- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ:ਗਜਬ ਮੇਰੇ ਖਾਟੂ ਵਾਲੇ ਭਜਨ ’ਤੇ ਝੂਮੇ ਸ਼ਿਆਮ ਪ੍ਰੇਮੀ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਸ਼੍ਰੀ ਖਾਟੂ ਸ਼ਿਆਮ ਸਾਲਾਸਰ ਮੰਦਰ ਕੋਹੜਾ ’ਚ ਹਫਤਾਵਾਰੀ ਸ੍ਰੀ ਸ਼ਿਆਮ ਸੰਕੀਰਤਨ ਦਾ ਪ੍ਰਬੰਧ ਟਰੱਸਟੀ ਪ੍ਰਦੀਪ ਮਿੱਤਲ, ਸੰਦੀਪ ਅਗਰਵਾਲ, ਐੱਲਆਰ ਮਿੱਤਲ ਤੇ ਅਨਿਲ ਮਿੱਤਲ ਦੀ ਪ੍ਰਧਾਨਗੀ ’ਚ ਕੀਤਾ। ਇਸ ਮੌਕੇ ਸ਼ਿਵਾਨੀ ਬ੍ਰਿਜਵਾਸੀ ਨੇ ਸ਼ਿਆਮ ਬਾਬਾ ਦਾ ਗੁਣਗਾਨ ਕੀਤਾ। ਆਚਾਰੀਆ ਦੀਪਕ ਪਾਂਡੇ, ਪੰਡਿਤ ਤਾਰਾ ਨਾਥ ਤੇ ਪੰਡਿਤ ਕਰਨ ਸ਼ਾਸਤਰੀ ਨੇ ਪਹਿਲਾਂ ਜਾਪ ਨਾਲ ਸ਼ਿਆਮ ਬਾਬਾ ਨੂੰ ਫੁੱਲਮਾਲਾਵਾਂ ਭੇਟ ਕੀਤੀਆਂ। ਸੰਕੀਰਤਨ ਦਾ ਉਦਘਾਟਨ ਟਰੱਸਟ ਮੈਂਬਰਾਂ ਦੁਆਰਾ ਜੋਤੀ ਜਗਾ ਕੇ ਕੀਤਾ ਗਿਆ। ਸੰਕੀਰਤਨ ਦੌਰਾਨ ਬਾਬਾ ਦੀ ਬ੍ਰਹਮ ਸਜਾਵਟ ਟਰੱਸਟੀ ਬੀਕੇ ਸ਼ਰਮਾ ਤੇ ਵਿਪਿਨ ਸ਼ਰਮਾ ਦੇ ਪਰਿਵਾਰ ਵੱਲੋਂ ਕੀਤੀ, ਜੋ ਦੇਖਣਯੋਗ ਨਜ਼ਾਰਾ ਸੀ। ਸ਼ਿਵਾਨੀ ਬ੍ਰਿਜਵਾਸੀ ਨੇ ਖਾਟੂ ਸ਼ਿਆਮ ਦੇ ਕਈ ਭਜਨ ਪੇਸ਼ ਕਰ ਕੇ ਸ਼ਰਧਾਲੂਆਂ ਨੂੰ ਭਗਤੀ ਭਾਵਨਾ ’ਚ ਡੁਬਾ ਦਿੱਤਾ ਤੇ ਪੂਰਾ ਮਾਹੌਲ ਖਾਟੂ ਨਾਲ ਭਰਿਆ ਹੋਇਆ ਜਾਪਦਾ ਸੀ। ਸ਼ਰਧਾਲੂਆਂ ਨੇ ਹਰੇ ਕੇ ਸਹਾਰੇ ਆਜਾ, ਗਜਬ ਮੇਰੇ ਖਾਟੂ ਵਾਲੇ ਵਰਗੇ ਭਜਨਾਂ ਦੀ ਮਸਤੀ ’ਚ ਸ਼ਰਧਾਲੂ ਖੁਸ਼ੀ ਨਾਲ ਝੂਮ ਉੱਠੇ। ਸੰਕੀਰਤਨ ’ਚ ਬਾਬਾ ਸ਼ਿਆਮ ਦੀ ਆਰਤੀ ਕੀਤੀ ਅਤੇ ਪ੍ਰਸ਼ਾਦ ਵੰਡਿਆ ਗਿਆ। ਸੰਕੀਰਤਨ ਤੋਂ ਬਾਅਦ ਮੰਦਿਰ ਵਿੱਚ ਸੇਵਾ ਦੇ ਕੰਮਾਂ ’ਚ ਸਹਯੋਗ ਕਰਨ ਵਾਲੇ ਮੈਂਬਰਾਂ ਨੂੰ ਮੰਦਿਰ ਟਰੱਸਟ ਵਲੋ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਜੇ ਅਗਰਵਾਲ, ਅਭਿਸ਼ੇਕ ਗੁਪਤਾ, ਵਿਜੇ ਗੋਇਲ, ਨਰੇਸ਼ ਅਗਰਵਾਲ, ਮੁਨੀਸ਼ ਬਾਜ਼ਾਰੀ, ਚੰਦਰੇਸ਼ ਭਾਰਦਵਾਜ, ਦੀਪਕ ਮਿੱਤਲ, ਹਰੀਸ਼ ਗਰਗ, ਅਤੁਲ ਵਾਲੀਆ, ਸੰਦੀਪ ਗੋਇਲ, ਇਸ ਮੌਕੇ ਮੁਕੇਧ ਕੁਮਾਰ, ਅਨਿਲ ਕੁਮਾਰ, ਵਿਨੈ ਕੁਮਾਰ, ਅਜੇ ਗਰਗ, ਤਰਸੇਮ ਲਾਲ ਆਦਿ ਹਾਜ਼ਰ ਸਨ।