਆ ਦੇ ਵਿਭਿੰਨਤਾ ਭਰਪੂਰ ਸੱਭਿਆਚਾਰਾਂ ਵਿੱਚੋਂ ਇੱਕ

-ਅਦਾਰੇ ਨੇ ਕਰਵਾਈ ਵਿਚਾਰ ਗੋਸ਼ਟੀ, ਸਾਹਿਤਕਾਰਾਂ ਤੇ ਲੇਖਕਾਂ ਨੇ ਵੱਖ-ਵੱਖ ਮੁੱਦਿਆਂ ’ਤੇ ਰੱਖੇ ਵਿਚਾਰ
ਫੋਟੋ ਨੰਬਰ-30,31,32,33,34,35,36,37,38
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ , ਲੁਧਿਆਣਾ
ਪੰਜਾਬੀ ਜਾਗਰਣ ਅਤੇ ਦੈਨਿਕ ਜਾਗਰਣ ਵੱਲੋਂ ਸਮਾਜ ਅਤੇ ਰਾਸ਼ਟਰ ਨਾਲ ਜੁੜੇ ਵੱਖ-ਵੱਖ ਅਹਿਮ ਮੁੱਦਿਆਂ ’ਤੇ ਵੀਰਵਾਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਵਿਚਾਰ ਗੋਸ਼ਟੀ ਕਰਵਾਈ। ਇਸ ਵਿੱਚ ਸ਼ਹਿਰ ਦੇ ਉੱਘੇ ਸਾਹਿਤਕਾਰਾਂ, ਲੇਖਕਾਂ ਤੇ ਬੁੱਧੀਜੀਵੀਆਂ ਨੇ ਸ਼ਮੂਲੀਅਤ ਕਰਦਿਆਂ ਭਾਰਤੀ ਸੱਭਿਆਚਾਰ, ਹਿੰਦੂਤਵ, ਧਰਮ ਤੇ ਫਿਰਕਾਪ੍ਰਸਤੀ, ਅੱਜ ਦੀ ਰਾਜਨੀਤੀ ਤੇ ਭ੍ਰਿਸ਼ਟਾਚਾਰ ਸਮੇਤ ਵੱਖ-ਵੱਖ ਵਿਸ਼ਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਹ ਵਿਚਾਰ ਗੋਸ਼ਟੀਆਂ ਦੈਨਿਕ ਜਾਗਰਣ ਦੇ ਸਾਬਕਾ ਪ੍ਰਧਾਨ ਸੰਪਾਦਕ ਸਵ. ਨਰਿੰਦਰ ਮੋਹਨ ਦੇ ਜਨਮ ਦਿਨ ਮੌਕੇ ਦੇਸ਼ ਭਰ ਵਿੱਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਦੀ ਸਮਾਪਤੀ ਦਿੱਲੀ ਵਿਖੇ ਹੋਣ ਵਾਲੇ ‘ਜਾਗਰਣ ਸਾਹਿਤ ਸ੍ਰਿਜਨ ਸਨਮਾਨ’ ਸਮਾਗਮ ਨਾਲ ਹੋਵੇਗਾ, ਜਿਸ ਦੌਰਾਨ 11 ਲੱਖ ਰੁਪਏ ਦੀ ਸਨਮਾਨ ਰਾਸ਼ੀ ਵੀ ਪ੍ਰਦਾਨ ਕੀਤੀ ਜਾਵੇਗੀ।
-ਬਾਕਸ-
-ਭਾਰਤੀ ਸੰਸਕ੍ਰਿਤੀ ਵਿਭਿੰਨਤਾ ਭਰਪੂਰ ਸੰਸਕ੍ਰਿਤੀਆਂ ਵਿੱਚੋਂ ਇੱਕ : ਡਾ. ਕੋਚਰ
30) ਸਟੇਟ ਐਵਾਰਡੀ ਡਾ. ਗੁਰਚਰਨ ਕੋਚਰ।
