- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਦੀ ਦੇ 25 ਸਾਲਾ ਸਫ਼ਰ ਨੂੰ ਸਮਰਪਿਤ ਭਾਜਪਾ ਵੱਲੋਂ ਕੱਢੀ ‘ਸੇਵਾ ਜੋਤੀ ਯਾਤਰਾ’

ਸਰਬਜੀਤ ਲੁਧਿਆਣਵੀ,ਪੰਜਾਬੀ ਜਾਗਰਣ ਲੁਧਿਆਣਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਦੇ 25 ਸਾਲ ਪੂਰੇ ਹੋਣ ਦੇ ਮੌਕੇ ’ਤੇ ਭਾਜਪਾ ਲੁਧਿਆਣਾ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿੱਲ ਦੀ ਅਗਵਾਈ ਹੇਠ ‘ਸੇਵਾ ਜੋਤੀ ਯਾਤਰਾ’ ਕੱਢੀ। ਯਾਤਰਾ ’ਚ ਭਾਜਪਾ ਪੰਜਾਬ ਦੇ ਸਹਿ-ਇੰਚਾਰਜ ਤੇ ਦਿੱਲੀ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਪੰਜਾਬ ਭਾਜਪਾ ਦੇ ਸੂਬਾ ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਸ਼ਾਮਲ ਹੋਏ। ਭਾਜਪਾ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ 25 ਸਾਲਾਂ ਦਾ ਜਨਤਕ ਜੀਵਨ ਰਾਸ਼ਟਰ ਸੇਵਾ, ਸੁਸ਼ਾਸਨ, ਵਿਕਾਸ ਅਤੇ ਲੋਕ ਭਲਾਈ ਲਈ ਸਮਰਪਣ ਦੀ ਪ੍ਰੇਰਣਾਦਾਇਕ ਮਿਸਾਲ ਹੈ। ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਵਿਕਾਸ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਹਾਸਲ ਕੀਤੀਆਂ ਹਨ ਅਤੇ ਭਾਰਤ ਦੀ ਵਿਸ਼ਵ ਪੱਧਰ ’ਤੇ ਮਜ਼ਬੂਤ ਪਛਾਣ ਬਣੀ ਹੈ। ‘ਸੇਵਾ ਜੋਤੀ ਯਾਤਰਾ’ ’ਚ ਭਾਜਪਾ ਦੇ ਸੀਨੀਅਰ ਆਗੂਆਂ, ਜ਼ਿਲ੍ਹਾ ਅਹੁਦੇਦਾਰਾਂ, ਵੱਖ-ਵੱਖ ਮੋਰਚਿਆਂ ਦੇ ਪ੍ਰਧਾਨਾਂ ਤੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਵਰਕਰਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਤੇ ਭਰੋਸਾ ਪ੍ਰਗਟ ਕਰਦਿਆਂ ‘ਸੇਵਾ, ਸੁਸ਼ਾਸਨ ਤੇ ਰਾਸ਼ਟਰ ਨਿਰਮਾਣ’ ਦੇ ਕੰਮਾਂ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣ ਦਾ ਸੰਕਲਪ ਲਿਆ।
ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਅਸ਼ੋਕ ਲੁੰਬਾ, ਜ਼ਿਲ੍ਹਾ ਜਨਰਲ ਸਕੱਤਰ ਹਰਸ਼ ਸ਼ਰਮਾ, ਸ਼ੀਨੂ ਚੁੱਘ, ਕੈਲਾਸ਼ ਚੌਧਰੀ, ਜ਼ਿਲ੍ਹਾ ਮੀਤ ਪ੍ਰਧਾਨ ਸੁਮਿਤ ਟੰਡਨ, ਸੰਜੇ ਗੋਸਾਈ, ਗੁਰਦੀਪ ਸਿੰਘ ਨੀਟੂ, ਗੁਰਦੀਪ ਸਿੰਘ ਗੋਸ਼ਾ, ਨਰਿੰਦਰ ਸਿੰਘ, ਦਵਿੰਦਰ ਜੱਗੀ, ਜ਼ਿਲ੍ਹਾ ਸਕੱਤਰ ਚੰਦਨ ਗੁਪਤਾ, ਦੀਪਕ ਗੋਇਲ, ਅਤੁਲ ਜੈਨ, ਅਜੇ ਗੌੜ, ਚੰਦਰ ਭਾਨ ਚੌਹਾਨ, ਵਿੱਕੀ ਸਹੋਤਾ, ਪ੍ਰੈਸ ਸਕੱਤਰ ਡਾ. ਸਤੀਸ਼ ਕੁਮਾਰ, ਦਫ਼ਤਰ ਸਕੱਤਰ ਰਾਜ ਸ਼ਰਮਾ, ਮਨੋਜ ਝਾ, ਗੌਰਵ ਅਰੋੜਾ, ਵਿਭੋਰ ਗਰਗ, ਅਰੁਣ ਗੋਇਲ, ਲਲਿਤ ਗਰਗ, ਅਮਿਤ ਨਾਗੀ, ਲਲਿਤ ਚੌਹਾਨ, ਵਿਸ਼ਾਲ, ਰੁਚੀ ਗੁਲਾਟੀ, ਸੀਮਾ ਸ਼ਰਮਾ, ਯੁਵਾ ਮੋਰਚਾ ਪ੍ਰਧਾਨ ਅਜਿੰਦਰ ਸਿੰਘ, ਮਹਿਲਾ ਮੋਰਚਾ ਪ੍ਰਧਾਨ ਲੀਨਾ ਟਪਾਰੀਆ, ਕਿਸਾਨ ਮੋਰਚਾ ਪ੍ਰਧਾਨ ਸੁਖਦੇਵ ਸਿੰਘ ਗਿੱਲ, ਰਵੀ ਚੌਰਸੀਆ, ਵਰਿੰਦਰ ਸਹਿਗਲ, ਕਪਿਲ ਕਲਿਆਲ, ਮੁਕੇਸ਼ ਗੌਤਮ, ਸੌਰਵ ਕਪੂਰ, ਵਿਜੇ ਖਟਕ, ਅਮਰੀਕ ਸਿੰਘ ਮਿਲਾ, ਅਮਿਤ ਸ਼ਰਮਾ, ਅਮਿਤ ਮਿੱਤਲ, ਮਨੋਜ ਚੌਹਾਨ, ਯੋਗੇਸ਼ ਸ਼ਰਮਾ, ਅਸ਼ੋਕ ਰਾਣਾ ਸਮੇਤ ਭਾਜਪਾ ਦੇ ਸੈਂਕੜੇ ਵਰਕਰ ਹਾਜ਼ਰ ਸਨ।