ਲਿਖਾਰੀ ਬੋਰਡ ਨੇ ਸ਼ਾਇਰਾਨਾ ਅੰਦਾਜ਼ ’ਚ ਮਨਾਇਆ ਅਵਤਾਰ ਕੌਰ ਦਾ ਜਨਮ ਦਿਨ ਸ੍ਰੋਮਣੀ ਲਿਖਾਰੀ ਬੋਰਡ ਨੇ ਸ਼ਾਇਰਾਨਾ ਅੰਦਾਜ਼ ’ਚ ਮਨਾਇਆ ਨਿਰਅੰਜਨ ਅਵਤਾਰ ਕੌਰ ਦਾ ਜਨਮ ਦਿਨ
Publish Date: Mon, 05 Oct 2026 09:25 PM (IST)
Updated Date: Tue, 06 Oct 2026 04:11 AM (IST)
-ਜੱਗਾ ਜਮਾਲਪੁਰੀ ਨੇ ਗੀਤ ਤੇ ਜ਼ੋਰਾਵਰ ਸਿੰਘ ਪੰਛੀ ਨੇ ਸਵ. ਕਵਿੱਤਰੀ ਨੂੰ ਸਮਰਪਿਤ ਕੀਤੇ ਸ਼ੇਅਰ ਫੋਟੋ ਨੰਬਰ-1 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਸ੍ਰੋਮਣੀ ਲਿਖਾਰੀ ਬੋਰਡ ਪੰਜਾਬ ਵਲੋਂ ਪੰਜਾਬੀ ਭਾਸ਼ਾ ਦੀ ਪਹਿਲੀ ਮਹਿਲਾ ਪੱਤਰਕਾਰ, ਸੰਪਾਦਕ, ਮਹਾਂ ਕਾਵਿ ਰਚੇਤਾ, ਬਾਲ ਸਾਹਿਤ ਰਚੇਤਾ ਅਤੇ ਲੁਧਿਆਣਾ ਮਿਉਂਸਪਲ ਕਮੇਟੀ ਦੀ ਪਹਿਲੀ ਮਹਿਲਾ ਮੈਂਬਰ ਸਵਰਗੀ ਪੰਥਕ ਕਵਿਤ੍ਰੀ ਨਿਰਅੰਜਨ ਅਵਤਾਰ ਕੌਰ ਦਾ 92ਵਾਂ ਜਨਮ ਦਿਨ ਕਵੀਆਂ/ਕਵਿੱਤਰੀਆਂ, ਗਾਇਕਾਂ, ਗੀਤਕਾਰਾਂ ਤੇ ਕਲਾਕਾਰਾਂ ਵੱਲੋਂ ਸਾਂਝੇ ਤੌਰ ਤੇ ਉਨ੍ਹਾਂ ਦੇ ਸਪੁੱਤਰ ਅਤੇ ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਗਿੱਲ ਰੋਡ ਸਥਿੱਤ ਕੈਰੀਅਰ ਕਾਲਜ ਦੇ ਦਫ਼ਤਰ ਵਿਖੇ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਹੋਈ ਮਾਸਿਕ ਸਾਹਿਤਕ ਇਕੱਤਰਤਾ ਅਤੇ ਕਵੀ ਦਰਬਾਰ ਦੀ ਸਰਪ੍ਰਸਤੀ ਦੇਸ਼ ਦੀਆਂ ਬਜਾਜ ਅਤੇ ਸਰੂਪ ਸੰਨਜ਼ ਦੇ ਮਾਲਕ ਸੁਭਾਸ਼ ਬਜਾਜ ਜੋ ਖੁਦ ਵੀ ਵਧੀਆ ਸ਼ਾਇਰ ਹਨ ਅਤੇ ਉੱਘੇ ਉਸਤਾਦ ਸ਼ਾਇਰ ਸਾਗਰ ਸਿਆਲਕੋਟੀ ਨੇ ਕੀਤੀ। ਪੰਥਕ ਕਵੀ ਹਰਦੇਵ ਸਿੰਘ ਕਲਸੀ, ਪੰਜਾਬੀ ਕਵੀ ਅਸ਼ਵਨੀ ਜੇਤਲੀ ਪ੍ਰੇਮ ਅਤੇ ਉਰਦੂ/ਹਿੰਦੀ ਦੇ ਸ਼ਾਇਰ ਆਸ਼ੂ ਗਰਗ ਦਾ ਜਨਮ ਦਿਨ ਵੀ ਅਕਤੂਬਰ ਦੇ ਇਨ੍ਹਾਂ ਦਿਨਾਂ ਵਿਚ ਹੈ, ਨੂੰ ਵੀ ਕੇਕ ਕਟੱਣ ਦੀ ਰਸਮ ਸਮੇਂ ਉਚੇਚਾ ਮਾਣ ਬਖਸ਼ਿਆ ਗਿਆ। ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਸਵ. ਨਿਰਅੰਜਨ ਅਵਤਾਰ ਕੌਰ ਨੇ ਪਿਤਾ ਸਵ. ਅਵਤਾਰ ਸਿੰਘ ਤੂਫਾਨ ਨਾਲ ਮਿਲ ਕੇ 60ਵਿਆਂ ਦੇ ਦਹਾਕੇ ਵਿੱਚ ਹੀ ਸ੍ਰੋਮਣੀ ਲਿਖਾਰੀ ਬੋਰਡ ਦੀ ਸਥਾਪਨਾ ਕਰ ਦਿੱਤੀ ਸੀ। ਗਾਇਕ ਜਗਪਾਲ ਸਿੰਘ ਜੱਗਾ ਜਮਾਲਪੁਰੀ ਨੇ ਧਾਰਮਿਕ ਗੀਤ ਅਤੇ ਗੀਤਕਾਰ ਜ਼ੋਰਾਵਰ ਸਿੰਘ ਪੰਛੀ ਨੇ ਦੁਆ ਮਾਂ ਦੀ ਮਿਲੇ ਤਾਂ ਹਰ ਹਨੇਰਾ ਦੂਰ ਹੋ ਜਾਏ ਸ਼ੇਅਰ ਸਵ. ਕਵਿੱਤਰੀ ਨੂੰ ਸਮਰਪਿਤ ਕੀਤੇ ਗਏ। ਮੰਚ ਸੰਚਾਲਕ ਤੇ ਬੋਰਡ ਦੇ ਜਨਰਲ ਸਕੱਤਰ ਪ੍ਰਮਿੰਦਰ ਸਿੰਘ ਅਲਬੇਲਾ ਨੇ ਕਵੀ ਦਰਬਾਰ ਦੀ ਸ਼ੁਰੂਆਤ ਆਪਣੇ ਲਿਖੇ ਗੀਤ ਰੱਬ ਦੇ ਨਾਂ ਤੇ ਢੋਂਗ ਕਰਦੀ ਦੁਨੀਆ ਨਾਲ ਕੀਤੀ। ਸੁਰਜੀਤ ਸਿੰਘ ਜੀਤ ਨੇ ਚੁੱਪ ਰਹਿਣਾ ਚੰਗਾ , ਹਰਦੀਪ ਸਿੰਘ ਬਿਰਦੀ ਨੇ ਦਿਲ ਵਿਚ ਐਨੀ ਅੱਗ ਲੁਕਾਈ ਬੈਠਾ ਹਾਂ , ਸੁਖਵਿੰਦਰ ਅਨਹਦ ਨੇ ਨਵੇਂ ਸਾਥੀ ਨਵੀਂ ਰੁੱਤ ਦਾ ਨਜ਼ਾਰਾ ਹੋਰ ਹੁੰਦਾ ਹੈ , ਏਪੀ ਮੋਰੀਆ ਨੇ ਕੁੱਜੇ ਵਿੱਚ ਸਮੁੰਦਰ ਬੰਦ ਕਰਦਿਆਂ ਇੱਕ ਛੋਟੀ ਜਿਹੀ ਗ਼ਜ਼ਲ ਵੈਸੇ ਕਈਓਂ ਕਾ ਰਾਜ਼ਦਾਰ ਹੂੰ ਮੈਂ ਪੜ੍ਹੀ, ਪਰਮਜੀਤ ਕੌਰ ਮਹਿਕ ਨੇ ਮੁਹੱਬਤ ਆਦਮੀ ਨੂੰ ਹੋਰ ਵੀ ਧੰਨਵਾਨ ਕਰਦੀ ਹੈ, ਕੁਲਵਿੰਦਰ ਕੌਰ ਕਿਰਨ ਨੇ ਨਾ ਹੀ ਮੈਂ ਨਿਰਮੋਹੀ ਹਾਂ , ਬਲਵਿੰਦਰ ਮੋਹੀ ਨੇ ਵਧਦਾ ਜਾਵੇ ਕੂੜ ਪਸਾਰਾ , ਗਾਇਕ ਮੀਤ ਗੁਰਮੀਤ ਨੇ ਬੰਦਿਆਂ ਨੂੰ ਨਾ ਬੰਦੇ ਜਰਦੇ , ਸੰਧੇ ਸੁਖਬੀਰ ਨੇ ਬੇਇਮਾਨੀ ਤੇ ਤੰਨਜ਼ ਕਸਦੀ ਪੰਸਾਰੀ ਨਾਂ ਦੀ ਕਵਿਤਾ ਬੋਲੀ। ਸੰਗੀਤਕਾਰ ਤੇ ਗਾਇਕ ਮਲਕੀਤ ਮੀਤ ਪਾਣੀਪੱਤ ਨੇ ‘ਮੇਰੇ ਇਸ਼ਕ ਕੀ ਇਬਤਦਾ ਓ ਇੰਤਹਾ ਕਹਾਂ ਹੈ , ਇੰਦਰਜੀਤ ਕੌਰ ਲੋਟੇ ਨੇ ‘ਹਮ ਤੋ ਏਕ ਇਨਸਾਨ ਪੇ ਹੀ ਅਪਨੀ ਚਾਹਤ ਖਤਮ ਕਰ ਦੀ , ਮਨੋਹਰ ਵਿਜੇ ਵਾਜਿਦ ਨੇ ਕਹਿਤੇ ਹੈਂ ਕਿ ਉਸ ਕੇ ਬਚਨੇ ਕੇ ਆਸਾਰ ਭੀ ਨਹੀਂ , ਜਗਜੀਤ ਕਾਫਰ ਨੇ ਜਦੋਂ ਦੁਨੀਆ ਦਾ ਨਕਸ਼ਾ ਬਣ ਰਿਹਾ ਸੀ ਚਰਨਜੀਤ ਸਿੰਘ ਚੰਨ ਨੇ ਸ੍ਰੀ ਗੁਰੂ ਰਾਮ ਦਾਸ ਜੀ ਨੂੰ ਸਮਰਪਿਤ ਕਵਿਤਾ ਬੜੀ ਸ਼ਰਧਾ ਨਾਲ ਪੇਸ਼ ਕੀਤੀ, ਗੋਪੀ ਜਮਾਲਪੁਰੀ ਨੇ ਵਹਿੰਦੇ ਪਾਣੀ ਖੜ੍ਹਦੇ ਦੇਖੇ ਕੈਮਰਾ ਆਰਟਿਸਟ ਲਖਵੀਰ ਸਿੰਘ ਲੱਬਾ ਨੇ ਲੰਮੀ ਹੇਕ ਲਾ ਕੇ ਮਾਲਿਕ ਤੇਰੀਆਂ ਰਮਜ਼ਾਂ ਦਾ ਅੰਤ ਕਿਸੇ ਨਾ ਪਾਇਆ ਗੀਤ ਗਾਇਆ। ਸੁਭਾਸ਼ ਬਜਾਜ ਨੇ ਦੇਸ਼ ਪ੍ਰੇਮ ਦਾ ਸ਼ਿਅਰ ਪੜ੍ਹ ਕੇ, ਸਾਗਰ ਸਿਆਲਕੋਟੀ ਨੇ ਮੈਂ ਕਿਸੀ ਕੋ ਕਯਾ ਬਤਾਊਂ ਮੁਝੇ ਕੁਛ ਯਾਦ ਨਹੀਂ ਹੈ ਆਸ਼ੂ ਗਰਗ ਨੇ ਨਹੀਂ ਸਰ ਕੋ ਝੁਕਾਨਾ ਚਾਹੀਏ ਥਾ ਹਰਦੇਵ ਸਿੰਘ ਕਲਸੀ ਨੇ ਮੈਂ ਮਾਂ ਬੋਲੀ ਪੰਜਾਬ ਦੀ ਸਾਰੇ ਮੇਰੇ ਲਾਲ ਨੇ ਅਤੇ ਅਸ਼ਵਨੀ ਜੇਤਲੀ ਪ੍ਰੇਮ ਨੇ ਚੁੱਪ ਬੈਠਾ ਏਂ ਗੱਲ ਤਾਂ ਕਰ ਗ਼ਜ਼ਲ ਨਾਲ ਹਾਜ਼ਰੀ ਲਵਾਈ। ਕੈਰੀਅਰ ਕਾਲਜ ਆਈਟੀਆਈ ਦੀ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸੰਦੀਪ ਸਿੰਘ ਆਦਿ ਹਾਜ਼ਰ ਸਨ । ---