ਗੋਸ਼ਟੀ ਦੀ ਸ਼ੁਰੂਆਤ ਸਟੇਟ ਐਵਾਰਡੀ ਡਾ. ਗੁਰਚਰਨ ਕੋਚਰ ਨੇ ਭਾਰਤੀ ਸੱਭਿਆਚਾਰ ਵਿਸ਼ੇ ’ਤੇ ਆਪਣੇ ਵਿਚਾਰ ਰੱਖਦਿਆਂ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਸੱਭਿਆਚਾਰ ਪੂਰੀ ਦੁਨੀਆ ਦੀਆਂ ਸਭ ਤੋਂ ਵੱਧ ਵਿਭਿੰਨਤਾ ਭਰਪੂਰ ਸੱਭਿਆਚਾਰਾਂ ਵਿੱਚੋਂ ਇੱਕ ਹੈ। ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ‘ਅਨੇਕਤਾ ਵਿਚ ਏਕਤਾ’ ਹੈ। ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਤਿਉਹਾਰ, ਖਾਣ-ਪੀਣ, ਲੋਕ-ਗੀਤ ਅਤੇ ਲੋਕ-ਨਾਟ ਵੱਖਰੇ ਹੋਣ ਦੇ ਬਾਵਜੂਦ ਲੋਕਾਂ ਨੂੰ ਇੱਕ ਸਾਂਝੀ ਡੋਰ ਨਾਲ ਜੋੜਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਸਭਿਆਚਾਰ ਪੀੜ੍ਹੀ ਦਰ ਪੀੜ੍ਹੀ ਸਾਂਝੇ ਪਰਿਵਾਰ ਦੀ ਪਰੰਪਰਾ ਨਾਲ ਅੱਗੇ ਵਧਦਾ ਆਇਆ ਹੈ ਪਰ ਮੌਜੂਦਾ ਸਮੇਂ ਵਿੱਚ ਇਸ ਵਿੱਚ ਵੱਡੇ ਬਦਲਾਅ ਆ ਰਹੇ ਹਨ ਅਤੇ ਪਰਿਵਾਰਕ ਢਾਂਚਾ ਇਕੱਲੇ ਪਰਿਵਾਰਾਂ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਨੀ ਵਿਭਿੰਨਤਾ ਦੇ ਬਾਵਜੂਦ ਭਾਰਤ ਇਕ ਹੈ।
-ਬਾਕਸ-
-ਸਭਿਅਤਾ ਤੇ ਸੱਭਿਆਚਾਰ ਇੱਕੋ ਸਿੱਕੇ ਦੇ ਦੋ ਪਹਿਲੂ : ਸਾਗਰ ਸਿਆਲਕੋਟੀ
31) ਲੇਖਕ ਸਾਗਰ ਸਿਆਲਕੋਟੀ।
ਲੇਖਕ ਸਾਗਰ ਸਿਆਲਕੋਟੀ ਨੇ ਕਿਹਾ ਕਿ ਸਭਿਅਤਾ ਤੇ ਸੱਭਿਆਚਾਰ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਭਾਰਤੀ ਸਭਿਅਤਾ ਇਕ ਪੁਰਾਤਨ ਸੱਭਿਅਤਾ ਹੈ ਅਤੇ ਸਮੇਂ ਦੇ ਨਾਲ ਸੰਸਕ੍ਰਿਤੀ ਅਤੇ ਸਮਾਜਿਕ ਢਾਂਚੇ ਵਿੱਚ ਤਬਦੀਲੀਆਂ ਆਉਂਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੇਸ਼ ਦੀ ਸੱਭਿਆਚਾਰ ਨੂੰ ਖ਼ਤਮ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਦੀ ਭਾਸ਼ਾਈ ਪਛਾਣ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਪਣੀ ਭਾਸ਼ਾ ਅਤੇ ਸੱਭਿਆਚਾਰ ਨਾਲ ਜੁੜੇ ਰਹਿਣਾ ਕਿਸੇ ਵੀ ਕੌਮ ਦੀ ਪਛਾਣ ਲਈ ਬੇਹੱਦ ਜ਼ਰੂਰੀ ਹੈ।
