- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
697 ਕਿਲੋਮੀਟਰ ਸੜਕਾਂ ਦੀ ਮਸ਼ੀਨਾਂ ਨਾਲ ਸਫ਼ਾਈ ਦਾ ਮਤਾ ਪਾਸ, ਸ਼ਨੀਵਾਰ ਨੂੰ ਸਦਨ ’ਚ ਹੰਗਾਮੇ ਦੇ ਆਸਾਰ

--ਐੱਫਐਂਡਸੀਸੀ ਨੇ ਮਤਾ ਪਾਸ ਕਰਕੇ ਨਿਗਮ ਸਦਨ ਨੂੰ ਭੇਜਿਆ
--ਕੌਂਸਲਰ ਭੱਟੀ ਵੱਲੋਂ ਮੇਅਰ ਕੈਂਪ ਦਫ਼ਤਰ ਦੇ ਬਾਹਰ ਧਰਨਾ
ਵਰਿੰਦਰ ਰਾਣਾ/ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ
ਲੁਧਿਆਣਾ
ਮਹਾਂਨਗਰ ਲੁਧਿਆਣਾ ਦੀਆਂ 697 ਕਿਲੋਮੀਟਰ ਲੰਬੀਆਂ ਸੜਕਾਂ ਦੀ ਮਸ਼ੀਨਾਂ ਰਾਹੀਂ ਸਫ਼ਾਈ ਕਰਵਾਉਣ ਦੇ ਪ੍ਰਸਤਾਵ ਨੂੰ ਲੈ ਕੇ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ (ਐਫਐਂਡਸੀਸੀ) ਦੀ ਬੁੱਧਵਾਰ ਨੂੰ ਹੋਈ ਮੀਟਿੰਗ ਵਿੱਚ ਇੱਕ ਵਾਰ ਫਿਰ ਵਿਵਾਦ ਖੜ੍ਹਾ ਹੋ ਗਿਆ। ਮੰਗਲਵਾਰ ਨੂੰ ਪ੍ਰਸਤਾਵ ਰੱਦ ਕਰਨ ’ਤੇ ਸਹਿਮਤੀ ਬਣਨ ਦੇ ਬਾਵਜੂਦ ਬੁੱਧਵਾਰ ਨੂੰ ਇਸ ਨੂੰ ਮੁੜ ਕਮੇਟੀ ਅੱਗੇ ਰੱਖਿਆ ਗਿਆ ਅਤੇ ਪਾਸ ਕਰਕੇ ਨਿਗਮ ਸਦਨ ਨੂੰ ਭੇਜ ਦਿੱਤਾ ਗਿਆ। ਇਸ ਦੇ ਵਿਰੋਧ ਵਿੱਚ ਕਾਂਗਰਸੀ ਕੌਂਸਲ ਮੀਟਿੰਗ ਵਿੱਚ ਸ਼ਾਮਲ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਤੇ ਹੋਰ ਰ ਗੌਰਵ ਭੱਟੀ ਮੇਅਰ ਕੈਂਪ ਆਫਿਸ ਦੇ ਬਾਹਰ ਧਰਨੇ ’ਤੇ ਬੈਠ ਗਏ। ਬੁੱਧਵਾਰ ਦੁਪਹਿਰ ਕਰੀਬ 2.30 ਵਜੇ ਐਫਐਂਡਸੀਸੀ ਦੀ ਮੀਟਿੰਗ ਮੁੜ ਬੁਲਾਈ ਗਈ। ਕਰੀਬ 15 ਮਤਿਆਂ ਨੂੰ ਪਾਸ ਕਰਨ ਤੋਂ ਬਾਅਦ 697 ਕਿਲੋਮੀਟਰ ਸੜਕਾਂ ਦੀ ਮਸ਼ੀਨਾਂ ਨਾਲ ਸਫ਼ਾਈ ਕਰਵਾਉਣ ਵਾਲਾ ਪ੍ਰਸਤਾਵ ਮੁੜ ਵਿਚਾਰ ਲਈ ਰੱਖਿਆ ਗਿਆ। ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਕੌਂਸਲਰ ਯੁਵਰਾਜ ਸਿੱਧੂ ਨੇ ਇਸ ਨੂੰ ਪਾਸ ਕਰਕੇ ਸਦਨ ਵਿੱਚ ਭੇਜਣ ਲਈ ਸਹਿਮਤੀ ਦਿੱਤੀ। ਇਸ ਤੋਂ ਬਾਅਦ ਪ੍ਰਸਤਾਵ ਪਾਸ ਕਰ ਦਿੱਤਾ ਗਿਆ। ਹਾਲਾਂਕਿ ਕੌਂਸਲਰ ਗੌਰਵ ਭੱਟੀ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਮੰਗਲਵਾਰ ਦੇਰ ਰਾਤ ਤੱਕ ਚੱਲੀ ਐਫਐਂਡਸੀਸੀ ਦੀ ਮੀਟਿੰਗ ਵਿੱਚ ਮਤਾ ਰੱਦ ਕਰਨ ’ਤੇ ਸਹਿਮਤੀ ਬਣ ਚੁੱਕੀ ਸੀ। ਅਜਿਹੇ ਵਿੱਚ ਇੱਕ ਦਿਨ ਬਾਅਦ ਇਸ ਨੂੰ ਮੁੜ ਪੇਸ਼ ਕਰਕੇ ਪਾਸ ਕਰਨ ਦੀ ਕੀ ਲੋੜ ਪਈ। ਭੱਟੀ ਨੇ ਦੋਸ਼ ਲਾਇਆ ਕਿ ਦਿੱਲੀ ਵਿੱਚ ਬੈਠੇ ਆਗੂਆਂ ਦੇ ਦਬਾਅ ਹੇਠ ਪ੍ਰਸਤਾਵ ਨੂੰ ਮੁੜ ਪੇਸ਼ ਕਰਕੇ ਪਾਸ ਕੀਤਾ ਗਿਆ ਹੈ। ਵਿਰੋਧ ਦਰਜ ਕਰਵਾਉਣ ਲਈ ਭੱਟੀ ਮੇਅਰ ਕੈਂਪ ਆਫਿਸ ਤੋਂ ਬਾਹਰ ਆ ਗਏ ਅਤੇ ਉੱਥੇ ਧਰਨਾ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪ੍ਰਸਤਾਵ ਦੇ ਵਿਰੋਧ ਵਿੱਚ ਹਨ ਅਤੇ ਉਨ੍ਹਾਂ ਦੇ ਵਿਰੋਧ ਨੂੰ ਅਧਿਕਾਰਤ ਤੌਰ ’ਤੇ ਦਰਜ ਕੀਤਾ ਜਾਣਾ ਚਾਹੀਦਾ ਹੈ।
-ਸ਼ਨਿੱਚਰਵਾਰ ਨੂੰ ਸਦਨ ਦੀ ਮੀਟਿੰਗ
ਨਿਗਮ ਸਦਨ ਦੀ ਮੀਟਿੰਗ ਸ਼ਨੀਵਾਰ ਨੂੰ ਹੋਣੀ ਹੈ। ਐਫਐਂਡਸੀਸੀ ਵੱਲੋਂ ਪਾਸ ਕੀਤਾ ਗਿਆ 697 ਕਿਲੋਮੀਟਰ ਸੜਕਾਂ ਦੀ ਮਸ਼ੀਨਾਂ ਨਾਲ ਸਫ਼ਾਈ ਦਾ ਪ੍ਰਸਤਾਵ ਹੁਣ ਸਦਨ ਵਿੱਚ ਰੱਖਿਆ ਜਾਵੇਗਾ। ਪ੍ਰਸਤਾਵ ਨੂੰ ਲੈ ਕੇ ਪਹਿਲਾਂ ਹੀ ਪੈਦਾ ਹੋਏ ਵਿਵਾਦ ਕਾਰਨ ਸ਼ਨੀਵਾਰ ਦੀ ਮੀਟਿੰਗ ਵਿੱਚ ਹੰਗਾਮਾ ਹੋਣ ਦੇ ਆਸਾਰ ਬਣ ਗਏ ਹਨ।