- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਗਰੀਬਾਂ ਨੂੰ ਖਰਾਬ ਅਨਾਜ ਦੇ ਕੇ ਉਡਾ ਰਹੀ ਹੈ ਮਜ਼ਾਕ-ਹੈਪੀ ਗਿੱਲ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਪੰਜਾਬ ਸਰਕਾਰ ਗਰੀਬ ਲੋਕਾਂ ਨੂੰ ਖਰਾਬ ਰਾਸ਼ਨ ਦੀਆਂ ਕਿੱਟਾਂ ਦੇ ਕਿ ਗਰੀਬ ਲੋਕਾਂ ਦਾ ਮਜ਼ਾਕ ਉਡਾ ਰਹੀ ਹੈ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹੈਪੀ ਗਿੱਲ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ। ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਪੋਲ ‘ਆਪ’ ਦੇ ਵਿਧਾਇਕ ਨੇ ਹੀ ਖੋਲ ਕੇ ਰੱਖ ਦਿੱਤੀ ਹੈ ਜਦੋਂ ਕਿ ਜਿਹੜੀਆਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਵਿੱਚੋਂ ਨਿਕਲ ਰਹੇ ਖ਼ਰਾਬ ਰਾਸ਼ਨ ਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਸਵੀਰਾਂ ਨੇ ਸਰਕਾਰ ਦੀ ਲੋੜਵੰਦ ਤੇ ਗਰੀਬ ਲੋਕਾਂ ਪ੍ਰਤੀ ਸੋਚ ਨੂੰ ਉਜਾਗਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਅੰਦਰ ਨੌਜਵਾਨ ਨਸ਼ੇ ਦੇ ਨਾਲ ਮਰ ਰਹੇ ਹਨ, ਹਰ ਪਾਸੇ ਗੈਂਗਵਰ ਹੈ, ਵਪਾਰੀ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝ ਰਹੇ, ਹਰ ਪਾਸੇ ਲੁੱਟਾਂ-ਖੋਹਾਂ ਤੇ ਕਤਲੇਆਮ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੀ ਸਿੱਖਿਆ ਤੇ ਹੈਲਥ ਕ੍ਰਾਂਤੀ ਦੀ ਸਰਕਾਰ ਗੱਲ ਕਰਦੀ ਹੈ ਉਸ ਦੀ ਜ਼ਮੀਨੀ ਹਾਲਤ ਬਿਲਕੁਲ ਵੱਖਰੀ ਹੈ ਕਿਉਂਕਿ ਸਕੂਲਾਂ ਵਿੱਚ ਅਧਿਆਪਕ ਨਹੀਂ ਹਨ ਤੇ ਹਸਪਤਾਲਾਂ ’ਚ ਡਾਕਟਰ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਹੁਣ ਲੋਕ ਛੁਟਕਾਰਾ ਚਾਹੁੰਦੇ ਹਨ ਕਿਉਂਕਿ ਮਾਨ ਸਰਕਾਰ ਨੇ ਲੋਕਾਂ ਨੂੰ ਝੂਠੇ ਵਾਅਦੇ, ਲਾਰੇ ਅਤੇ ਗੁਮਰਾਹ ਕਰਨ ਤੋਂ ਸਿਵਾ ਕੱਖ ਨਹੀਂ ਕੀਤਾ।