-ਬਾਕਸ-
-ਰਾਜਨੀਤੀ ਦਾ ਮਤਲਬ ਰਾਜ ਨਹੀਂ : ਗਰੇਵਾਲ
32) ਬਾਲ ਲੇਖਕ ਕਰਮਜੀਤ ਸਿੰਘ ਗਰੇਵਾਲ•।
ਬਾਲ ਲੇਖਕ ਕਰਮਜੀਤ ਸਿੰਘ ਗਰੇਵਾਲ ਨੇ ਰਾਜਨੀਤੀ ਤੇ ਭ੍ਰਿਸ਼ਟਾਚਾਰ ਵਿਸ਼ੇ ’ਤੇ ਵਿਚਾਰ ਰੱਖਦਿਆਂ ਕਿਹਾ ਕਿ ਰਾਜਨੀਤੀ ਦਾ ਅਰਥ ਸਿਰਫ਼ ਰਾਜ ਕਰਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਜਨੀਤਿਕ ਖੇਤਰ ਵਿੱਚ ਕੌਣ ਆਉਂਦਾ ਹੈ, ਇਸ ਵਿੱਚ ਸਾਡੀ ਵੀ ਭੂਮਿਕਾ ਹੁੰਦੀ ਹੈ, ਕਿਉਂਕਿ ਅਸੀਂ ਹੀ ਆਪਣੇ ਨੁਮਾਇੰਦੇ ਚੁਣਦੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਮਾਨਸਿਕਤਾ ਵਿੱਚ ਇਹ ਧਾਰਨਾ ਬਣ ਗਈ ਹੈ ਕਿ ਰਾਜਨੀਤੀ ਵਿੱਚ ਆਉਣ ਵਾਲੇ ਲੋਕਾਂ ਦਾ ਮਕਸਦ ਪੈਸਾ ਕਮਾਉਣਾ ਜਾਂ ਭ੍ਰਿਸ਼ਟਾਚਾਰ ਕਰਨਾ ਹੈ। ਭ੍ਰਿਸ਼ਟਾਚਾਰ ਸਿਰਫ਼ ਨੇਤਾ ਨਹੀਂ ਕਰਦਾ, ਕਈ ਵਾਰ ਅਸੀਂ ਵੀ ਇਸ ਨੂੰ ਉਤਸ਼ਾਹਿਤ ਕਰਦੇ ਹਾਂ। ਇਸ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰਨ ਅਤੇ ਆਪਸੀ ਸੰਵਾਦ ਨੂੰ ਵਧਾਉਣ ਦੀ ਲੋੜ ਹੈ।
-ਬਾਕਸ-
-ਹਰ ਸੂਬੇ ਦੀ ਆਪਣੀ ਸੰਸਕ੍ਰਿਤੀ ਤੇ ਪਛਾਣ : ਸੁਰਿੰਦਰ ਦੀਪ ਕੌਰ
33) ਕਹਾਣੀਕਾਰਾ ਸੁਰਿੰਦਰ ਦੀਪ ਕੌਰ।
ਕਹਾਣੀਕਾਰਾ ਸੁਰਿੰਦਰ ਦੀਪ ਕੌਰ ਨੇ ਸੱਭਿਆਚਾਰ ਵਿਸ਼ੇ ’ਤੇ ਵਿਚਾਰ ਰੱਖਦਿਆਂ ਕਿਹਾ ਕਿ ਦੇਸ਼ ਦੇ ਹਰ ਸੂਬੇ ਦੀ ਆਪਣੀ ਸੱਭਿਆਚਾਰ ਤੇ ਵਿਲੱਖਣ ਪਛਾਣ ਹੈ। ਸੰਸਕ੍ਰਿਤੀ ਸਾਨੂੰ ਸਹਿਣਸ਼ੀਲਤਾ, ਪਿਆਰ ਤੇ ਆਪਸੀ ਸਾਂਝ ਨਾਲ ਰਹਿਣਾ ਸਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅੱਜ ਸੱਭਿਆਚਾਰ ਤੇ ਸਮਾਜਿਕ ਕਦਰਾਂ-ਕੀਮਤਾਂ ਤੋਂ ਦੂਰ ਹੋ ਰਹੇ ਹਨ, ਉਨ੍ਹਾਂ ਨੂੰ ਵੀ ਆਪਸੀ ਮਿਲਵਰਤਣ ਤੇ ਭਾਈਚਾਰੇ ਦੀ ਭਾਵਨਾ ਨਾਲ ਜੋੜਨ ਦੀ ਲੋੜ ਹੈ।
