- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁੱਧ ਅਤੇ ਇਸ ਤੋਂ ਬਣਨ ਵਾਲੇ ਉਤਪਾਦਾਂ ਬਾਰੇ ਤਕਨੀਕੀ ਜਾਗਰੂਕਤਾ ਕੈਂਪ ਲਾਇਆ

ਸਿੱਖਿਆ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
'ਰਾਸ਼ਟਰੀ ਪੋਸ਼ਣ ਮਾਹ 2026' ਦੇ ਹਿੱਸੇ ਵਜੋਂ ਤੇ 'ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ' ਦੀ ਅਗਵਾਈ ਹੇਠ, ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ ਮਾਡਲ ਟਾਊਨ, ਲੁਧਿਆਣਾ ਦੀ ਐਨਐਸਐਸ ਯੂਨਿਟ ਨੇ 'ਵਰਕਾ ਕੋਆਪ੍ਰੇਟਿਵ' ਦੇ ਸਹਿਯੋਗ ਨਾਲ ਵਿਦਿਆਰਥਣਾਂ ਲਈ ਦੁੱਧ ਅਤੇ ਇਸ ਤੋਂ ਬਣਨ ਵਾਲੇ ਉਤਪਾਦਾਂ ਬਾਰੇ ਇੱਕ ਤਕਨੀਕੀ ਜਾਗਰੂਕਤਾ ਕੈਂਪ ਦਾ ਪ੍ਰਬੰਧ ਕੀਤਾ। ਇਸ ਮੌਕੇ ਮਾਹਿਰਾਂ ਵਜੋਂ ਸ਼ਾਮਲ ਹੋਏ ਅਰਪਣ ਪਾਹਵਾ ਡਿਪਟੀ ਮੈਨੇਜਰ, ਕਿਰਨਪ੍ਰੀਤ ਸਿੰਘ ਡਿਪਟੀ ਮੈਨੇਜਰ, ਬੀਬੀ ਗੁਰਲੀਨ ਕੌਰ ਐਗਜ਼ੀਕਿਊਟਿਵ/ਕੋਆਰਡੀਨੇਟਰ ਤੇ ਕਾਲਜ ਦੀ ਸਾਬਕਾ ਵਿਦਿਆਰਥਣ ਤੇ ਗੁਰਪ੍ਰੀਤ ਸਿੰਘ ਐਗਜ਼ੀਕਿਊਟਿਵ ਨੇ ਦੁੱਧ ਦੀ ਪ੍ਰੋਸੈਸਿੰਗ, ਗੁਣਵੱਤਾ, ਪੌਸ਼ਟਿਕ ਪਹਿਲੂਆਂ ਅਤੇ ਇਸ ਤੋਂ ਬਣਨ ਵਾਲੇ ਵੱਖ-ਵੱਖ ਉਤਪਾਦਾਂ ਬਾਰੇ ਕੀਮਤੀ ਜਾਣਕਾਰੀ ਸਾਂਝੀ ਕੀਤੀ। ਵਿਦਿਆਰਥਣਾਂ ਦੇ ਗਿਆਨ ਵਿੱਚ ਵਾਧਾ ਕਰਨ ਅਤੇ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਕਵਿਜ਼ ਮੁਕਾਬਲੇ ਦਾ ਪ੍ਰਬੰਧ ਵੀ ਕੀਤਾ। ਇਸਦਾ ਤਾਲਮੇਲ ਐਨਐਸਐਸ. ਪ੍ਰੋਗਰਾਮ ਅਫ਼ਸਰਾਂ ਡਾ. ਕੀਰਤੀ ਧਵਨ ਅਤੇ ਡਾ. ਗਗਨੀਤ ਪਾਲ ਕੌਰ ਵੱਲੋਂ ਕੀਤਾ ਗਿਆ। ਕਾਲਜ ਦੀ ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥਣਾਂ ਨੂੰ ਅਰਥਪੂਰਨ ਤਕਨੀਕੀ ਗਿਆਨ ਅਤੇ ਵਿਹਾਰਕ ਤਜਰਬਾ ਪ੍ਰਦਾਨ ਕਰਨ ਲਈ ਐਨਐਸਐਸ. ਯੂਨਿਟ, ਆਈਕਿਊਏਸੀ ਤੇ ਵਰਕਾ ਕੋਆਪ੍ਰੇਟਿਵ ਦੇ ਯਤਨਾਂ ਦੀ ਸ਼ਲਾਘਾ ਕੀਤੀ।