- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਤਮ ਵਲਭ ਜੈਨ ਕਾਲਜ ਵਿਖੇ ਕਰਵਾਇਆ ਸਟਾਰਟਅੱਪ ਹੰਟ

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਲੁਧਿਆਣਾ
ਸਟਾਰਟਅੱਪ ਹੰਟ 2026 ਦਾ ਆਯੋਜਨ ਹੁਨਰ ਵਿਕਾਸ ਸੈੱਲ ਵੱਲੋਂ ਸ੍ਰੀ ਆਤਮ ਵੱਲਭ ਜੈਨ ਕਾਲਜ ਵਿਖੇ ਕੀਤਾ ਗਿਆ। ਮੁਕਾਬਲੇ ਵਿੱਚ 9 ਟੀਮਾਂ ਨੇ ਹਿੱਸਾ ਲਿਆ। ਇਸ ਮੁਕਾਬਲੇ ਦਾ ਉਦੇਸ਼ ਇੱਕ ਚੰਗੇ ਉੱਦਮੀ ਦੇ ਗੁਣਾਂ ਨੂੰ ਉਤਸ਼ਾਹਿਤ ਕਰਨਾ ਤੇ ਉਨ੍ਹਾਂ ਦੇ ਵਿਚਾਰਾਂ ਦੀ ਕਦਰ ਕਰਨਾ ਸੀ। ਵਪਾਰਕ ਉੱਦਮ ਮੁਕਾਬਲੇ ਵਿਦਿਆਰਥੀਆਂ ਲਈ ਵਿਚਾਰ 'ਤੇ ਕੰਮ ਕਰਨ ਦਾ ਤਜਰਬਾ ਹਾਸਲ ਕਰਨ ਤੇ ਇਸ ਨੂੰ ਵਿਕਸਤ ਕਰਨ ਵਿੱਚ ਮਦਦ ਕਰਨ ਦਾ ਇੱਕ ਵਧੀਆ ਤਰੀਕਾ ਹੈ। ਵਿਦਿਆਰਥੀਆਂ ਨੇ ਵਪਾਰਕ ਉੱਦਮ ਨਾਲ ਸਬੰਧਤ ਆਪਣੇ ਰਚਨਾਤਮਕ ਵਿਚਾਰ ਦਿਖਾਏ। ਇਸ ਰਾਹੀਂ ਵਿਦਿਆਰਥੀਆਂ ਨੇ ਕਿਹਾ ਕਿ ਵਪਾਰਕ ਯੋਜਨਾ ਇੱਕ ਦਸਤਾਵੇਜ਼ ਹੈ ਜੋ ਕੀ, ਕਿਉਂ, ਅਤੇ ਕਿਵੇਂ ਇੱਕ ਨਵੇਂ ਕਾਰੋਬਾਰ ਨਾਲ ਸਬੰਧਤ ਸਵਾਲਾਂ ਦੇ ਜਵਾਬ ਦਿੰਦੀ ਹੈ। ਇਹ ਯੋਜਨਾ ਦੱਸਦੀ ਹੈ ਕਿ ਨਵੇਂ ਕਾਰੋਬਾਰ ਦਾ ਮੁੱਖ ਟੀਚਾ ਕੀ ਹੈ ਅਤੇ ਇਸਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। ਜੋ ਚੀਜ਼ਾਂ ਨੂੰ ਟਰੈਕ 'ਤੇ ਰੱਖਣ ਵਿੱਚ ਮਦਦ ਕਰਦਾ ਹੈ। ਇਸ ਮੁਕਾਬਲੇ ਵਿਚ ਬੀਬੀਏ ਤੀਜੇ ਸਮੈਸਟਰ ਦੇ ਵਿਦਿਆਰਥੀ ਤਰਨਜੀਤ ਸਿੰਘ, ਮਨਨ ਜੈਨ, ਮੇਹਰਪ੍ਰੀਤ ਸਿੰਘ ਤੇ ਪੁਨੀਤ ਮਹਿਤਾ ਸ਼ਾਮਲ ਸਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕਿੱਲ ਨੈਸਟ ਟੀਮ ਜਿਸ ਵਿੱਚ ਬੀਕਾਮ ਦੇ ਪਹਿਲੇ ਸਮੈਸਟਰ ਦੀਆਂ ਵਿਦਿਆਰਥੀ ਗਰਿਮਾ ਜੈਨ, ਆਯੂਸ਼ੀ, ਸਾਹਿਲ ਚੌਧਰੀ, ਨਾਰਨੀਆ ਪੁਰੀ ਤੇ ਵਿਧਾਨ ਸਿੰਘ ਸ਼ਾਮਲ ਸਨ, ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸ਼ੀਜੇ ਵਪਾਰ ਯੋਜਨਾ ਟੀਮ ਜਿਸ ਵਿੱਚ ਗੁਰਕਿਰਨ ਕੌਰ,ਪ੍ਰਿਯੰਕਾ ਚਾਵਲਾ, ਆਰਿਸ਼ ਗਰਗ ਤੇ ਪੀਯੂਸ਼ ਸ਼ਾਮਲ ਸਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਮੈਨੇਜਮੈਂਟ ਕਮੇਟੀ ਦੇ ਮੁਖੀ ਕੋਮਲ ਕੁਮਾਰ ਜੈਨ, ਮੈਨੇਜਿੰਗ ਕਮੇਟੀ ਦੇ ਹੋਰ ਮੈਂਬਰ ਅਤੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਨੇ ਹੁਨਰ ਵਿਕਾਸ ਸੈੱਲ ਦੇ ਮੈਂਬਰ ਪ੍ਰੋ. ਰਾਜੀਵ ਭਾਟੀਆ, ਡਾ. ਗੀਤੂ ਸ਼ਰਮਾ, ਪ੍ਰੋ. ਰੁਚਿਕਾ ਨਾਚਲ ਅਤੇ ਪ੍ਰੋ. ਮਨੀਸ਼ਾ ਭੰਡਾਰੀ ਨੂੰ ਵਧਾਈ ਦਿੱਤੀ।