-ਬਾਕਸ-
-ਸਾਨੂੰ ਆਪਣੇ ਆਪ ਪ੍ਰਤੀ ਸੱਚਾ ਹੋਣਾ ਚਾਹੀਦਾ-ਸਹਿਜਪ੍ਰੀਤ ਸਿੰਘ ਮਾਂਗਟ
34) ਲੇਖਕ ਸਹਿਜਪ੍ਰੀਤ ਸਿੰਘ ਮਾਂਗਟ।
ਲੇਖਕ ਸਹਿਜਪ੍ਰੀਤ ਸਿੰਘ ਮਾਂਗਟ ਨੇ ਰਾਜਨੀਤੀ ਤੇ ਭ੍ਰਿਸ਼ਟਾਚਾਰ ਵਿਸ਼ੇ ’ਤੇ ਕਿਹਾ ਕਿ ਹਰ ਵਿਅਕਤੀ ਨੂੰ ਸਭ ਤੋਂ ਪਹਿਲਾਂ ਆਪਣੇ ਆਪ ਪ੍ਰਤੀ ਸੱਚਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਭ੍ਰਿਸ਼ਟਾਚਾਰ ਦੀਆਂ ਗੱਲਾਂ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਹਾਂ, ਪਰ ਇਸ ਦੇ ਤਰੀਕੇ ਭਾਵੇਂ ਬਦਲ ਗਏ ਹੋਣ, ਸਿਸਟਮ ਵਿੱਚ ਬਹੁਤ ਕੁਝ ਅਜੇ ਵੀ ਪਹਿਲਾਂ ਵਰਗਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਕਸਰ ਆਪਣੇ ਆਪ ਨੂੰ ਜ਼ਿੰਮੇਵਾਰੀ ਤੋਂ ਮੁਕਤ ਸਮਝ ਲੈਂਦੇ ਹਾਂ, ਜਦਕਿ ਰਾਜਨੀਤੀ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ਆਪਸ ਵਿੱਚ ਗਹਿਰਾਈ ਨਾਲ ਜੁੜੇ ਹੋਏ ਹਨ।
-ਬਾਕਸ-
-ਹਰ ਕੋਈ ਬੁੱਧੀਜੀਵੀ ਕਹਾਉਣਾ ਪਸੰਦ ਕਰਦਾ ਹੈ : ਜਗਵਿੰਦਰ ਜੋਧਾਂ
35) ਜਗਵਿੰਦਰ ਜੋਧਾਂ।
ਧਰਮ ਤੇ ਫਿਰਕਾਪ੍ਰਸਤੀ ਵਿਸ਼ੇ ’ਤੇ ਵਿਚਾਰ ਰੱਖਦਿਆਂ ਪੀਏਯੂ ਦੇ ਜਗਵਿੰਦਰ ਜੋਧਾਂ ਨੇ ਕਿਹਾ ਕਿ ਅੱਜ ਹਰ ਕੋਈ ਆਪਣੇ-ਆਪ ਨੂੰ ਬੁੱਧੀਜੀਵੀ ਅਖਵਾਉਣਾ ਪਸੰਦ ਕਰਦਾ ਹੈ। ਜਦੋਂ ਕੋਈ ਭਾਰਤੀ ਸੱਭਿਆਚਾਰ ਤੇ ਸਭਿਅਤਾ ਦੇ ਅਮੀਰ ਹੋਣ ਦੀ ਗੱਲ ਕਰਦਾ ਹੈ, ਤਾਂ ਇਸ ਦੇ ਨਾਲ ਸਾਡੇ ਸਮਾਜ ’ਚ ਮੌਜੂਦ ਵਿਰੋਧਾਭਾਸਾਂ ’ਤੇ ਵੀ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਵੀ ਦੇਸ਼ ’ਚ ਕਈ ਫਿਰਕੂ ਦੰਗੇ ਹੋ ਚੁੱਕੇ ਹਨ। ਜੇਕਰ ਅਸੀਂ ਦਾਅਵਾ ਕਰਦੇ ਹਾਂ ਕਿ ਲੋਕ ਆਪਸੀ ਸਦਭਾਵਨਾ ਨਾਲ ਰਹਿੰਦੇ ਹਨ ਤਾਂ ਫਿਰ ਅਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ ਹਨ, ਇਸ ਸਵਾਲ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।
-ਬਾਕਸ-
-ਸੱਭਿਆਚਾਰ ਨੂੰ ਕੁਝ ਸ਼ਬਦਾਂ ਵਿੱਚ ਸਮੇਟਣਾ ਮੁਸ਼ਕਲ : ਜਗਤਾਰ ਸਿੰਘ ਹਿੱਸੋਵਾਲ
36) ਲੇਖਕ ਜਗਤਾਰ ਸਿੰਘ ਹਿੱਸੋਵਾਲ।
ਲੇਖਕ ਜਗਤਾਰ ਸਿੰਘ ਹਿੱਸੋਵਾਲ ਨੇ ਭਾਰਤੀ ਸੱਭਿਆਚਾਰ ਵਿਸ਼ੇ ’ਤੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਨੂੰ ਕੁੱਝ ਸ਼ਬਦਾਂ ਵਿੱਚ ਸਮੇਟਣਾ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਪਹਿਲਾਂ ਆਪਣੇ-ਆਪ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਇਸ ਤੋਂ ਬਾਅਦ ਸੰਸਾਰ ਨੂੰ ਸਮਝਣ ਵੱਲ ਵਧਣਾ ਚਾਹੀਦਾ ਹੈ।
-ਬਾਕਸ-
-ਮੌਜੂਦਾ ਸਮੇਂ ਵਿੱਚ ਅਸੀਂ ਗਲੋਬਲ ਹਾਂ : ਗੁਲਜ਼ਾਰ ਸਿੰਘ ਪੰਧੇਰ
37) ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ.ਗੁਲਜ਼ਾਰ ਸਿੰਘ ਪੰਧੇਰ। ਤਸਵੀਰਾਂ : ਲੱਕੀ ਭੱਟੀ।
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਹਿੰਦੂਤਵ ਵਿਸ਼ੇ ’ਤੇ ਵਿਚਾਰ ਰੱਖਦਿਆਂ ਕਿਹਾ ਕਿ ਹਰ ਵਿਅਕਤੀ ਇਮਾਨਦਾਰ ਬਣਨ ਦੀ ਕੋਸ਼ਿਸ਼ ਕਰਦਾ ਹੈ, ਪਰ ਕਈ ਵਾਰ ਸਮਾਜਿਕ ਪ੍ਰਬੰਧ ਤੇ ਮਾਹੌਲ ਉਸ ਨੂੰ ਪੂਰੀ ਤਰ੍ਹਾਂ ਇਮਾਨਦਾਰ ਰਹਿਣ ਦੀ ਇਜਾਜ਼ਤ ਨਹੀਂ ਦਿੰਦਾ।