- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਟਾਰਟਅੱਪ ਹੰਟ-2026 ’ਚ ਹਸਕੋਰਾ ਟੀਮ ਨੇ ਮਾਰੀ ਬਾਜ਼ੀ

ਗੌਰਵ ਕੁਮਾਰ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ
ਸ੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਦੇ ਹੁਨਰ ਵਿਕਾਸ ਸੈੱਲ ਵੱਲੋਂ ਕਾਲਜ ਕੈਂਪਸ ਵਿਖੇ ‘ਸਟਾਰਟਅੱਪ ਹੰਟ-2026’ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਕਾਲਜ ਦੀਆਂ 9 ਟੀਮਾਂ ਨੇ ਭਾਗ ਲਿਆ ਅਤੇ ਵਿਦਿਆਰਥੀਆਂ ਨੇ ਆਪਣੇ ਨਵੇਂ ਤੇ ਰਚਨਾਤਮਕ ਵਪਾਰਕ ਵਿਚਾਰ ਪੇਸ਼ ਕੀਤੇ। ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅੰਦਰ ਉੱਦਮੀ ਸੋਚ, ਰਚਨਾਤਮਕਤਾ ਅਤੇ ਨਵੇਂ ਕਾਰੋਬਾਰੀ ਵਿਚਾਰਾਂ ਨੂੰ ਉਤਸ਼ਾਹਿਤ ਕਰਨਾ ਸੀ। ਵਿਦਿਆਰਥੀਆਂ ਨੇ ਕਾਰੋਬਾਰੀ ਵਿਚਾਰਾਂ ਨੂੰ ਯੋਜਨਾਬੱਧ ਢੰਗ ਨਾਲ ਪੇਸ਼ ਕਰਦਿਆਂ ਦੱਸਿਆ ਕਿ ਕਿਸੇ ਵੀ ਨਵੇਂ ਕਾਰੋਬਾਰ ਦੀ ਸਫਲਤਾ ਲਈ ਸਪੱਸ਼ਟ ਵਪਾਰਕ ਯੋਜਨਾ, ਟੀਚਾ ਅਤੇ ਉਸ ਨੂੰ ਹਾਸਲ ਕਰਨ ਲਈ ਪ੍ਰਭਾਵਸ਼ਾਲੀ ਰਣਨੀਤੀ ਜ਼ਰੂਰੀ ਹੈ। ਮੁਕਾਬਲੇ ’ਚ ਬੀਬੀਏ ਤੀਜੇ ਸਮੈਸਟਰ ਦੇ ਵਿਦਿਆਰਥੀਆਂ ਤਰਨਜੀਤ ਸਿੰਘ, ਮਨਨ ਜੈਨ, ਮੇਹਰਪ੍ਰੀਤ ਸਿੰਘ ਤੇ ਪੁਨੀਤ ਮਹਿਤਾ ਦੀ ਹਸਕੋਰਾ ਵਪਾਰ ਯੋਜਨਾ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਬੀਕਾਮ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਗਰਿਮਾ ਜੈਨ, ਆਯੂਸ਼ੀ, ਸਾਹਿਲ ਚੌਧਰੀ, ਨਾਰਨੀਆ ਪੁਰੀ ਅਤੇ ਵਿਧਾਨ ਸਿੰਘ ਦੀ ਸਕਿੱਲ ਨੈਸਟ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਗੁਰਕਿਰਨ ਕੌਰ, ਪ੍ਰਿਯੰਕਾ ਚਾਵਲਾ, ਆਰਿਸ਼ ਗਰਗ ਤੇ ਪੀਯੂਸ਼ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਕਾਲਜ ਮੈਨੇਜਮੈਂਟ ਕਮੇਟੀ ਦੇ ਮੁਖੀ ਕੋਮਲ ਕੁਮਾਰ ਜੈਨ (ਡਿਊਕ), ਮੈਨੇਜਿੰਗ ਕਮੇਟੀ ਦੇ ਹੋਰ ਮੈਂਬਰਾਂ ਤੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਨੇ ਜੇਤੂ ਵਿਦਿਆਰਥੀਆਂ ਅਤੇ ਹੁਨਰ ਵਿਕਾਸ ਸੈੱਲ ਦੇ ਮੈਂਬਰ ਪ੍ਰੋ. ਰਾਜੀਵ ਭਾਟੀਆ, ਡਾ. ਗੀਤੂ ਸ਼ਰਮਾ, ਪ੍ਰੋ. ਰੁਚਿਕਾ ਨਾਚਲ ਤੇ ਪ੍ਰੋ. ਮਨੀਸ਼ਾ ਭੰਡਾਰੀ ਨੂੰ ਵਧਾਈ ਦਿੱਤੀ।