- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਨੰਬਰ ਲਈ-ਬਾਵਾ ਨੇ ਡੀਸੀ ਦਫ਼ਤਰ ਸਾਹਮਣੇ 5 ਘੰਟੇ ਕੀਤਾ ਸੱਤਿਆਗ੍ਰਹਿ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਇੱਥੋਂ ਦੇ ਡੀਸੀ ਦਫਤਰ ਸਾਹਮਣੇ ਸੀਨੀਅਰ ਕਾਂਗਰਸੀ ਨੇਤਾ ਤੇ ਕੋਆਰਡੀਨੇਟਰ ਏਆਈਸੀ (ਓਬੀਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਕ੍ਰਿਸ਼ਨ ਕੁਮਾਰ ਬਾਵਾ ਨੇ 5 ਘੰਟੇ ਦਾ ਸੱਤਿਆਗ੍ਰਹਿ ਕਰਕੇ ਭਾਰਤ ਦੇ ਚੋਣ ਕਮਿਸ਼ਨਰ ਗਿਆਨੀਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਭਾਰਤ ਦਾ ਭਵਿੱਖ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੀ ਗ੍ਰਿਫਤਾਰੀ 'ਤੇ ਰੋਸ ਪ੍ਰਗਟ ਕੀਤਾ ਅਤੇ ਭੁੱਖ ਹੜਤਾਲ ਕੀਤੀ। ਉਹਨਾਂ ਕਿਹਾ ਕਿ ਨੇਤਾਵਾਂ ਨਾਲ ਦਿੱਲੀ ਪੁਲਿਸ ਦਾ ਵਿਵਹਾਰ ਨਿੰਦਣਯੋਗ ਹੈ। ਇਸ ਸਮੇਂ ਬਾਵਾ ਨੇ ਕਿਹਾ ਕਿ ਉਨ੍ਹਾਂ ਨੇ ਸਰੀਰ 'ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਗੋਲੀਆਂ ਖਾਦੀਆਂ। ਉਹ ਦੇਸ਼ ਭਗਤੀ ਦੇ ਅਰਥ ਸਮਝਦੇ ਹਨ। ਬਾਵਾ ਨੇ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਸ਼ਹੀਦ-ਏ-ਆਜ਼ਮ ਭਗਤ ਸਿੰਘ, ਲਾਲਾ ਲਾਜਪਤ ਰਾਏ, ਕਰਤਾਰ ਸਿੰਘ ਸਰਾਭਾ, ਰਾਜਗੁਰੂ, ਸੁਖਦੇਵ ਥਾਪਰ ਜਿਨ੍ਹਾਂ ਦੀ ਜਨਮ ਭੂਮੀ ਲੁਧਿਆਣਾ ਹੈ, ਉਨ੍ਹਾਂ ਨੇ ਅੰਗਰੇਜ਼ ਹਕੂਮਤ ਨਾਲ ਟੱਕਰ ਲੈ ਕੇ ਫਾਂਸੀ ਦੇ ਰਸਤੇ ਚੁੰਮੇ, ਜੇਲਾਂ ਕੱਟੀਆਂ ਤਾਂ ਭਾਰਤ ਵਿੱਚ ਲੋਕਤੰਤਰ ਸਥਾਪਿਤ ਹੋਇਆ। ਦੇਸ਼ ਵਿੱਚ ਵੋਟ ਦਾ ਰਾਜ ਸਥਾਪਿਤ ਹੋਇਆ, ਪਰ ਅੱਜ ਭਾਜਪਾ ਸਰਕਾਰ ਗਿਆਨੇਸ਼ ਕੁਮਾਰ ਰਾਹੀਂ ਵੋਟ ਦਾ ਹੱਕ ਖੋਹ ਰਹੀ ਹੈ ਤਾਂ ਕਿ ਭਾਜਪਾ ਦੀ ਕੁਰਸੀ (ਸੱਤਾ) ਬਰਕਰਾਰ ਰਹੇ। ਅਜਿਹਾ ਕਾਂਗਰਸ ਪਾਰਟੀ ਦੇ ਵਰਕਰ ਤੇ ਸਾਡੇ ਯੋਧੇ ਨੇਤਾ ਰਾਹੁਲ ਗਾਂਧੀ ਹੋਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਅਸੀਂ ਹਰ ਪੱਧਰ 'ਤੇ ਇਹਨਾਂ ਫਿਰਕੂ ਕੁਰਸੀ ਦੇ ਲਾਲਚੀ ਲੋਕਾਂ ਦਾ ਵਿਰੋਧ ਕਰਾਂਗੇ। ਇਸ ਸਮੇਂ ਬਾਵਾ ਨੇ ਲੋਕਤੰਤਰ ਵਿਰੋਧੀ ਤਾਕਤਾਂ ਖ਼ਿਲਾਫ਼ ਇਕੱਠੇ ਹੋਣ ਦਾ ਸੱਦਾ ਦਿੱਤਾ।