- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਰਸ਼ਲ ਆਰਟ ਅੱਜ ਦੇ ਸਮੇਂ ਦੀ ਅਹਿਮ ਮੰਗ-ਪ੍ਰਿੰਸੀਪਲ ਪੂਨਮ ਸ਼ਰਮਾ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਡਾਬਾ ਰੋਡ ਦੇ ਵਿਦਿਆਰਥੀਆਂ ਨੇ ਕਰਾਟਿਆਂ ਵਿੱਚ ਜਿੱਤ ਹਾਸਲ ਕੀਤੀ। ਸਕੂਲ ਦੇ ਚਾਰ ਮੁੰਡਿਆਂ ਤੇ ਚਾਰ ਕੁੜੀਆਂ ਵੱਲੋਂ ਗੋਲਡ ਮੈਡਲ ਜਿੱਤੇ ਗਏ ਤੇ ਨਾਲ ਹੀ ਇਹ ਬੱਚੇ ਜ਼ਿਲ੍ਹਾ ਪੱਧਰ ਤੇ ਖੇਡਣ ਲਈ ਵੀ ਚੁਣੇ ਗਏ। ਦੂਜੇ ਪਾਸੇ ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰ ਵਿੱਚ ਅੰਡਰ-14 ਦੋ ਗੋਲਡ ਤੇ ਇੱਕ ਸਿਲਵਰ ਮੈਡਲ ਜਿੱਤੇ ਗਏ ਅਤੇ ਬੱਚੇ ਸਟੇਟ ਲੈਵਲ ਲਈ ਚੁਣੇ ਗਏ। ਕਰਾਟੇ ਕੋਚ ਜਤਿੰਦਰ ਰਾਮ ਨੇ ਵੀ ਆਪਣੇ ਕਾਰਗੁਜ਼ਾਰੀ ਦਿਖਾਉਂਦੇ ਹੋਏ ਕਰਾਟੇ ਵਿੱਚ ਗੋਲਡ ਮੈਡਲ ਜਿੱਤਿਆ। ਇਹ ਉਪਲੱਬਧੀਆਂ ਸਕੂਲ ਦੇ ਲਈ ਇੱਕ ਮਾਣ ਵਾਲੀ ਗੱਲ ਹਨ। ਸਕੂਲ ਦੇ ਡਾਇਰੈਕਟਰ ਰਮਨਦੀਪ ਸਿੰਘ ਸਹਿਗਲ ਤੇ ਪ੍ਰਿੰਸੀਪਲ ਪੂਨਮ ਸ਼ਰਮਾ ਨੇ ਕੋਚ ਮਿਸਟਰ ਜਤਿੰਦਰ ਨੂੰ ਵੀ ਗੋਲਡ ਮੈਡਲ ਜਿੱਤਣ ’ਤੇ ਵਧਾਈ ਦਿੰਦਿਆਂ ਹੋਇਆਂ ਅਤੇ ਬੱਚਿਆਂ ਨੂੰ ਜੇਤੂ ਰਹਿਣ ਤੇ ਕਿਹਾ ਕਿ ਮਾਰਸ਼ਲ ਆਰਟ ਅੱਜ ਦੇ ਸਮੇਂ ਦੀ ਇੱਕ ਮੰਗ ਹੈ, ਤਾਂ ਕਿ ਬੱਚੇ ਆਪਣੀ ਸੁਰੱਖਿਆ ਖ਼ੁਦ ਕਰ ਸਕਣ। ਉਨਾਂ ਬੱਚਿਆਂ ਨੂੰ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਜੇਤੂ ਰਹਿਣ ਲਈ ਪ੍ਰੇਰਿਆ।
-ਬਲਾਕ ਪੱਧਰੀ ਖੇਡ ਮੁਕਾਬਲਿਆਂ ’ਚ ਰਹੀ ਸਕੂਲ ਦੀ ਝੰਡੀ
ਸ੍ਰੀ ਹਰਕ੍ਰਿਸ਼ਨ ਸਾਹਿਬ ਪਬਲਿਕ ਹਾਈ ਸਕੂਲ, ਗਿੱਲ ਮਾਰਕੀਟ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੀ ਰੱਸਾ ਕੱਸੀ ਟੀਮ ਨੇ ਬੇਹਤਰੀਨ ਤਾਲਮੇਲ, ਤਾਕਤ ਤੇ ਟੀਮ ਭਾਵਨਾ ਦਾ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ ਅਤੇ ਇਸ ਸ਼ਾਨਦਾਰ ਜਿੱਤ ਦੇ ਨਾਲ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਕੁਆਲੀਫਾਈ ਕੀਤਾ। ਸੋਨੇ ਦਾ ਤਗਮਾ ਜੇਤੂ ਟੀਮ ਵਿੱਚ ਗੁਰਚਰਨ ਸਿੰਘ (5-ਬੀ), ਹਰਜੋਤ ਸਿੰਘ (5-ਏ), ਫਤਿਹਵੀਰ ਸਿੰਘ (4-ਏ), ਰਜਿੰਦਰ ਸਿੰਘ (4-ਏ), ਅਕਸ਼ਿਤ ਤਿਵਾੜੀ (4-ਬੀ), ਯਸ਼ਰਾਜ ਸਿੰਘ (4-ਡੀ), ਹਰਮਨਜੋਤ ਸਿੰਘ (5-ਡੀ), ਜਸ ਫਤਿਹ ਸਿੰਘ (5-ਡੀ), ਗੁਰਨੂਰ ਸਿੰਘ (4-ਡੀ) ਅਤੇ ਕੈਲਵਿਨ (4-ਸੀ) ਸ਼ਾਮਲ ਸਨ। ਇਸੇ ਮੁਕਾਬਲੇ ਦੌਰਾਨ ਸ਼ਾਟ ਪੁੱਟ ਵਿੱਚ ਪ੍ਰਭਜੋਤ ਕੌਰ ਨੇ ਵੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਇਨ੍ਹਾਂ ਖਿਡਾਰੀਆਂ ਨੇ ਪੀਟੀਆਈ. ਜਸਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਦੀ ਯੋਗ ਅਗਵਾਈ ਅਤੇ ਸਿਖਲਾਈ ਹੇਠ ਇਹ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਸਕੂਲ ਦੇ ਚੇਅਰਮੈਨ ਜਤਿੰਦਰ ਸਿੰਘ ਅਤੇ ਪ੍ਰਿੰਸੀਪਲ ਅਰਚਨਾ ਸ੍ਰੀਵਾਸਤਵਾ ਨੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।