- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੀਤਾ ਰੋਸ ਪ੍ਰਦਰਸ਼ਨ

-‘ਆਪ’ ਦਾ ਲੋਕ-ਆਧਾਰ ਤੇਜ਼ੀ ਨਾਲ ਹੋ ਰਿਹੈ ਖ਼ਤਮ : ਸੁਨੀਲ ਮੋਦਗਿੱਲ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਸਰਕਾਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਸੀਬੀਆਈ ਵੱਲੋਂ ਕੀਤੀ ਕਾਰਵਾਈ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਥਿਤ ਤੌਰ ’ਤੇ ਸ਼ਿਸ਼ਟਾਚਾਰ ਭੁੱਲਣ ਦਾ ਦੋਸ਼ ਲਾਉਂਦਿਆਂ ਭਾਜਪਾ ਵਰਕਰਾਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਨਾਲ ਜੁੜੇ ਮੁੱਦਿਆਂ ’ਤੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਵਿੱਚ ਨਾਕਾਮ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਜ਼ਾਹਰ ਕੀਤਾ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦਾ ਲੋਕ-ਆਧਾਰ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ। ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਭਾਜਪਾ ਪੰਜਾਬ ਵਿੱਚ ਮਜ਼ਬੂਤ ਸਿਆਸੀ ਬਦਲ ਵਜੋਂ ਉਭਰੇਗੀ। ਉਨ੍ਹਾਂ ਕਿਹਾ ਕਿ ਸੀਬੀਆਈ ਦੀ ਕਾਰਵਾਈ ਨੇ ਸਰਕਾਰ ਵਿੱਚ ਕਥਿਤ ਭ੍ਰਿਸ਼ਟਾਚਾਰ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪ੍ਰਧਾਨ ਮੌਦਗਿਲ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਵੀ ਚਿੰਤਾਜਨਕ ਬਣੀ ਹੋਈ ਹੈ।
ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਅਸ਼ੋਕ ਲੁੰਬਾ, ਜ਼ਿਲ੍ਹਾ ਜਰਨਲ ਸਕੱਤਰ ਹਰਸ਼ ਸ਼ਰਮਾ, ਸ਼ੀਨੂ ਚੁੱਘ, ਕੈਲਾਸ਼ ਚੌਧਰੀ, ਜ਼ਿਲ੍ਹਾ ਉਪ ਪ੍ਰਧਾਨ ਸੁਮਿਤ ਟੰਡਨ, ਸੰਜੇ ਗੋਸਾਈ, ਗੁਰਦੀਪ ਸਿੰਘ ਨੀਟੂ, ਗੁਰਦੀਪ ਸਿੰਘ ਗੋਸ਼ਾ, ਨਰਿੰਦਰ ਸਿੰਘ ਮੱਲੀ, ਦਵਿੰਦਰ ਜੱਗੀ, ਜ਼ਿਲ੍ਹਾ ਸਕੱਤਰ ਚੰਦਨ ਗੁਪਤਾ, ਦੀਪਕ ਗੋਇਲ, ਅਤੁਲ ਜੈਨ, ਅਜੈ ਗੌੜ, ਚੰਦਰ ਭਾਨ ਚੌਹਾਨ, ਵਿੱਕੀ ਸਹੋਤਾ, ਡਾ. ਸਤੀਸ਼ ਕੁਮਾਰ, ਰਾਜ ਸ਼ਰਮਾ, ਮਨੋਜ ਝਾਅ, ਗੌਰਵ ਅਰੋੜਾ, ਸਪੋਕਸਮੈਨ ਵਿਭੋਰ ਗਰਗ, ਅਰੁਣ ਗੋਇਲ, ਲਲਿਤ ਗਰਗ, ਅਮਿਤ ਨਾਗੀ, ਲਲਿਤ ਚੌਹਾਨ, ਵਿਸ਼ਾਲ, ਰੁਚੀ ਗੁਲਾਟੀ, ਸੀਮਾ ਸ਼ਰਮਾ, ਅਜਿੰਦਰ ਸਿੰਘ, ਲੀਨਾ ਟਪਾਰੀਆ, ਸੁਖਦੇਵ ਸਿੰਘ ਗਿੱਲ, ਰਵੀ ਚੌਰਸੀਆ, ਵਰਿੰਦਰ ਸਹਿਗਲ, ਕਪਿਲ ਕਲਿਆਲ, ਮੁਕੇਸ਼ ਗੌਤਮ, ਸੌਰਵ ਕਪੂਰ, ਵਿਜੈ ਖਟਕ, ਅਮਰੀਕ ਸਿੰਘ ਮਿਲਾ, ਅਮਿਤ ਸ਼ਰਮਾ, ਅਮਿਤ ਮਿੱਤਲ, ਯੋਗੇਸ਼ ਸ਼ਰਮਾ, ਅਸ਼ੋਕ ਰਾਣਾ ਸਮੇਤ ਸੈਂਕੜੇ ਭਾਜਪਾ ਵਰਕਰ ਹਾਜ਼ਰ ਸਨ।