- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ’ਚ ਮੁੜ ਬਣੇਗੀ ਆਪ ਦੀ ਸਰਕਾਰ-ਗਰੇਵਾਲ

ਗੁਰਦੀਪ ਭਾਮੀਆਂ,ਪੰਜਾਬੀ ਜਾਗਰਣ, ਸਾਹਨੇਵਾਲ/ਕੋਹਾੜਾ
ਹਲਕਾ ਸਾਹਨੇਵਾਲ ਅਧੀਨ ਪੈਂਦੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਦਫਤਰ ਵਿੱਚ ਮਹਿਲਾ ਕੁਆਡੀਨੇਟਰਾਂ ਦੀ ਅਹਿਮ ਮੀਟਿੰਗ ਵਿੱਚ ਮਾਲਵਾ ਜੋਨ ਇੰਚਾਰਜ ਅੰਮ੍ਰਿਤ ਪੁਰੀ ਦਾ ਵਿਸ਼ੇਸ਼ ਤੌਰ ’ਤੇ ਪਹੁੰਚਣ ਲਈ ਪੰਜਾਬ ਜੋਆਇੰਟ ਸੈਕਟਰੀ ਪੰਜਾਬ ਹਰਪ੍ਰੀਤ ਕੌਰ ਗਰੇਵਾਲ ਵੱਲੋਂ ਭਰਵਾਂ ਸਵਾਗਤ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਅੰਮ੍ਰਿਤ ਪੁਰੀ ਵੱਲੋਂ ਮਹਿਲਾ ਵਿੰਗ ਨੂੰ ਮਜ਼ਬੂਤ ਕਰਨ ਅਤੇ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ’ਤੇ ਜ਼ੋਰ ਦਿੱਤਾ ਗਿਆ। ਗਰੇਵਾਲ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਕੈਬਿਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਹਲਕਾ ਸਾਹਨੇਵਾਲ ਅਤੇ ਪੰਜਾਬ ਭਰ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ, ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ, ਨਸ਼ਿਆਂ ਖਿਲਾਫ ਲੈ ਜਾ ਰਹੇ ਫੈਸਲੇ, ਸਰਕਾਰੀ ਸਕੂਲਾਂ ਵਿੱਚ ਲਿਆਂਦੀ ਗਈ ਸਿੱਖਿਆ ਕ੍ਰਾਂਤੀ ਅਤੇ ਮਹਿਲਾਵਾਂ ਨੂੰ ਦਿੱਤੀ ਜਾ ਰਹੀ ਸਤਿਕਾਰ ਯੋਜਨਾ ਦੀ ਬਦੌਲਤ ਪੰਜਾਬ ਵਿੱਚ ਦੁਬਾਰਾ ‘ਆਪ’ ਦੀ ਸਰਕਾਰ ਬਣੇਗੀ ਜਿਸ ਵਿੱਚ ਮਹਿਲਾ ਵਿੰਗ ਮਹੱਤਵਪੂਰਨ ਰੋਲ ਅਦਾ ਕਰੇਗੀ। ਇਸ ਮੌਕੇ ਕੋਆਰਡੀਨੇਟਰ ਸਾਹਨੇਵਾਲ ਦਿਲਜੀਤ ਕੌਰ, ਜ਼ਿਲਾ ਸੈਕਟਰੀ ਮੈਡਮ ਨੀਲੂ, ਗਗਨਦੀਪ ਕੌਰ ਕੋਆਰਡੀਨੇਟਰ ਪਾਇਲ ਤੇ ਨੇਹਾ ਸਰਪੰਚ ਹਾਜ਼ਰ ਸਨ।