ਗੁਰੂ ਸਾਹਿਬ ਨੇ ਮਨੁੱਖਤਾ ਨੂੰ ਸਰਬ ਸਾਂਝੀਵਾਲਤਾਂ ਦਾ ਸ਼ੰਦੇਸ਼ ਦਿੱਤਾ-ਭਾਈ ਸਰਵਣ ਸਿੰਘ ਗੁਰੂ ਸਾਹਿਬ ਨੇ ਮਨੁੱਖਤਾ ਨੂੰ ਸਰਬ ਸਾਂਝੀਵਾਲਤਾਂ ਦਾ ਸ਼ੰਦੇਸ਼ ਦਿੱਤਾ-ਭਾਈ ਸਰਵਣ ਸਿੰਘ
Publish Date: Wed, 07 Oct 2026 11:54 PM (IST)
Updated Date: Thu, 08 Oct 2026 04:09 AM (IST)
ਗੁਰੂ ਸਾਹਿਬ ਨੇ ਮਨੁੱਖਤਾ ਨੂੰ ਸਰਬ ਸਾਂਝੀਵਾਲਤਾਂ ਦਾ ਸ਼ੰਦੇਸ਼ ਦਿੱਤਾ-ਭਾਈ ਸਰਵਣ ਸਿੰਘ -ਜੋਤੀ-ਜੋਤਿ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ ਫੋਟੋ ਨੰਬਰ-19 ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ ਮੁਨੱਖਤਾ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਸਮੁੱਚੀ ਮੁਨੱਖਤਾ ਨੂੰ ਅਕਾਲ ਪੁਰਖ ਦੀ ਬੰਦਗੀ ਕਰਨ ਅਤੇ ਸਾਂਝੀਵਲਤਾ ਦਾ ਉਪਦੇਸ਼ ਦਿੱਤਾ, ਉੱਥੇ ਨਾਲ ਹੀ ਨਾਮ ਜਪੋ, ਕਿਰਤ ਕਰੋ ਤੇ ਵੰਡ ਛੱਕੋ ਦਾ ਸਿਧਾਂਤ ਬਖਸ਼ ਕੇ ਸਾਨੂੰ ਆਪਣਾ ਜੀਵਨ ਗੁਰੂ ਆਸੇ ਅਨੁਸਾਰ ਜਿਉਣ ਦੀ ਪ੍ਰੇਰਣਾ ਵੀ ਦਿੱਤੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਸਰਵਣ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਬੀਤੀ ਰਾਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਦਸ਼ਮੇਸ਼ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਜਗਤ ਗੁਰੂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ- ਜੋਤਿ ਦਿਵਸ ਨੂੰ ਸਮਰਪਿਤ ਕਰਵਾਏ ਗਏ ਹਫਤਾਵਾਰੀ ਕੀਰਤਨ ਸਮਾਗਮਦੌਰਾਨ ਇਕੱਤਰ ਹੋਈਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਕੀਤਾ! ਉਨ੍ਹਾਂ ਨੇ ਗੁਰਬਾਣੀ ਦਾ ਕੀਰਤਨ ਸਰਵਨ ਕਰ ਰਹੀਆਂ ਸੰਗਤਾਂ ਨੂੰ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਉਚਰੀ ਇਲਾਹੀ ਬਾਣੀ ਸਮੁੱਚੀ ਮਨੁੱਖਤਾ ਨੂੰ ਅਕਾਲ ਪੁਰਖ ਦੀ ਬੰਦਗੀ ਕਰਨ ਅਤੇ ਸਾਂਝੀਵਾਲਤਾ ਦਾ ਉਪਦੇਸ਼ ਦਿੰਦੀ ਹੈ। ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਨੇ ਸਾਂਝੇ ਤੌਰ ਤੇ ਭਾਈ ਸਰਵਣ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਾਲਿਆਂ ਦੇ ਹਜੂਰੀ ਕੀਰਤਨੀ ਜੱਥੇ ਦੇ ਮੈਬਰਾਂ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ ।ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਕੀਰਤਨ ਸਮਾਗਮ ਅੰਦਰ ਦਸ਼ਮੇਸ਼ ਸੇਵਾ ਸੁਸਾਇਟੀ ਦੇ ਇੰਦਰਬੀਰ ਸਿੰਘ ਬੱਤਰਾ, ਹਰਪਾਲ ਸਿੰਘ ਬੱਤਰਾ,ਰਜਿੰਦਰ ਸਿੰਘ ਡੰਗ, ਸਰਬਜੀਤ ਸਿੰਘ ਮਹਿੰਦਰ ਸਿੰਘ ਡੰਗ, ਹਰਪਾਲ ਸਿੰਘ ਖਾਲਸਾ, ਬਲਬੀਰ ਸਿੰਘ ਭਾਟੀਆ, ਹਰਮੀਤ ਸਿੰਘ ਡੰਗ,,ਭੁਪਿੰਦਰ ਸਿੰਘ ਜੁਨੇਜਾ, ਗੁਰਦੀਪ ਸਿੰਘ ,ਐਨ. ਪੀ ਸਿੰਘ ਕਥੂਰੀਆਂ, ਰਘਬੀਰ ਸਿੰਘ, ਗੁਰਬਚਨ ਸਿੰਘ, ਅਤੱਰ ਸਿੰਘ ਮਕੱੜ, ਸੁਰਿੰਦਰਪਾਲ ਸਿੰਘ ਭੁਟੀਆਣੀ , ਸੁਰਜੀਤ ਸਿੰਘ ਮਨਚੰਦਾ,ਤਜਿੰਦਰਪਾਲ ਸਿੰਘ, ਦਾਨ ਸਿੰਘ ,ਹਰਪ੍ਰੀਤ ਸਿੰਘ ਨੀਟਾ,ਦਵਿੰਦਰ ਸਿੰਘ ਬਿੱਟੂ ,ਹਰਚਰਨ ਸਿੰਘ ਕਾਲੜਾ,ਕਵੰਲਪ੍ਰੀਤ ਸਿੰਘ ਸੋਢੀ, ਇੰਦਰਜੀਤ ਸਿੰਘ ਛਾਬੜਾ, ਵਿਜੈ ਕੁਮਾਰ ਸੂਦ, ਮਨਮੋਹਨ ਸਿੰਘ, ਜੋਗਿੰਦਰ ਸਿੰਘ ਸਲੂਜਾ,ਵਿਸ਼ੇਸ਼ ਤੌਰ ਤੇ ਹਾਜਰ ਸਨ । ---