- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਦੀਆਂ ਮੰਗਾਂ ਦੇ ਹੱਲ ਲਈ ਪ੍ਰਧਾਨ ਮੰਤਰੀ ਦਾ ਫੂਕਿਆ ਪੁਤਲਾ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਕੇ ਕਿਸਾਨਾਂ ਦੀਆਂ ਮੁੱਖ ਮੰਗਾਂ ਤੇ ਵੋਟਰ ਸੂਚੀਆਂ ਵਿੱਚ ਕੀਤੀਆਂ ਜਾ ਰਹੀਆਂ ਧਾਂਦਲੀਆਂ ਵਿੱਚ ਆਪਣਾ ਰੋਸ ਜ਼ਾਹਰ ਕੀਤਾ। ਮਾਰਕੀਟ ਕਮੇਟੀ ਕਿਲ੍ਹਾ ਰਾਏਪੁਰ ਦੇ ਦਫ਼ਤਰ ਅੱਗੇ ਸੁਰਜੀਤ ਸਿੰਘ ਸੀਲੋ, ਦਫ਼ਤਰ ਸਕੱਤਰ ਨਛੱਤਰ ਸਿੰਘ ਤੇ ਡਾ. ਕੁਲਵੰਤ ਸਿੰਘ ਮੋਹੀ ਦੀ ਅਗਵਾਈ ਵਿੱਚ ਹੋਏ ਅਰਥੀ ਫੂਕ ਮਜਾਹਰੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਕੁਲਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋ ਐੱਸਆਰਆਈ ਦੇ ਨਾਮ ਹੇਠ ਵੋਟ ਚੋਰੀ ਕਰਕੇ ਸੱਤਾ ’ਤੇ ਕਬਜ਼ਾ ਕੀਤਾ ਹੈ। ਜਿਸ ਲਈ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਭਾਜਪਾ ਨਾਲ ਰਲਿਆ ਹੋਇਆ ਹੈ। ਉਨਾਂ ਮੰਗ ਕੀਤੀ ਕਿ ਗਿਆਨੇਸ਼ ਉੱਪਰ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਆਗੂਆਂ ਨੇ ਕੇਂਦਰ ਸਰਕਾਰ ਵੱਲੋ ਕਣਕ ਦੇ ਭਾਅ ’ਚ ਕੀਤੇ ਨਿਗੂਣੇ ਵਾਧੇ ਨੂੰ ਕਿਸਾਨਾਂ ਨਾਲ ਮਜ਼ਾਕ ਦੱਸਦਿਆਂ ਇਸ ਭਾਅ ਨੂੰ ਰੱਦ ਕਰ ਦਿੱਤਾ ਅਤੇ ਉਨ੍ਹਾਂ ਮੰਗ ਕੀਤੀ ਕਿ ਫਸਲਾ ਦੇ ਭਾਅ ਸਵਾਮੀਨਾਥਨ ਦੀ ਰੀਪੋਰਟ ਮੁਤਾਬਕ ਤਹਿ ਕੀਤੇ ਜਾਣ। ਖਾਦਾਂ, ਬੀਜਾਂ, ਦਵਾਈਆਂ ਦੀ ਕਾਲਾ ਬਜ਼ਾਰੀ ਰੋਕ ਕੇ ਇਸ ਦੀ ਸਿਪਲਾਈ ਯਕੀਨੀ ਬਣਾਈ ਜਾਵੇ। ਕਿਸਾਨਾਂ ਦਾ ਝੋਨਾ ਬਿਨਾਂ ਕਿਸੇ ਦੇਰੀ ਤੋਂ ਖ਼ਰੀਦਿਆ ਜਾਵੇ। ਝੋਨੇ ’ਚ ਨਮੀ ਦੀ ਮਾਤਰਾ 22 ਫੀਸਦੀ ਕੀਤੀ ਜਾਵੇ। ਝੋਨੇ ਦੀ ਖ਼ਰੀਦ ਤੇਜ਼ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿੱਰੁਧ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ। ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਪ੍ਰਧਾਨ ਹਰਭਜਨ ਸਿੰਘ, ਸਵਰਨਜੀਤ ਸਿੰਘ ਜੜਤੌਲੀ, ਮਾ. ਸੁਖਦੇਵ ਸਿੰਘ, ਤਰਲੋਚਨ ਸਿੰਘ ਘੁੰਗਰਾਣਾ, ਚਮਕੌਰ ਸਿੰਘ ਛਪਾਰ, ਦਰਸ਼ਣ ਸਿੰਘ ਛਪਾਰ, ਛਿੰਦਰਪਾਲ ਸਿੰਘ, ਦਰਸ਼ਣ ਸਿੰਘ ਰੰਗੀਆਂ, ਜਸਵੰਤ ਸਿੰਘ ਰੰਗੀਆਂ, ਬਲਵੀਰ ਸਿੰਘ ਭੁੱਟਾ, ਬਲਜੀਤ ਸਿੰਘ ਸਾਇਆ, ਪ੍ਰਦੀਪ ਸਿੰਘ ਮਾਂਗਟ ਮੋਹੀ, ਜਸਵੰਤ ਸਿੰਘ ਟੂਸੇ, ਡੋਗਰ ਸਿੰਘ ਟੂਸੇ, ਕਰਮ ਸਿੰਘ ਗਰੇਵਾਲ, ਰਣਧੀਰ ਸਿੰਘ, ਬਲਜਿੰਦਰ ਸਿੰਘ ਗਰੇਵਾਲ, ਯੂਥ ਕਲੱਬ ਦੇ ਆਗੂ ਦਿਲਜੋਤ ਸਿੰਘ ਗਰੇਵਾਲ, ਦਰਸ਼ਣ ਸਿੰਘ ਗਰੇਵਾਲ, ਹਰਜੀਤ ਸਿੰਘ ਗਰੇਵਾਲ, ਕੁਲਦੀਪ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।